tribal groom married two girls: ਇੱਕ ਲੜਕੇ ਨੂੰ ਦੋ ਲੜਕੀਆਂ ਨਾਲ ਪਿਆਰ ਹੋਇਆ ਅਤੇ ਉਸ ਨੇ ਦੋਵਾਂ ਨਾਲ ਧੂਮਧਾਮ ਨਾਲ ਵਿਆਹ ਕਰ ਲਿਆ।ਇਹ ਮਾਮਲਾ ਆਦਿਲਬਾਦ ਜ਼ਿਲਾ ਦੇ ਉਤਨੂਰ ਮੰਡਲ ਦੇ ਘਨਪੁਰ ਪਿੰਡ ਹੈ।ਇੱਥੇ ਰਹਿਣ ਵਾਲੇ ਅਰਜੁਨ ਨਾਮ ਦੇ ਇੱਕ ਲੜਕੇ ਨੂੰ ਦੋ ਲੜਕੀਆਂ ਨਾਲ ਮੁਹੱਬਤ ਹੋ ਗਈ।ਕਥਿਤ ਤੌਰ ‘ਤੇ ਉਸਨੇ 4 ਸਾਲ ਦੋਵਾਂ ਨੂੰ ਡੇਟ ਕੀਤਾ।ਮਜ਼ਾਲ ਹੈ ਕਿ ਲੜਕੀਆਂ ਨੂੰ ਇੱਕ ਦੂਜੇ ਦੇ ਬਾਰੇ ‘ਚ ਪਤਾ ਲੱਗਾ ਹੋਵੇ।ਹਾਲਾਂਕਿ, ਜਦੋਂ ਪਤਾ ਲੱਗਿਆ ਤਾਂ ਦੋਵੇਂ ਅਰਜੁਨ ਨਾਲ ਵਿਆਹ ਕਰਨ ਲਈ ਮੰਨ ਗਈਆਂ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਆਦੀਵਾਸੀ ਵਰਗ ‘ਚ ਇੱਕ ਹੀ ਸਮੇਂ ‘ਚ ਦੋ ਔਰਤਾਂ ਨਾਲ ਵਿਆਹ ਕਰਨਾ ਕੋਈ ਅਸਧਾਰਨ ਗੱਲ ਨਹੀਂ ਹੈ।ਘਨਪੁਰ ਪਿੰਡ ਦੇ ਅਰਜੁਨ ਨੇ 14 ਜੂਨ ਨੂੰ ਦੋ ਲੜਕੀਆਂ ਨਾਲ ਵਿਆਹ ਕੀਤਾ।ਜਿਸ ‘ਚ ਵਰਗ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।ਪਰੰਪਰਿਕ ਕੱਪੜੇ ਪਾ ਕੇ, ਲਾੜਾ ਅਤੇ ਲਾੜੀਆਂ ਨੇ ਆਦੀਵਾਸੀ ਰੀਤੀ ਰਿਵਾਜ਼ ਦੇ ਨਾਲ ਵਿਆਹ ਦੀਆਂ ਰਸਮਾਂ ਨੂੰ ਪੂਰਾ ਕੀਤਾ।
ਵਰਗ ਦੇ ਇੱਕ ਸਰਦਾਰ ਦਾ ਕਹਿਣਾ ਹੈ ਕਿ ਆਦੀਵਾਸੀ ਪ੍ਰਥਾ ‘ਚ ਇਸ ਤਰ੍ਹਾਂ ਦੇ ਵਿਆਹ ਦੀ ਆਗਿਆ ਹੈ।ਹਾਲਾਂਕਿ, ਇਹ ਪਹਿਲੀ ਵਾਰ ਹੈ ਕਿ ਸਾਡੇ ਪਿੰਡ ‘ਚ ਕਿਸੇ ਪੁਰਸ਼ ਦੀਆਂ ਦੋ ਲੜਕੀਆਂ ਨਾਲ ਵਿਆਹ ਹੋਇਆ ਹੈ।ਦੋਵਾਂ ਲੜਕੀਆਂ ਨੇ ਉਸ ਨਾਲ ਵਿਆਹ ਕਰਨਾ ਚਾਹੁੰਦੀਆਂ ਸਨ ਅਤੇ ਉਨਾਂ੍ਹ ਨੂੰ ਇਕ ਹੀ ਆਦਮੀ ਦੀ ਪਤਨੀਆਂ ਹੋਣ ‘ਚ ਕੋਈ ਮੁਸ਼ਕਿਲ ਨਹੀਂ ਸੀ।ਅਰਜੁਨ ਨੂੰ ਪਹਿਲਾਂ ਆਪਣੇ ਪਿਤਾ ਦੀ ਭੈਣ ਦੀ ਬੇਟੀ ਊਸ਼ਾ ਰਾਣੀ ਨਾਲ ਮੁਹਬੱਤ ਹੋਈ।
ਪਿਆਰ ਦੀ ਇਹ ਕਹਾਣੀ ਚੱਲ ਹੀ ਰਹੀ ਸੀ ਕਿ ਅਰਜੁਨ ਨੂੰ ਆਪਣੀ ਦੂਜੀ ਆਂਟੀ ਦੀ ਬੇਟੀ ਵੀ ਪਸੰਦ ਆਉਣ ਲੱਗੀ।ਕਥਿਤ ਤੌਰ ‘ਤੇ ਉਹ ਦੋਵੇਂ ਲੜਕੀਆਂ ਨੂੰ 4 ਸਾਲ ਤੋਂ ਡੇਟ ਕਰ ਰਿਹਾ ਸੀ।ਗਜ਼ਬ ਇਹ ਹੈ ਕਿ ਦੋਵੇਂ ਲੜਕੀਆਂ ਨੂੰ ਇਸਦੀ ਖਬਰ ਵੀ ਨਹੀਂ ਸੀ ਕਿ ਅਰਜੁਨ ਇੱਕੋ ਸਮੇਂ ਉਨ੍ਹਾਂ ਦੋਵਾਂ ਨਾਲ ਅਫੇਅਰ ਚਲਾ ਰਿਹਾ ਹੈ।