new zealand pm jacinda: ਕਿਸਾਨ ਸੰਘਰਸ਼ ਦੇ ਛੇ ਮਹੀਨੇ ਪੂਰੇ ਹੋਣ `ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਨੂੰ ਕਾਲਾ ਦਿਵਸ ਮਨਾਇਆ ਗਿਆ। ਇਸ ਸਮਰਥਨ ਵਿੱਚ ਜਿੱਥੇ ਤਮਾਮ ਰਾਜਨੀਤਕ ਪਾਰਟੀਆਂ ਅੱਗੇ ਆਈਆਂ ਉੱਥੇ ਹੀ ਸੋਸ਼ਲ ਮੀਡੀਆ ਉੱਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਦਾ ਕਾਲਾ ਸੂਟ ਪਾਕੇ ਕਿਸਾਨਾਂ ਦਾ ਸਾਥ ਦੇਣ ਦਾ ਮਾਮਲਾ ਭਖਿਆ ਰਿਹਾ। ਇੰਨਾ ਹੀ ਨਹੀਂ ਨਿਊਜ਼ੀਲੈਂਡ ਦੇ ਕਾਲੇ ਰੰਗ ਦਾ ਜਹਾਜ਼ ਵੀ ਵਾਇਰਲ ਰਿਹਾ।
ਪਿੱਛੋਂ ਭਾਵੁਕਤਾ ਦੇ ਵਹਿਣ `ਚ ਵਹਿ ਕੇ ਲੋਕਾਂ ਨੇ ਇੰਨਾਂ ਦੋਹਾਂ ਤਸਵੀਰਾਂ ਨੂੰ ਰੱਜ ਕੇ ਸ਼ੇਅਰ ਕੀਤਾ ਤੇ ਨਿਊਜ਼ਲੈਂਡ ਦੇ ਹੱਕ ਵਿੱਚ ਟਿੱਪਣੀਆਂ ਕੀਤੀਆਂ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਇਹ ਸਿਰਫ ਅਫਵਾਹ ਸੀ ਤੇ ਇਸਦਾ ਸੱਚ ਕੁੱਝ ਹੋਰ ਹੈ। ਕਿਸੇ ਨੇ ਇਹ ਅਫਵਾਹ ਫੈਲਾਈ ਤੇ ਸਾਰੇ ਭਾਵਨਾ ਦੇ ਵਹਿਨ ਵਿੱਚ ਬਿਨਾਂ ਜਾਂਚੇ ਇਸਨੂੰ ਕਿੱਲੀ ਦੱਬ ਕੇ ਸ਼ੇਅਰ ਕਰਦੇ ਰਹੇ।
ਦੁਨੀਆ ਭਰ ਦੇ ਲੋਕ ਜਾਣਦੇ ਹਨ ਕਿ ਜੈਸਿੰਡਾ ਨੇ ਕਾਲਾ ਸੂਟ ਉਦੋਂ ਪਾਇਆ ਜਦੋਂ 15 ਮਾਰਚ 2019 ਨੂੰ ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿੱਚ ਆਸਟਰੇਲੀਆ ਮੂਲ ਦੇ ਇੱਕ ਗੋਰੇ ਨੇ ਫੇਸਬੁੱਕ ਤੇ ਲਾਈਵ ਹੋ ਕੇ ਆਟੋਮੈਟਿਕ ਹਥਿਆਰਾਂ ਨਾਲ ਦੋ ਮਸਜਿਦਾਂ
ਤੇ ਹਮਲਾ ਕੀਤਾ ਸੀ। ਜਿਸ ਹਮਲੇ `ਚ ਹੁਣ ਤੱਕ ਮੁਸਲਿਮ ਭਾਈਚਾਰੇ ਦੇ 51 ਨਮਾਜ਼ੀ ਮੌਤ ਦੀ ਭੇਟ ਚੜ੍ਹ ਚੁੱਕੇ ਹਨ।
ਜੈਸਿੰਡਾ ਨੇ ਕਾਲਾ ਸੂਟ ਸ਼ਾਇਦ ਇਸ ਕਰਕੇ ਪਾਇਆ ਸੀ ਕਿਉਂਕਿ ਮੁਸਲਿਮ ਔਰਤਾਂ ਵੱਲੋਂ ਪਹਿਨਿਆ ਜਾਣ ਵਾਲਾ ਬੁਰਕਾ ਕਾਲੇ ਰੰਗ ਦਾ ਹੁੰਦਾ ਹੈ। ਦੂਜੀ ਗੱਲ ਇਹ ਹੈ ਏਅਰ ਨਿਊਜ਼ੀਲੈਂਡ ਦੇ ਜਹਾਜ਼ ਦਾ ਰੰਗ ਹੈ ਹੀ ਕਾਲਾ। ਜਿਸ ਕਰਕੇ ਜਹਾਜ਼ ਨੂੰ ਰੰਗ ਕਰਾਉਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।
ਇਹ ਵੀ ਪੜੋ:ਕੀ ਕਿਸਾਨਾਂ ਦੇ ਹੱਕ ‘ਚ NEWZEALAND ਦੀ ਪ੍ਰਧਾਨ ਮੰਤਰੀ ਨੇ ਮਨਾਇਆ ‘ਕਾਲਾ ਦਿਵਸ’ ? ਕੀ ਹੈ ‘ਕਾਲਾ ਸੂਟ’ ਦਾ ਸੱਚ ?