diljit signs shaad male pregnancy:ਅਦਾਕਾਰ ਦਿਲਜੀਤ ਦੋਸਾਂਝ ਗਾਣਿਆਂ ਵਾਂਗ ਫ਼ਿਲਮਾਂ ਵਿੱਚ ਵੀ ਕਮਾਲ ਕਰਦੇ ਹਨ । ਹਰ ਵਾਰ ਨਵੇਂ ਕਿਰਦਾਰ ਵਿੱਚ ਨਜ਼ਰ ਆਉਂਦੇ ਹਨ । ਪਰ ਇਸ ਵਾਰ ਉਹਨਾਂ ਦਾ ਰੋਲ ਕੁਝ ਵੱਖਰਾ ਹੀ ਨਹੀਂ ਬਲਕਿ ਹੱਟਕੇ ਵੀ ਹੈ । ਇਸ ਤਰ੍ਹਾਂ ਦਾ ਰੋਲ ਕਿਸੇ ਨੇ ਵੀ ਨਹੀਂ ਕੀਤਾ । ਦਰਅਸਲ ਦਿਲਜੀਤ ਫ਼ਿਲਮ ‘ਸੂਰਮਾ’ ਦੇ ਡਾਇਰੈਕਟ ਸ਼ਾਦ ਅਲੀ ਦੀ ਫ਼ਿਲਮ ਵਿੱਚ ਨਜ਼ਰ ਆ ਸਕਦੇ ਹਨ । ਇਹ ਫ਼ਿਲਮ Male Pregnancy ’ਤੇ ਹੋਵੇਗੀ । ਇਸ ਤਰ੍ਹਾਂ ਦੇ ਕਿਰਦਾਰ ਆਯੂਸ਼ਮਾਨ ਖੁਰਾਣਾ ਦੇ ਲੇਖੇ ਵਿੱਚ ਹੀ ਆਉਂਦੇ ਸਨ, ਪਰ ਹੁਣ ਦਿਲਜੀਤ ਵੀ ਇਸ ਵੱਲ ਕਦਮ ਵਧਾ ਰਹੇ ਹਨ ।ਸ਼ਾਦ ਦੀ Male Pregnancy ’ਤੇ ਅਧਾਰਿਤ ਇਹ ਫ਼ਿਲਮ ਇੱਕ ਲਵ ਸਟੋਰੀ ਹੈ । ਫ਼ਿਲਮ ਵਿੱਚ ਇੱਕ ਪੁਰਸ਼ ਨੂੰ ਪ੍ਰੈਗਨੇਟ ਦਿਖਾਇਆ ਜਾਵੇਗਾ । ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਫ਼ਿਲਮ ਪੰਜਾਬੀ ਵਿੱਚ ਵੀ ਬਣ ਚੁੱਕੀ ਹੈ ਪਰ ਇਹ ਉਸ ਦਾ ਰੀਮੇਕ ਨਹੀਂ ਹੈ ।
ਇਸ ਦੀ ਕਹਾਣੀ ਬਹੁਤ ਹੀ ਵੱਖਰੇ ਕਿਸਮ ਦੀ ਹੈ ।ਜਦੋਂ ਸ਼ਾਨ ਨੇ ਦਿਲਜੀਤ ਨੂੰ ਇਸ ਫ਼ਿਲਮ ਦੀ ਕਹਾਣੀ ਸੁਣਾਈ ਤਾਂ ਉਹ ਇੱਕ ਦਮ ਇਸ ਫ਼ਿਲਮ ਲਈ ਰਾਜ਼ੀ ਹੋ ਗਏ । ਦਿਲਜੀਤ ਏਨੀਂ ਦਿਨੀਂ ਵਿਦੇਸ਼ ਵਿੱਚ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਉਹਨਾਂ ਦੀ ਅਗਲੀ ਫ਼ਿਲਮ ਹੋਵੇਗੀ । ਇਸ ਦਾ ਹਾਲੇ ਤੱਕ ਅਧਿਕਾਰਤ ਐਲਾਨ ਨਹੀਂ ਹੋਇਆ ।
ਉੱਥੇ ਹੀ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਨੇ ਹੁਣ ਤੱਕ ਕਰੀਨਾ ਕਪੂਰ ਨਾਲ ਦੋ ਫ਼ਿਲਮਾਂ ‘ਉੜਤਾ ਪੰਜਾਬ’ ਤੇ ‘ਗੁੱਡ ਨਿਊਜ਼’ ਵਿੱਚ ਕੰਮ ਕੀਤਾ ਕੀਤਾ ਹੈ । ਇੱਕ ਪੁਰਾਣੀ ਇੰਟਰਵਿਊ ਵਿੱਚ ਦਿਲਜੀਤ ਨੇ ਕਰੀਨਾ ਕਪੂਰ ਦੇ ਕੰਮ ਨੂੰ ਲੈ ਕੇ ਕਈ ਖੁਲਾਸੇ ਕੀਤੇ ਸਨ । ਦਿਲਜੀਤ ਨੇ ਇਸ ਇੰਟਰਵਿਊ ਵਿਚ ਕਿਹਾ ਸੀ ‘ਕਰੀਨਾ ਮੈਡਮ ਅਦਭੁਤ ਇਨਸਾਨ ਹਨ । ਉਹਨਾਂ ਦੇ ਨਾਲ ਮੈਂ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ । ਉਹਨਾਂ ਵਿੱਚ ਬਿਲਕੁਲ ਵੀ ਘਮੰਡ ਨਹੀਂ ਹੈ ।ਉਹ ਸੈੱਟ ਤੇ ਆਉਂਦੇ ਹੀ ਪੇਸ਼ੇਵਰ ਤਰੀਕੇ ਨਾਲ ਕੰਮ ਕਰਦੇ ਹਨ । ਹਰ ਕਿਸੇ ਨਾਲ ਉਹਨਾਂ ਦੇ ਨਾਲ ਦੋਸਤਾਨਾ ਸਬੰਧ ਹੁੰਦੇ ਹਨ । ਉਹ ਬਹੁਤ ਵਧੀਆ ਹੈ ਤੇ ਪ੍ਰਸ਼ੰਸਾ ਦੀ ਹੱਕਦਾਰ ਹੈ’ । ਦਿਲਜੀਤ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਉਹਨਾ ਦੀ ਨਵੀਂ ਐਲਬਮ ਆਈ ਹੈ, ਜਿਸ ਦੇ ਗਾਣੇ ਬਹੁਤ ਪਸੰਦ ਕੀਤੇ ਜਾ ਰਹੇ ਹਨ । ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ਦੇ ਪ੍ਰੋਜੈਕਟ ਤੇ ਵੀ ਕੰਮ ਕਰ ਰਹੇ ਹਨ ।