ਆਈਪੀਐਲ 2026 ਦਾ ਫਾਈਨਲ ਅੱਜ ਗੁਜਰਾਤ ਟਾਈਟਨਜ਼ ਅਤੇ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੈਂਗਲੁਰੁ (ਆਰਸੀਬੀ) ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਅੱਜ ਰਾਤ ਇਹ ਖਿਤਾਬੀ ਮੁਕਾਬਲਾ ਆਈਪੀਐਲ 2026 ਦੀਆਂ ਦੋ ਸਭ ਤੋਂ ਵਧੀਆ ਅਤੇ ਸਭ ਤੋਂ ਨਿਰੰਤਰ ਟੀਮਾਂ ਵਿਚਕਾਰ ਹੈ। ਖਿਤਾਬੀ ਮੁਕਾਬਲਾ ਸ਼ਾਮ 7 ਵਜੇ ਸ਼ੁਰੂ ਹੋਵੇਗਾ।
ਰਾਇਲ ਚੈਲੇਂਜਰਜ਼ ਬੈਂਗਲੁਰੁ ਅਤੇ ਗੁਜਰਾਤ ਟਾਈਟਨਜ਼ ਆਈਪੀਐਲ ਦੇ ਇਤਿਹਾਸ ਵਿੱਚ ਨੌਂ ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੇ ਹਨ। ਆਰਸੀਬੀ ਹੈੱਡ-ਟੂ-ਹੈੱਡ ਰਿਕਾਰਡ ਵਿੱਚ ਸਭ ਤੋਂ ਉੱਪਰ ਹੈ, ਉਸਨੇ ਹੁਣ ਤੱਕ ਪੰਜ ਮੈਚਾਂ ਵਿੱਚ ਗੁਜਰਾਤ ਨੂੰ ਹਰਾਇਆ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਦੋਵਾਂ ਟੀਮਾਂ ਦਾ ਸ਼ਾਨਦਾਰ ਰਿਕਾਰਡ ਹੈ। ਪਿਛਲੇ ਸਾਲ, ਆਰਸੀਬੀ ਨੇ ਇਸੇ ਸਥਾਨ ‘ਤੇ ਆਪਣਾ ਪਹਿਲਾ ਆਈਪੀਐਲ ਖਿਤਾਬ ਜਿੱਤਿਆ, ਪੰਜਾਬ ਕਿੰਗਜ਼ ਨੂੰ ਹਰਾ ਕੇ। ਇਸ ਦੌਰਾਨ, ਗੁਜਰਾਤ ਟਾਈਟਨਜ਼ ਨੇ 2022 ਵਿੱਚ ਆਪਣੇ ਪਹਿਲੇ ਸੀਜ਼ਨ ਵਿੱਚ ਰਾਜਸਥਾਨ ਰਾਇਲਜ਼ ਨੂੰ ਇਸੇ ਸਥਾਨ ‘ਤੇ ਹਰਾਇਆ।
ਗੁਜਰਾਤ ਨੂੰ ਪਹਿਲੇ ਕੁਆਲੀਫਾਇਰ ਵਿੱਚ ਆਰਸੀਬੀ ਦੇ ਹੱਥੋਂ 92 ਦੌੜਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਕਪਤਾਨ ਸ਼ੁਭਮਨ ਗਿੱਲ ਦੇ ਸੈਂਕੜੇ ਦੀ ਬਦੌਲਤ, ਟੀਮ ਨੇ ਕੁਆਲੀਫਾਇਰ 2 ਵਿੱਚ ਜ਼ਬਰਦਸਤ ਵਾਪਸੀ ਕੀਤੀ ਅਤੇ ਰਾਜਸਥਾਨ ਨੂੰ ਹਰਾਇਆ। ਸ਼ੁਭਮਨ ਗਿੱਲ ਦੀ ਪਾਰੀ ਨੇ ਸਾਬਤ ਕਰ ਦਿੱਤਾ ਕਿ ਉਸਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ। ਇਸ ਦੌਰਾਨ, ਆਰਸੀਬੀ ਦੇ ਕਪਤਾਨ ਰਜਤ ਪਾਟੀਦਾਰ ਵੀ ਸ਼ਾਨਦਾਰ ਫਾਰਮ ਵਿੱਚ ਹਨ।
ਆਰਸੀਬੀ ਦੇ ਕਪਤਾਨ ਰਜਤ ਪਾਟੀਦਾਰ ਨੇ ਆਈਪੀਐਲ 2026 ਵਿੱਚ ਮੁਸ਼ਕਲ ਹਾਲਾਤਾਂ ਵਿੱਚ ਪ੍ਰਭਾਵਸ਼ਾਲੀ ਪਾਰੀਆਂ ਖੇਡੀਆਂ ਹਨ। ਉਸਨੇ ਪਹਿਲੇ ਕੁਆਲੀਫਾਇਰ ਵਿੱਚ ਦਬਾਅ ਹੇਠ ਸ਼ਾਨਦਾਰ ਬੱਲੇਬਾਜ਼ੀ ਕੀਤੀ, ਸਿਰਫ 33 ਗੇਂਦਾਂ ਵਿੱਚ ਤੇਜ਼ 93 ਦੌੜਾਂ ਬਣਾਈਆਂ। ਰਜਤ ਪਾਰੀ ਬਣਾਉਣ ਅਤੇ ਹਮਲਾਵਰ ਬੱਲੇਬਾਜ਼ੀ ਕਰਨ ਵਿੱਚ ਮਾਹਰ ਹੈ, ਜਿਸ ਕਾਰਨ ਉਹ ਜੀਟੀ ਲਈ ਇੱਕ ਵੱਡਾ ਸਿਰਦਰਦ ਬਣ ਸਕਦਾ ਹੈ।
ਦੂਜੇ ਪਾਸੇ, ਜੇਕਰ ਰਾਇਲ ਚੈਲੇਂਜਰਜ਼ ਬੈਂਗਲੁਰੁ ਨੇ ਅਹਿਮਦਾਬਾਦ ਵਿੱਚ ਦੁਬਾਰਾ ਟਰਾਫੀ ਜਿੱਤਣੀ ਹੈ, ਤਾਂ ਗੁਜਰਾਤ ਦੇ ਸ਼ੁਰੂਆਤੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਨੂੰ ਜਲਦੀ ਆਊਟ ਕਰਨਾ ਪਵੇਗਾ। ਇਹ ਜ਼ਿੰਮੇਵਾਰੀ ਭੁਵਨੇਸ਼ਵਰ ਕੁਮਾਰ ਅਤੇ ਜੋਸ਼ ਹੇਜ਼ਲਵੁੱਡ ‘ਤੇ ਆਵੇਗੀ। ਮੰਨਿਆ ਜਾ ਰਿਹਾ ਹੈ ਕਿ ਫਾਈਨਲ ਵਿੱਚ ਮੁੱਖ ਮੁਕਾਬਲਾ ਭੁਵਨੇਸ਼ਵਰ ਕੁਮਾਰ ਅਤੇ ਹੇਜ਼ਲਵੁੱਡ ਬਨਾਮ ਸਾਈ ਸੁਦਰਸ਼ਨ ਅਤੇ ਸ਼ੁਭਮਨ ਗਿੱਲ ਵਿਚਕਾਰ ਹੋਵੇਗਾ। ਗਿੱਲ ਅਤੇ ਸੁਦਰਸ਼ਨ ਇਸ ਸਾਲ ਆਈਪੀਐਲ ਵਿੱਚ ਸਭ ਤੋਂ ਸਫਲ ਓਪਨਿੰਗ ਜੋੜੀ ਰਹੇ ਹਨ।
ਇਹ ਵੀ ਪੜ੍ਹੋ : ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਗਈ ਵੱਡੀ ਰਾਹਤ, 22 ਰੁ. ਘਟਾਏ ਗਏ ਪੈਟਰੋਲ ਤੇ ਡੀਜ਼ਲ ਦੇ ਰੇਟ
ਦੋਵਾਂ ਟੀਮਾਂ ਲਈ ਸੰਭਾਵਤ ਪਲੇਇੰਗ 11
ਰਾਇਲ ਚੈਲੇਂਜਰਜ਼ ਬੰਗਲੌਰ : ਵੈਂਕਟੇਸ਼ ਅਈਅਰ, ਵਿਰਾਟ ਕੋਹਲੀ, ਦੇਵਦੱਤ ਪਾਡੀਕਲ, ਰਜਤ ਪਾਟੀਦਾਰ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਜੈਕਬ ਡਫੀ, ਜੋਸ਼ ਹੇਜ਼ਲਵੁੱਡ, ਰਸਿਖ ਸਲਾਮ ਡਾਰ।
ਗੁਜਰਾਤ ਟਾਈਟਨਜ਼ : ਸਾਈ ਸੁਦਰਸ਼ਨ, ਸ਼ੁਭਮਨ ਗਿੱਲ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਨਿਸ਼ਾਂਤ ਸਿੰਧੂ, ਵਾਸ਼ਿੰਗਟਨ ਸੁੰਦਰ, ਜੇਸਨ ਹੋਲਡਰ, ਰਾਹੁਲ ਤੇਵਤੀਆ, ਰਾਸ਼ਿਦ ਖਾਨ, ਅਰਸ਼ਦ ਖਾਨ, ਕਾਗੀਸੋ ਰਬਾਡਾ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










