ਮੁੰਬਈ ਵਿਚ ਇਕ ਮੁਸਲਿਮ ਨੌਜਵਾਨ ਨੇ ਆਪਣੀ ਹਿੰਦੂ ਪਤਨੀ ਦਾ ਗਲਾ ਰੇਤ ਕੇ ਹੱਤਿਆ ਕਰ ਦਿੱਤੀ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਪਤਨੀ ਨੇ ਆਪਣੇ ਸਹੁਰੇ ਘਰ ਵਿਚ ਮੁਸਲਿਮ ਰੀਤੀ ਰਿਵਾਜ ਮੰਨਣ ਤੇ ਬੁਰਕਾ ਪਹਿਨਣ ਤੋਂ ਮਨ੍ਹਾ ਕਰ ਦਿੱਤਾ ਸੀ। ਮੁੰਬਈ ਦੇ ਤਿਲਕ ਨਗਰ ਇਲਾਕੇ ਦੇ ਰਹਿਣ ਵਾਲੇ ਇਕਬਾਲ ਮੁਹੰਮਦ ਸ਼ੇਖ ਨੇ ਤਿੰਨ ਸਾਲ ਪਹਿਲਾਂ 23 ਸਾਲ ਦੀ ਰੂਪਾਲੀ ਨਾਂ ਦੀ ਹਿੰਦੂ ਲੜਕੀ ਨਾਲ ਲਵਮੈਰਿਜ ਕੀਤੀ ਸੀ। ਦੋਵਾਂ ਦਾ ਦੋ ਸਾਲ ਦਾ ਬੇਟਾ ਵੀ ਹੈ।
ਵਿਆਹ ਦੇ ਬਾਅਦ ਰੂਪਾਲੀ ‘ਤੇ ਮੁਸਲਿਮ ਰੀਤੀ ਰਿਵਾਜਾਂ ਨੂੰ ਮੰਨਣਨ ਤੇ ਬੁਰਕਾ ਪਾਉਣ ਦਾ ਦਬਾਅ ਬਣਾਇਆ ਜਾ ਰਿਹਾ ਸੀ। ਇਸ ਨੂੰ ਲੈ ਕੇ ਇਕਬਾਲ ਤੇ ਰੂਪਾਲੀ ਵਿਚ ਝਗੜਾ ਹੋਣ ਲੱਗਾ। ਦੋਵੇਂਕੁਝ ਮਹੀਨੇ ਤੋਂ ਵੱਖ ਰਹਿ ਰਹੇ ਸਨ। ਦੋਵਾਂ ਦੀ ਫੋਨ ‘ਤੇ ਹੀ ਗੱਲ ਹੁੰਦੀ ਸੀ ਤੇ ਅਕਸਰ ਝਗੜਾ ਹੀ ਹੁੰਦਾ ਸੀ।
ਪੁਲਿਸ ਨੇ ਦੱਸਿਆ ਕਿ ਘਟਨ ਸੋਮਵਾਰ ਦੀ ਰਾਤ ਲਗਭਗ 10 ਵਜੇ ਦੀ ਹੈ ਜਦੋਂ ਇਕਬਾਲ ਰੁੱਸੀ ਪਤਨੀ ਨੂੰ ਮਨਾਉਣ ਗਿਆ ਸੀ। ਇਸ ਦੌਰਾਨ ਦੋਵਾਂ ਵਿਚ ਮੁਸਲਿਮ ਰੀਤੀ-ਰਿਵਾਜਾਂ ਨੂੰ ਲੈ ਕੇ ਫਿਰ ਤੋਂ ਝਗੜਾ ਹੋਣ ਲੱਗਾ। ਗੁੱਸੇ ਵਿਚ ਰੂਪਾਲੀ ਨੇ ਤਲਾਕ ਲੈਣ ਦੀ ਗੱਲ ਕਹਿ ਦਿੱਤੀ। ਪਹਿਲਾਂ ਤਾਂ ਇਕਬਾਲ ਬੇਟੇ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਮਨਾਉਣ ਲੱਗਾ ਪਰ ਜਦੋਂ ਰੂਪਾਲੀ ਤਲਾਕ ਦੀ ਗੱਲ ‘ਤੇ ਅੜੀ ਰਹੀ ਤਾਂ ਇਕਬਾਲ ਰੂਪਾਲੀ ਨੂੰ ਗਲੀ ਵਿਚ ਖਿੱਚ ਕੇ ਲੈ ਗਿਆ ਤੇ ਚਾਕੂ ਨਾਲ ਗਲਾ ਰੇਤ ਦਿੱਤਾ ਤੇ ਫਰਾਰ ਹੋ ਗਿਆ।
ਰੂਪਾਲੀ ਦੀ ਚੀਕ ਸੁਣ ਕੇ ਲੋਕ ਇਕੱਠੇ ਹੋ ਗਏ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਪਰ ਜਦੋਂ ਤੱਕ ਪੁਲਿਸ ਪਹੁੰਚੀ ਉਦੋਂ ਤੱਕ ਰੂਪਾਲੀ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਰੂਪਾਲੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਤੋਂ ਬਾਅਦ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਇਕਬਾਲ ਨੂੰ ਥੋੜ੍ਹੀ ਦੇਰ ਬਾਅਦ ਗ੍ਰਿਫਤਾਰ ਕਰ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਜਾਣਕਾਰੀ ਮੁਤਾਬਕ ਰੂਪਾਲੀ ਇਕਬਾਲ ਦੀ ਦੂਜੀ ਪਤਨੀ ਸੀ। ਇਕਬਾਲ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਦਿੱਤਾ ਕਿਉਂਕਿ ਉਸ ਦੇ ਕੋਈ ਔਲਾਦ ਨਹੀਂ ਸੀ। ਇਸ ਤੋਂ ਬਾਅਦ ਇਕਬਾਲ ਨੇ ਰੂਪਾਲੀ ਨਾਲ ਲਵ ਮੈਰਿਜ ਕਰ ਲਈ। ਤਿਲਕ ਨਗਰ ਦੇ ਇੰਸਪੈਕਟਰ ਵਿਲਾਸ ਰਾਠੌੜ ਨੇ ਦੱਸਿਆ ਕਿ ਸੋਮਵਾਰ ਨੂੰ ਦੋਸ਼ੀ ਇਕਬਾਲ ਸ਼ੇਖ ਨੇ ਚਾਕੂ ਨਾਲ ਆਪਣੀ ਪਤਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਫਿਲਹਾਲ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।