ਸਿੱਧੂ ਮੂਸੇਵਾਲਾ ਦਾ SYL ਗੀਤ ਕਿਸ ਨੇ ਬੈਨ ਕਰਾਇਆ। ਇਸ ਬਾਰੇ ਪੰਜਾਬ, ਹਰਿਆਣਾ ਤੇ ਕੇਂਦਰ ਸਰਕਾਰ ਨੂੰ ਪਤਾ ਨਹੀਂ ਹੈ। ਇਹ ਖੁਲਾਸਾ ਮਹਾਰਾਸ਼ਟਰ ਦੇ ਰਹਿਣ ਵਾਲੇ ਫੈਨ ਅੰਮ੍ਰਿਤਪਾਲ ਸਿੰਘ ਖਾਲਸਾ ਦੀ RTI ਜ਼ਰੀਏ ਹੋਇਆ ਹੈ। ਉਨ੍ਹਾਂ ਨੇ ਤਿੰਨਾਂ ਸਰਕਾਰ ਤੋਂ ਗਾਣਾ ਬੈਨ ਕਰਵਾਉਣ ਲਈ ਭੇਜੀ ਸ਼ਿਕਾਇਤ ਦੀ ਕਾਪੀ ਮੰਗੀ ਸੀ। ਤਿੰਨਾਂ ਸਰਕਾਰਾਂ ਨੇ ਕਹਿ ਦਿੱਤਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਸੂਚਨਾ ਉਪਲਬਧ ਨਹੀਂ ਹੈ। ਮੂਸੇਵਾਲਾ ਦੇ ਕਤਲ ਦੇ ਲਗਭਗ ਇਕ ਮਹੀਨੇ ਬਾਅਦ ਇਹ ਗਾਣਾ ਰਿਲੀਜ਼ ਹੋਇਆ ਸੀ।
ਅੰਮ੍ਰਿਤਪਾਲ ਸਿੰਘ ਖਾਲਸਾ ਨੇ ਕਿਹਾ ਕਿ SYL ਗਾਣਾ ਬੈਨ ਕਰਨ ਦਾ ਕਾਰਨ ਜਾਨਣ ਲਈ ਮੈਂ ਕੇਂਦਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ, ਪੰਜਾਬ ਤੇ ਹਰਿਆਣਾ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਨਾਲ ਜੁੜੀ ਕੋਈ ਸੂਚਨਾ ਉਪਲਬਧ ਨਹੀਂ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਨੂੰ ਆਪਣੇ ਅੰਦਰੂਨੀ ਵਿੰਗ ਨੂੰ ਭੇਜਿਆ। ਹੁਣ ਉਨ੍ਹਾਂ ਦਾ ਜਵਾਬ ਵੀ ਆ ਗਿਆ ਕਿ ਇਸ ਨਾਲ ਜੁੜੀ ਕੋਈ ਸੂਚਨਾ ਉੁਨ੍ਹਾਂ ਕੋਲ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਮੂਸੇਵਾਲਾ ਦਾ SYL ਗੀਤ 23 ਜੂਨ ਨੂੰ ਰਿਲੀਜ਼ ਹੋਇਆ ਸੀ ਜਿਸ ਵਿਚ ਬੰਦੀ ਸਿੱਖਾਂ, ਪੰਜਾਬ ਹਰਿਆਣਾ ਵਿਚ ਵਿਵਾਦ ਦੀ ਜੜ੍ਹ ਸਤਲੁਜ-ਯਮੁਨਾ ਲਿੰਕ ਨਹਿਰ, ਸੰਯੁਕਤ ਪੰਜਾਬ, 1984 ਦੇ ਦੰਗੇ, ਕਿਸਾਨ ਅੰਦੋਲਨ ਦੌਰਾਨ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਲਹਿਰਾਉਣ ਵਰਗੇ ਮੁੱਦੇ ਚੁੱਕੇ ਸਨ। 3 ਦਿਨ ਵਿਚ ਇਸ ‘ਤੇ 2.77 ਕਰੋੜ ਵਿਊਜ਼ ਆ ਗਏ ਸਨ। ਇਸ ਦੇ ਬਾਅਦ ਅਚਾਨਕ ਇਸ ਨੂੰ ਬੈਨ ਕਰਵਾ ਦਿੱਤਾ ਗਿਆ। ਯੂਟਿਊਬ ‘ਤੇ ਮੈਸਜ ਆ ਗਿਆ ਕਿ ਇਹ ਗਾਣਾ ਭਾਰਤ ਵਿਚ ਉਪਲਬਧ ਨਹੀਂ ਹੈ।