ਬਟਾਲਾ ਵਿਖੇ ਬੀਤੀ ਰਾਤ ਲਗਭਗ 9 ਵਜੇ ਸੁਨਿਆਰ ਦੀ ਦੁਕਾਨ ‘ਤੇ ਕੁਝ ਹਥਿਆਰਬੰਦ ਲੁਟੇਰੇ ਦਾਖਲ ਹੋ ਗਏ। ਉਨ੍ਹਾਂ ਨੇ ਦੁਕਾਨਦਾਰ ‘ਤੇ ਪਿਸਤੌਲ ਤਾਨ ਦਿੱਤੀ ਤੇ ਉਸ ਨੂੰ ਦੂਰ ਹਟਣ ਲਈ ਕਿਹਾ ਤਾਂ ਦੁਕਾਨਦਾਰ ਨੇ ਵੀ ਫਾਇਰ ਕਰ ਦਿੱਤਾ।ਦੋਵਾਂ ਦਰਮਿਆਨ ਫਾਇਰਿੰਗ ਸ਼ੁਰੂ ਹੋ ਗਈ ਜਿਸ ਵਿਚ ਸੁਨਿਆਰੇ ਨੂੰ ਗੋਲੀ ਲੱਗ ਗਈ। ਗੋਲੀ ਗੱਲਣ ਨਾਲ ਦੁਕਾਨਦਾਰ ਗੰਭੀਰ ਜ਼ਖਮੀ ਹੋ ਗਿਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਕੁਲਦੀਪ ਰਾਜ ਉਰਫ ਦੀਪਕ ਵਾਸੀ ਬੈਂਕ ਕਾਲੋਨੀ ਬਟਾਲਾ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਿਟੀ ਪਰਵਿੰਦਰ ਕੌਰ ਮੌਕੇ ‘ਤੇ ਪੁੱਜੀ ਤੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ। ਹਮਲਾਵਰ ਨੌਜਵਾਨ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਜਾਂਚ ਦੀ ਪੜਤਾਲ ਲਈ ਪੁਲਿਸ ਨੇ 12 ਟੀਮਾਂ ਦਾ ਗਠਨ ਕੀਤਾ ਹੈ। ਲੁਟੇਰਿਆਂ ਵਿਚੋਂ ਇੱਕ ਨੂੰ ਵੀ ਗੋਲੀ ਲੱਗੀ ਹੈ। ਪੁਲਿਸ ਵੱਲੋਂ ਜ਼ਖਮੀ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਹੈ। ਸੀ. ਸੀ. ਟੀ. ਵੀ. ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਇਸੇ ਦੇ ਆਧਾਰ ‘ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।