ਕੋਰੋਨਾ ਮਹਾਮਾਰੀ ਕਾਰਨ ਪਿਛਲੇ ਡੇਢ ਸਾਲ ਦਰਮਿਆਨ ਅਰਥਵਿਵਸਥਾ ਬਹੁਤ ਪ੍ਰਭਾਵਿਤ ਹੋਈ। ਬਹੁਤ ਸਾਰੇ ਉਦਯੋਗ ਧੰਦੇ ਬੰਦ ਹੋ ਗਏ ਤੇ ਕਈਆਂ ਦੀਆਂ ਨੌਕਰੀਆਂ ਤੱਕ ਚੱਲੀਆਂ ਗਈਆਂ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸ਼ਖਸ ਬਾਰੇ ਦੱਸਣਾ ਚਾਹਾਂਗੇ ਜਿਸ ਦੀ ਕਿਸਮਤ ਕੋਰੋਨਾ ਕਾਲ ਨੇ ਬਦਲ ਕੇ ਰੱਖ ਦਿੱਤੀ ਅਤੇ ਉਹ ਕਰੋੜਪਤੀ ਬਣ ਗਿਆ।
ਇਹ ਵਿਅਕਤੀ ਹੈ ਇੰਗਲੈਂਡ ਦੇ ਲੀਜ਼ ਦਾ ਰਹਿਣ ਵਾਲਾ ਸਟੀਵ ਪਾਰਕਿਨ ਜਿਸ ਨੇ ਛੋਟੀ ਉਮਰ ਵਿਚ ਹੀ ਪੜ੍ਹਾਈ ਛੱਡ ਦਿੱਤੀ ਸੀ ਪਰ ਕੋਰੋਨਾ ਕਾਲ ਉਸ ਲਈ ਕਿਸੇ ਚੰਗੇ ਮੋੜ ਤੋਂ ਘੱਟ ਸਾਬਤ ਨਹੀਂ ਹੋਇਆ। ਸਟੀਵ ਦੀ ਆਮਦਨ ਵਿਚ ਪਿਛਲੇ ਇਕ ਸਾਲ ਦੌਰਾਨ 45 ਮਿਲੀਅਨ ਪੌਂਡ ਭਾਵੇਂ 450 ਕਰੋੜ ਦਾ ਵਾਧਾ ਹੋਇਆ ਹੈ। ਕੋਰੋਨਾ ਕਾਲ ‘ਚ ਲੱਗੇ ਲੌਕਡਾਊਨ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਬੰਦ ਸੀ ਤੇ ਜ਼ਿਆਦਾਤਰ ਵਿਅਕਤੀ ਆਨਲਾਈਨ ਸ਼ਾਪਿੰਗਾਂ ਕਰ ਰਹੇ ਸਨ ਤੇ ਇਸੇ ਨੇ ਸਟੀਵ ਪਾਰਕਿਨ ਦੀ ਕਿਸਮਤ ਬਦਲ ਕੇ ਰੱਖ ਦਿੱਤੀ।
ਸਟੀਵ ਪਾਰਕਿਨ ਨੇ 1992 ਵਿਚ ‘Man with a Van’ ਨਾਂ ਦੀ ਕੰਪਨੀ ਸ਼ੁਰੂ ਕੀਤੀ ਸੀ ਜੋ ਕਿ ਆਨਲਾਈਨ ਚੀਜ਼ਾਂ ਦੀ ਡਲਿਵਰੀ ਦਿੰਦੀ ਸੀ। ਉਸ ਦੀ ਕਿਸਮਤ ਕੋਰੋਨਾ ਸਮੇਂ ਦੌਰਾਨ ਉਦੋਂ ਚਮਕੀ ਜਦੋਂ ਲੋਕਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਵਧੇਰੇ ਸ਼ੁਰੂ ਕਰ ਦਿੱਤੀ। ਹਾਲ ਦੀ ਘੜੀ ਉਹ ਮੋਟਰਵੇਅ ਦੇ ਨਾਲ ਕੰਪਨੀ ਦੇ ਵੱਡੇ ਗੋਦਾਮਾਂ ਦਾ ਮਾਲਕ ਹੈ ਅਤੇ ਉਹ ਏਐੱਸਡੀਏ ਮੌਰੀਸਨ ਤੇ ਮਾਰਕਸ ਐਂਡ ਸਪੈਨਸਰ ਵਰਗੀਆਂ ਕੰਪਨੀਆਂ ਨਾਲ ਮਿਲ ਕੇ ਗਾਹਕਾਂ ਤੱਕ ਉਨ੍ਹਾਂ ਦਾ ਸਾਮਾਨ ਪਹੁੰਚਾਉਣ ਦਾ ਕੰਮ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਸਟੀਵ ਪਾਰਕਿਨ ਯੌਰਕਸ਼ਾਇਰ ਦੇ ਅਮੀਰਾਂ ਦੀ ਸੂਚੀ ਵਿਚ 10ਵੇਂ ਨੰਬਰ ‘ਤੇ ਆਉਂਦਾ ਹੈ ਅਤੇ ਉਸ ਦਾ ਕਾਰੋਬਾਰ 39.1% ਤੋਂ ਵਧ ਕੇ 700 ਕਰੋੜ ਰੁਪਏ ਹੋ ਗਿਆ ਹੈ। ਪਾਰਕਿਨ ਇੱਕ ਮਛੇਰੇ ਦਾ ਪੁੱਤਰ ਹੈ ਤੇ ਉਸ ਨੇ 16 ਸਾਲ ਦੀ ਉਮਰ ਵਿਚ ਬਿਨਾਂ ਕਿਸੇ ਯੋਗਤਾ ਦੇ ਆਪਣੇ HGV ਡਰਾਈਵਿੰਗ ਲਾਇਸੈਂਸ ਹਾਸਲ ਕਰਨ ਤੋਂ ਪਹਿਲਾਂ ਹੀ ਸਕੂਲ ਛੱਡ ਦਿੱਤਾ ਸੀ ਤੇ ਹੁਣ ਉਸ ਦਾ ਨਾਂ ਦੁਨੀਆ ਦੇ ਮਸ਼ਹੂਰ ਵਿਅਕਤੀਆਂ ਵਿਚ ਆਉਂਦਾ ਹੈ।