Elderly couple held : ਅੰਮ੍ਰਿਤਸਰ ਵਿਖੇ ਅੱਜ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਜਿਥੇ ਰਾਮਬਾਗ ਥਾਣੇ ਵਿੱਚ ਪੈਂਦੇ ਤਿਲਕ ਨਗਰ ਖੇਤਰ ਵਿੱਚ ਦੋ ਲੁਟੇਰਿਆਂ ਨੇ ਪਿਸਤੌਲ ਦੀ ਨੌਕ ’ਤੇ ਰਿਟਾਇਰਡ ਅਧਿਆਪਕ ਦੇ ਘਰ ਨੂੰ ਲੁੱਟ ਲਿਆ। ਰਾਤ ਨੂੰ ਮੌਕੇ ਦਾ ਫਾਇਦਾ ਚੁੱਕਦੇ ਹੋਏ ਘਰ ਵਿੱਚ ਦਾਖਲ ਹੋਏ ਲੁਟੇਰੇ ਪਿਸਤੌਲ ਲੈ ਗਏ ਅਤੇ ਜੋੜੇ ਨੂੰ ਬੰਧਕ ਬਣਾ ਕੇ ਰੱਖੇ ਅਤੇ ਕਰੀਬ 24 ਲੱਖ ਦੇ ਗਹਿਣਿਆਂ ਅਤੇ ਕੁਝ ਨਕਦੀ ਸਮੇਤ ਫਰਾਰ ਹੋ ਗਏ। ਇਸ ਘਟਨਾ ਦਾ ਵਿਰੋਧ ਕਰਦਿਆਂ ਬਜ਼ੁਰਗ ਅਧਿਆਪਕ ਨੇ ਲੁਟੇਰਿਆਂ ਨਾਲ ਹੱਥੋਂਪਾਈ ਕੀਤੀ ਪਰ ਫਿਰ ਵੀ ਲੁਟੇਰੇ ਉਨ੍ਹਾਂ ‘ਤੇ ਹਾਵੀ ਹੋ ਗਏ।
ਲੁੱਟ ਦਾ ਸ਼ਿਕਾਰ ਹੋਏ ਜਨਕ ਰਾਜ ਨੇ ਦੱਸਿਆ ਕਿ ਉਹ ਸਕੂਲ ਤੋਂ ਰਿਟਾਇਰ ਹੋ ਚੁੱਕੇ ਹਨ ਤੇ ਘਰ ‘ਚ ਪਤਨੀ ਨਾਲ ਰਹਿੰਦੇ ਹਨ। ਸ਼ੁੱਕਰਵਾਰ ਸਵੇਰੇ 4 ਵਜੇ ਦੋ ਹਥਿਆਰਬੰਦ ਨੌਜਵਾਨ ਜਬਰਦਸਤੀ ਉਸ ਦੇ ਘਰ ਵਿਚ ਦਾਖਲ ਹੋ ਗਏ , ਇਕ ਨੌਜਵਾਨ ਦੇ ਹੱਥ ‘ਚ ਪਿਸਤੌਲ ਅਤੇ ਦੂਜੇ ਦੇ ਹੱਥ ‘ਚ ਦਾਤਾਰ ਸੀl ਜਨਕ ਰਾਜ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਤਾਂ ਲੁਟੇਰਿਆਂ ਦਾ ਮੁਕਾਬਲਾ ਕੀਤਾ ਪਰ ਲੁਟੇਰਿਆਂ ਕੋਲ ਪਿਸਤੌਲ ਹੋਣ ਕਾਰਨ ਉਨ੍ਹਾਂ ਦੀ ਜ਼ਿਆਦਾ ਦੇਰ ਤੱਕ ਚੱਲ ਨਹੀਂ ਸਕੀ। ਇਸ ਤੋਂ ਬਾਅਦ ਲੁਟੇਰਿਆਂ ਨੇ ਬਜ਼ੁਰਗ ਜੋੜੇ ਨੂੰ ਬੰਧਕ ਬਣਾ ਲਿਆ ਤੇ ਘਰੋਂ 24 ਲੱਖ ਰੁਪਏ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ।