ਕਾਂਗਰਸ ਹਾਈਕਮਾਨ ਨੇ ਹੁਣ ਪੰਜਾਬ ਵਿਚ ਚੁਣਾਵੀ ਰੋਡਮੈਪ ਦੀ ਤਿਆਰੀ ਦੀ ਜ਼ਿੰਮੇਵਾਰੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਬਜਾਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੌਂਪ ਦਿੱਤੀ ਹੈ। ਬੀਤੇ ਦਿਨੀਂ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਤੇ ਚੰਨੀ ਦੀ ਚੰਡੀਗੜ੍ਹ ਭਵਨ ਵਿਖੇ ਮੀਟਿੰਗ ਹੋਈ, ਜਿਸ ਤੋਂ ਬਾਅਦ ਅੱਜ ਚੰਨੀ ਸਾਬ੍ਹ ਜਲੰਧਰ ਦੌਰੇ ‘ਤੇ ਆ ਰਹੇ ਹਨ ਜਿਥੇ ਉਹ ਵਿਧਾਇਕਾਂ ਤੇ ਸੰਸਦ ਮੈਂਬਰਾਂ ਨਾਲ ਉਨ੍ਹਾਂ ਦੇ ਘਰ ਜਾ ਕੇ ਵਨ-ਟੂ-ਵਨ ਮੀਟਿੰਗਾਂ ਕਰਨਗੇ।
ਐਤਵਾਰ ਨੂੰ ਚੰਨੀ ਜਲੰਧਰ ਵਿਚ ਵਿਧਾਇਕ ਰਾਜਿੰਦਰ ਬੇਰੀ, ਸੁਸ਼ੀਲ ਰਿੰਕੂ, ਬਾਵਾ ਹੈਨਰੀ ਤੋਂ ਇਲਾਵਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਤੇ ਮੋਹਿੰਦਰ ਸਿੰਘ ਕੇਪੀ ਦੇ ਘਰ ਜਾਣਗੇ ਜਿਥੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਜਾਵੇਗੀ। ਸਿੱਧੂ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਕਾਂਗਰਸ ਹਾਈਕਮਾਨ ਤੋਂ ਆਪਣਾ ਭਰੋਸਾ ਗੁਆ ਲਿਆ ਹੈ। ਸਿੱਧੂ ਨੇ ਨਾ ਤਾਂ ਅਸਤੀਫਾ ਵਾਪਸ ਲਿਆ ਹੈ ਤੇ ਨਾ ਹੀ ਉਹ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿਚ ਜਾ ਰਹੇ ਹਨ।
ਇਹ ਵੀ ਚਰਚਾ ਹੈ ਕਿ ਹਰੀਸ਼ ਰਾਵਤ ਦੇ ਬਦਲਣ ਨਾਲ ਸਿੱਧੂ ਕਮਜਡੋਰ ਪੈ ਗਏ ਹਨ ਕਿਉਂਕਿ ਜਦੋਂ ਤੱਕ ਰਾਵਤ ਰਹੇ ਸਿੱਧੂ ਦੀ ਹਰ ਮੰਗ ਮੰਨੀ ਗਈ ਤੇ ਰਾਵਤ ਹਾਈਕਮਾਨ ਨੂੰ ਸਿੱਧੂ ਦੇ ਪੱਖ ਵਿਚ ਹੀ ਰਿਪੋਰਟ ਦਿੱਤੀ ਸੀ। ਰਾਵਤ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਰਾਜਸਥਾਨ ਦੇ ਮੰਤਰੀ ਹਰੀਸ਼ ਚੌਧਰੀ ਹੁਣ ਪੰਜਾਬ ਦੇ ਇੰਚਾਰਜ ਹਨ ਤੇ ਉਹ ਚੰਡੀਗੜ੍ਹ ਵਿਚ ਰਹਿ ਕੇ ਲਗਾਤਾਰ ਪੰਜਾਬ ਬਾਰੇ ਰਾਹੁਲ ਗਾਂਧੀ ਨੂੰ ਰਿਪੋਰਟ ਦੇ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਸਿੱਧੂ ਪੰਜਾਬ ਵਿਚ ਡੀ. ਜੀ. ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਅਤੇ ਐਡਵੋਕੇਟ ਜਨਰਲ ਏ. ਪੀ. ਐੱਸ. ਦਿਓਲ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ ਪਰ ਹਾਈਕਮਾਨ ਨੇ ਸਾਫ ਕਹਿ ਦਿੱਤਾ ਕਿ ਕਿਸੇ ਵੀ ਅਧਿਕਾਰੀ ਨੂੰ ਨਾ ਬਦਲਿਆ ਜਾਵੇ ਕਿਉਂਕਿ ਇਸ ਨਾਲ ਸਰਕਾਰ ਦੇ ਕਮਜ਼ੋਰ ਹੋਣ ਦਾ ਗਲਤ ਸੰਦੇਸ਼ ਜਾਵੇਗਾ। ਇਸੇ ਕਾਰਨ ਸਿੱਧੂ ਨੇ ਅਸਤੀਫਾ ਦਿੱਤਾ ਸੀ।