suicide hanged writing i hate my life: ਛੱਤੀਸਗੜ੍ਹ ਦੇ ਦੁਰਗਾ ਅਤੇ ਭਿਲਾਈ ‘ਚ ਦੋ ਸੁਸਾਈਡ ਦੇ ਮਾਮਲੇ ਦਰਜ ਹੋਏ ਹਨ।ਦੋਵਾਂ ਲੜਕੀਆਂ ਆਪਣੇ ਪਿੱਛੇ ਕਈ ਰਾਜ ਛੱਡ ਕੇ ਚਲੀ ਗਈ।ਇੱਕ ਨੇ ਜ਼ਿੰਦਗੀ ਨਾਲ ਨਾਤਾ ਤੋੜਨ ਤੋਂ ਪਹਿਲਾਂ ਆਪਣੇ ਸਮਾਰਟਫੋਨ ਨੂੰ ਫਾਰਮੇਟ ਕਰ ਦਿੱਤਾ ਤਾਂ ਦੂਜੀ ਵਿਦਿਆਰਥਣ ਨੇ ਆਪਣੀ ਕਿਤਾਬ ਦੇ 50 ਵੱਖ-ਵੱਖ ਪੰਨਿਆਂ ‘ਚ ‘ਆਈਹੇਟ ਮਾਈ ਲਾਈਫ’ ਲਿਖਿਆ ਹੈ।ਦੋਵੇਂ ਵਿਦਿਆਰਥਣਾਂ ਦੇ ਇਸ ਕਦਮ ਤੋਂ ਹਰ ਕੋਈ ਹੈਰਾਨ ਹੈ।
ਪਹਿਲੀ ਆਤਮਹੱਤਿਆ ਦੀ ਘਟਨਾ ਭਿਲਾਈ ਦੇ ਖੁਰਸੀਪਾਰ ਥਾਣਾ ਅਧੀਨ 16 ਸਾਲਾ ਨਾਬਾਲਿਗ ਐੱਮ ਚਾਂਦਨੀ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ।ਪਰਿਵਾਰਕ ਮੈਂਬਰ ਹੈਰਾਨ ਹਨ।ਉਨਾਂ੍ਹ ਨੂੰ ਕੁਝ ਸਮਝ ਨਹੀਂ ਆ ਰਿਹਾ ਹੈ ਕਿ ਆਖਿਰ ਇਹ ਕੀ ਹੋ ਗਿਆ?ਦੱਸਣਯੋਗ ਹੈ ਕਿ ਘਟਨਾ ਦੇ ਸਮੇਂ ਉਸਦੇ ਮਾਤਾ-ਪਿਤਾ ਕਿਸੇ ਰਿਸ਼ਤੇਦਾਰੀ ‘ਚ ਗਏ ਹੋਏ ਸਨ।ਪਰਿਵਾਰਕ ਮੈਂਬਰਾਂ ਦੇ ਘਰ ਆਉਣ ‘ਤੇ ਉਨਾਂ੍ਹ ਨੂੰ ਲੜਕੀ ਦੀ ਲਾਸ਼ ਮਿਲੀ।ਪੁਲਿਸ ਨੂੰ ਸੂਚਿਤ ਕਰਨ ‘ਤੇ ਪੁਲਿਸ ਨੇ ਫਾਹ ਕੱਟ ਕੇ ਲਾਸ਼ ਹੇਠਾਂ ਉਤਾਰਿਆ।
ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ।ਪੁਲਿਸ ਨੂੰ ਮੌਕੇ ਤੋਂ ਇੱਕ ਕਾਪੀ ਮਿਲੀ ਹੈ ਜਿਸਦੇ 50 ਪੰਨਿਆਂ ‘ਤੇ ਨਾਬਾਲਿਗ ਨੇ ਇੰਗਲਿਸ਼ ‘ਚ ‘ਆਈਹੇਟਮਾਈ ਲਾਈਫ’ ਲਿਖਿਆ ਹੈ।ਕੁਝ ਪੰਨਿਆਂ ‘ਤੇ ਉਸਨੇ ਲੜਕਾ-ਲੜਕੀ ਦੇ ਨਾਲ ਬੈਠਣ ਦੀਆਂ ਤਸਵੀਰਾਂ ਬਣਾਈਆਂ ਹਨ।ਇਕ ਪੰਨੇ ‘ਤੇ ਇਕੱਲੀ ਬੈਠੀ ਲੜਕੀ ਦਾ ਸਕੈਚ ਬਣਿਆ ਹੋਇਆ ਹੈ।ਹੁਣ ਤੱਕ ਦੀ ਜਾਂਚ ‘ਚ ਪੁਲਿਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਚਾਂਦਨੀ ਜਮਾਤ 9ਵੀਂ ‘ਚ ਪੜ੍ਹਦੀ ਸੀ।ਸਵੇਰੇ ਮਾਤਾ-ਪਿਤਾ ਕਿਤੇ ਚਲੇ ਗਏ ਸਨ।ਖੁਦ ਨੂੰ ਇਕੱਲਾ ਪਾ ਕੇ ਸ਼ਾਮ ਨੂੰ ਵਿਦਿਆਰਥੀਣ ਨੇ ਖੁਦਕੁਸ਼ੀ ਕਰ ਲਈ।ਆਂਢ-ਗੁਆਂਢ ਵਾਲਿਆਂ ਨੇ ਪੁਲਿਸ ਅਤੇ ਉਸਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ।ਇਸ ਤੋਂ ਬਾਅਦ ਘਟਨਾ ਦਾ ਪਤਾ ਲੱਗਾ।
ਪਰਿਵਾਰ ਦਾ ਕਹਿਣਾ ਹੈ ਕਿ ਚਾਂਦਨੀ ਦੀ ਇੱਕ ਲੜਕੇ ਨਾਲ ਦੋਸਤੀ ਸੀ।ਫਿਲਹਾਲ ਦੋਵੇਂ ਮਾਮਲਿਆਂ ‘ਚ ਪੁਲਿਸ ਜਾਂਚ ‘ਚ ਜੁਟੀ ਹੋਈ ਹੈ।ਮੋਹਨ ਨਗਰ ਥਾਣਾ ਖੇਤਰ ਸ਼ੰਕਰ ਨਗਰ ‘ਚ ਰਹਿਣ ਵਾਲੀ 21 ਸਾਲਾ ਸੁਸ਼ਮਿਤਾ ਡੋਂਗਰੇ ਨੇ ਰਾਤ 2 ਵਜੇ ਫਾਹ ਲੈ ਲਿਆ।ਸਵੇਰੇ ਜਦੋਂ ਪਰਿਵਾਰ ਵਾਲਿਆਂ ਨੇ ਉਸਨੂੰ ਉਠਾਇਆ ਤਾਂ ਉੱਥੇ ਲਾਸ਼ ਨੂੰ ਪਾਇਆ।ਪੁਲਿਸ ਦੀ ਜਾਂਚ ਪਤਾ ਲੱਗਾ ਹੈ ਕਿ ਸੁਸ਼ਮਿਤਾ ਖੌਰਾਗੜ ਇੰਦਰਾ ਕਲਾ ਸੰਗੀਤ ਵਿਸ਼ਵ ਵਿਦਿਆਲੇ ਤੋਂ ਫੈਸ਼ਨ ਡਿਜ਼ਾਈਨਿੰਗ ਦੀ ਪੜਾਈ ਕਰ ਰਹੀ ਸੀ।ਲਾਕਡਾਊਨ ਕਾਰਨ ਉਹ ਪਿਛਲੇ ਇੱਕ ਸਾਲ ਤੋਂ ਘਰ ਰਹਿ ਰਹੀ ਸੀ।ਪੁਲਿਸ ਨੇ ਜਾਂਚ ‘ਚ ਪਤਾ ਕੀਤਾ ਕਿ ਮੋਬਾਇਲ ਫਾਰਮੈਟ ਕਰਨ ਤੋਂ ਬਾਅਦ ਵਿਦਿਆਰਥਣ ਨੇ ਆਤਮਹੱਤਿਆ ਕਰ ਲਈ ਹੈ।ਪੁਲਿਸ ਨੇ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।ਪੁਲਿਸ ਮੁਤਾਬਕ ਪਰਿਵਾਰ ਨੇ ਬਿਆਨ ਨਹੀਂ ਦਿੱਤੇ।ਇਸ ਕਾਰਨ ਵਿਦਿਆਰਥਣ ਦੀ ਖੁਦਕੁਸ਼ੀ ਦਾ ਪਤਾ ਨਹੀਂ ਲੱਗ ਸਕਿਆ।