ludhiana crime snatch bike ਲੁਧਿਆਣਾ ‘ਚ ਦੋ ਵੱਖ-ਵੱਖ ਇਲਾਕਿਆਂ ‘ਚ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰੀਆਂ ਹਨ। ਇਕ ਥਾਂ ‘ਤੇ ਬਦਮਾਸ਼ਾਂ ਨੇ ਨੌਜਵਾਨਾਂ ‘ਤੇ ਤਲਵਾਰ ਨਾਲ ਹਮਲਾ ਕਰਕੇ ਨੌਜਵਾਨ ਦਾ ਮੋਟਰਸਾਈਕਲ, ਨਕਦੀ ਅਤੇ ਮੋਬਾਈਲ ਲੁੱਟ ਲਿਆ। ਜਦੋਂਕਿ ਦੂਜੀ ਥਾਂ ਬਦਮਾਸ਼ ਇੱਕ ਬਜ਼ੁਰਗ ਔਰਤ ਦਾ ਪੈਸਿਆਂ ਨਾਲ ਭਰਿਆ ਪਰਸ ਲੁੱਟ ਕੇ ਫਰਾਰ ਹੋ ਗਿਆ।
ਥਾਣਾ ਜਮਾਲਪੁਰ ਦੀ ਪੁਲਿਸ ਨੇ ਰਸੀਲਾ ਨਗਰ ਦੀ ਗਲੀ ਨੰਬਰ 6 ਦੇ ਵਾਸੀ ਬਾਲਾ ਸਿੰਘ ਦੀ ਸ਼ਿਕਾਇਤ ਤੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ ਉਸ ਨੇ ਦੱਸਿਆ ਕਿ 25 ਅਕਤੂਬਰ ਨੂੰ ਤੜਕੇ 2:30 ਵਜੇ ਉਹ ਆਪਣੇ ਦੋਸਤ ਭੂਧਨ ਸਾਹਨੀ ਦੇ ਮੋਟਰਸਾਈਕਲ ‘ਤੇ ਬਾਬੂ ਲਾਲ ਆਪਣੇ ਰਿਸ਼ਤੇਦਾਰ ਮੋਨੂੰ, ਜੋ ਕਿ ਦਿੱਲੀ ਤੋਂ ਆਇਆ ਹੋਇਆ ਸੀ, ਨਾਲ ਰੇਲਵੇ ਸਟੇਸ਼ਨ ਤੋਂ ਘਰ ਪਰਤ ਰਿਹਾ ਸੀ। ਚੰਡੀਗੜ੍ਹ ਰੋਡ ਸਥਿਤ ਪੁਲੀਸ ਕਲੋਨੀ ਕੱਟ ਨੇੜੇ ਮੋਟਰਸਾਈਕਲ ਤੇ ਆਏ ਤਿੰਨ ਬਦਮਾਸ਼ਾਂ ਨੇ ਉਸ ਦੀ ਬਾਂਹ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਜਿਵੇਂ ਹੀ ਉਹ ਹੇਠਾਂ ਡਿੱਗਿਆ ਤਾਂ ਲੁਟੇਰੇ ਉਕਤ ਮੋਟਰਸਾਈਕਲ, 2 ਹਜ਼ਾਰ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਲੁੱਟ ਕੇ ਫ਼ਰਾਰ ਹੋ ਗਏ। ਏਐਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਥਾਣਾ ਸਾਹਨੇਵਾਲ ਦੀ ਪੁਲਿਸ ਨੇ ਸਤਵੰਤ ਕੌਰ ਵਾਸੀ ਗਲੀ ਨੰਬਰ 1 ਸਾਹਨੇਵਾਲ ਮਾਡਲ ਟਾਊਨ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ। ਆਪਣੇ ਬਿਆਨ ‘ਚ ਉਸ ਨੇ ਦੱਸਿਆ ਕਿ 9 ਸਤੰਬਰ ਨੂੰ ਉਹ ਸਟੇਟ ਬੈਂਕ ਆਫ ਇੰਡੀਆ ਦੀ ਸਾਹਨੇਵਾਲ ਦਾਣਾ ਮੰਡੀ ਸ਼ਾਖਾ ‘ਚੋਂ 15 ਹਜ਼ਾਰ ਰੁਪਏ ਕਢਵਾ ਕੇ ਪੈਦਲ ਘਰ ਪਰਤ ਰਹੀ ਸੀ। ਜਿਵੇਂ ਹੀ ਉਹ ਮਾਡਲ ਟਾਊਨ ਦੀ ਗਲੀ ਨੰਬਰ 1 ਵਿੱਚ ਦਾਖਲ ਹੋਈ ਤਾਂ ਪਿੱਛੇ ਤੋਂ ਆਏ ਇੱਕ ਅਣਪਛਾਤੇ ਵਿਅਕਤੀ ਨੇ ਉਸ ਨੂੰ ਧੱਕਾ ਦੇ ਕੇ ਡਿੱਗਾ ਦਿਤਾ। ਉਸ ਦੇ ਹੱਥ ਵਿਚ ਪਿਆ ਪਰਸ ਖੋਹ ਕੇ ਫਰਾਰ ਹੋ ਗਿਆ। ਪਰਸ ਵਿੱਚ 15 ਹਜ਼ਾਰ ਰੁਪਏ ਦੀ ਨਕਦੀ, ਬੈਂਕ ਦੀ ਕਾਪੀ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ।