ਜਲੰਧਰ ਵਿੱਚ ਬੀਤੇ ਦਿਨ ਹੀ ਸ਼ਹਿਰ ਦੇ ਕੁੱਲ੍ਹੜ ਪੀਜ਼ਾ ਦੇ ਨਾਮ ਨਾਲ ਮਸ਼ਹੂਰ ਜੋੜੇ ਦੀ ਦੋਨਾਲੀ ਦੇ ਨਾਲ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਜੋੜੇ ‘ਤੇ ਧਾਰਾ 188 ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਵਾਇਰਲ ਵੀਡੀਓ ਵਿੱਚ ਜੋੜਾ ਹੱਥ ਵਿੱਚ ਦੋਨਾਲੀ ਲੈ ਕੇ ਇੱਕ ਪੰਜਾਬੀ ਗਾਣੇ ‘ਤੇ ਵੀਡੀਓ ਬਣਾ ਰਿਹਾ ਸੀ।
ਦਰਅਸਲ, ਪੰਜਾਬ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀ ਨੂੰ ਆਦੇਸ਼ ਦਿਤੇ ਗਏ ਸਨ ਕਿ ਜੇਕਰ ਕੋਈ ਵਿਅਕਤੀ ਹਥਿਆਰਾਂ ਨੂੰ ਪ੍ਰਮੋਟ ਕਰਦਾ ਹੈ ਤਾਂ ਉਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਸਦੇ ਬਾਵਜੂਦ ਲੋਕ ਹਥਿਆਰਾਂ ਦੇ ਨਾਲ ਫੋਟੋ ਖਿੱਚ ਕੇ ਜਾਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਨੋਂ ਪਿੱਛੇ ਨਹੀਂ ਹੱਟ ਰਹੇ। ਇਸ ਵਿੱਚ ਹੁਣ ਇੱਕ ਨਵਾਂ ਨਾਮ ਜੁੜ ਗਿਆ ਹੈ।
ਇਹ ਵੀ ਪੜ੍ਹੋ: ਗੁਜਰਾਤ ‘ਚ CM ਮਾਨ ਦੀ ਲਲਕਾਰ, ‘ਪਹਿਲਾਂ ਅੰਗਰੇਜ਼ਾਂ ਵਿਰੁੱਧ ਲੜੇ ਸੀ, ਹੁਣ ਚੋਰਾਂ ਖ਼ਿਲਾਫ਼ ਲੜਾਂਗੇ’
ਉੱਥੇ ਹੀ ਇਸ ਮਾਮਲੇ ਵਿੱਚ ਕੁੱਲ੍ਹੜ ਪੀਜ਼ਾ ਕਪਲ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਇਹ ਜਿਹੜੀ ਬੰਦੂਕ ਸੀ, ਉਹ ਖਿਡੌਣੇ ਵਾਲੀ ਬੰਦੂਕ ਹੈ, ਇਹ ਅਸਲੀ ਬੰਦੂਕ ਨਹੀਂ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਨਾਲ ਕਾਨੂੰਨ ਦੀ ਉਲੰਘਣਾ ਨਹੀਂ ਹੋਈ ਹੈ, ਉਹ ਲਾਅ ਐਂਡ ਆਰਡਰ ਦੀ ਚੰਗੀ ਤਰ੍ਹਾਂ ਪਾਲਣਾ ਕਰ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ।
ਦੱਸ ਦੇਈਏ ਕਿ ਮਸ਼ਹੂਰ ਪੀਜ਼ਾ ਕਪਲ ਦੇ ਨਾਲ ਪਹਿਲਾਂ ਮੁਹੱਲੇ ਦੇ ਲੋਕਾਂ ਵੱਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਦਰਅਸਲ, ਹੰਗਾਮਾ ਕਰਨ ਦਾ ਕਾਰਨ ਮੁਹੱਲੇ ਦੇ ਲੋਕਾਂ ਨੂੰ ਆ ਰਹੀ ਟ੍ਰੈਫ਼ਿਕ ਜਾਮ ਦੀ ਪਰੇਸ਼ਾਨੀ ਸੀ। ਮੁਹੱਲੇ ਦੇ ਲੋਕਾਂ ਦਾ ਕਹਿਣਾ ਸੀ ਕਿ ਲੋਕ ਖਾਣ-ਪੀਣ ਲਈ ਆ ਕੇ ਖੜ੍ਹੇ ਰਹਿੰਦੇ ਹਨ ਤੇ ਆਪਣੀਆਂ ਗੱਡੀਆਂ ਨੂੰ ਵੀ ਰਸਤੇ ਵਿੱਚ ਲਗਾ ਦਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: