ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਮਾਛੀਵਾੜਾ ਦੇ ਪਿੰਡ ਭੋਰਲਾ ਵਿੱਚ ਨੌਜਵਾਨ ਨੇ ਆਪਣੇ ਪਿਤਾ ਦੀ ਝਿੜਕ ਤੋਂ ਦੁਖੀ ਹੋ ਕ ਖ਼ੁਦਕੁਸ਼ੀ ਕਰ ਲਈ। ਮਿਊਜ਼ਿਕ ਸਿਸਟਮ ਦੇ ਖਰਾਬ ਹੋਣ ਤੋਂ ਬਾਅਦ ਜਗਤਾਰ ਸਿੰਘ ਉਰਫ਼ ਜੱਗੀ ਨੂੰ ਉਸਦੇ ਪਿਤਾ ਨੇ ਥੱਪੜ ਮਾਰ ਦਿੱਤੇ। ਜਿਸ ਤੋਂ ਬਾਅਦ ਉਸਨੇ ਘਰ ਵਿੱਚ ਫਾਹਾ ਲੈ ਕੇ ਜਾਨ ਦੇ ਦਿੱਤੀ। ਪੁਲਿਸ ਨੇ ਜਗਤਾਰ ਦੀ ਮ੍ਰਿਤਕ ਦੇਹ ਪੋਸਟਮਾਰਟਮ ਦੇ ਮਗਰੋਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ।
ਭੋਰਲਾ ਵਾਸੀ ਜੱਗੀ ਦੀ ਧੀ ਜਸ਼ਨਪ੍ਰੀਤ ਕੌਰ ਨੇ ਦੱਸਿਆ ਕਿ ਉਸਦੇ ਦਾਦਾ ਹਰਨੇਕ ਸਿੰਘ ਇੱਕ ਮਿਊਜ਼ਿਕ ਸਿਸਟਮ ਲੈ ਕੇ ਘਰ ਆਏ ਸੀ। ਬੀਤੀ ਰਾਤ ਕਿਸੇ ਕਾਰਨ ਉਹ ਮਿਊਜ਼ਿਕ ਸਿਸਟਮ ਖਰਾਬ ਹੋ ਗਿਆ। ਦਾਦਾ ਹਰਨੇਕ ਸਿੰਘ ਨੇ ਇਸਦੇ ਪਿਤਾ ਜਗਤਾਰ ਸਿੰਘ ਨੂੰ ਥੱਪੜ ਮਾਰ ਦਿੱਤੇ। ਪਰਿਵਾਰ ਦੇ ਸਾਹਮਣੇ ਆਪਣੀ ਬੇਇਜ਼ਤੀ ਮਹਿਸੂਸ ਹੋਣ ‘ਤੇ ਉਸਦੇ ਪਿਤਾ ਨੇ ਕਮਰੇ ਦੀ ਖਿੜਕੀ ਦੀ ਗਰਿੱਲ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਗਤਾਰ ਜੱਗੀ ਦੀ ਪਤਨੀ ਵਿਦੇਸ਼ ਵਿੱਚ ਰਹਿੰਦੀ ਹੈ।
ਜਸ਼ਨਪ੍ਰੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਦਾਦਾ ਹਰਨੇਕ ਸਿੰਘ UP ਵਿੱਚ ਖੇਤੀਬਾੜੀ ਦਾ ਕੰਮ ਕਰਦੇ ਹਨ। ਕੁਝ ਦਿਨਾਂ ਤੋਂ ਉਹ ਉਨ੍ਹਾਂ ਕੋਲ ਆ ਕੇ ਰਹਿ ਰਹੇ ਸਨ। ਅਕਸਰ ਦਾਦਾ ਉਨ੍ਹਾਂ ਦੇ ਪਿਤਾ ਜਗਤਾਰ ਸਿੰਘ ਨਾਲ ਲੜਾਈ ਕਰਦੇ ਰਹਿੰਦੇ ਸਨ। ਬੀਤੀ ਰਾਤ ਵੀ ਦਾਦਾ ਸ਼ਰਾਬ ਦੇ ਨਸ਼ੇ ਵਿੱਚ ਸੀ। ਮਿਊਜ਼ਿਕ ਸਿਸਟਮ ਵਿੱਚ ਕੁਝ ਦਿੱਕਤ ਆਉਣ ਕਾਰਨ ਉਨ੍ਹਾਂ ਨੇ ਪਿਤਾ ਜਗਤਾਰ ਨੂੰ ਲਗਾਤਾਰ ਗਾਲ੍ਹਾਂ ਕੱਢੀਆਂ। ਜਿਸ ਤੋਂ ਬਾਅਦ ਸਾਰਿਆਂ ਦੇ ਸਾਹਮਣੇ ਥੱਪੜ ਮਾਰ ਕੇ ਪਿਤਾ ਦੀ ਬੇਇਜ਼ਤੀ ਕੀਤੀ ਗਈ। ਜਿਸ ਤੋਂ ਬਾਅਦ ਪਿਤਾ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਇਸ ਤੋਂ ਅੱਗੇ ਜਸ਼ਨਪ੍ਰੀਤ ਨੇ ਦੱਸਿਆ ਕਿ ਸਵੇਰੇ ਜਦੋਂ ਉਸਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਿਤਾ ਦੀ ਲਾਸ਼ ਲਟਕਦੀ ਦੇਖ ਉਸਨੇ ਰੌਲਾ ਪਾ ਦਿੱਤਾ। ਜਸ਼ਨਪ੍ਰੀਤ ਨੇ ਦੱਸਿਆ ਕਿ ਜਦੋਂ ਉਸਦੇ ਦਾਦਾ ਨੇ ਉਸਦੇ ਪਿਤਾ ਦੇ ਥੱਪੜ ਮਾਰੇ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਜ਼ਿੰਦਗੀ ਤੋਂ ਵਧੀਆ ਹੈ ਕਿ ਇਨਸਾਨ ਮਰ ਜਾਵੇ।
ਇਸ ਤੋਂ ਅੱਗੇ ਜਸ਼ਨਪ੍ਰੀਤ ਨੇ ਦੱਸਿਆ ਕਿ ਜਦੋਂ ਉਸਦੀ ਮਾਂ ਦਾ ਫੋਨ ਆਇਆ ਤਾਂ ਉਸਨੇ ਸਾਰੀ ਗੱਲ ਉਸਨੂੰ ਦੱਸੀ। ਜਸ਼ਨਪ੍ਰੀਤ ਨੇ ਕਿਹਾ ਕਿ ਦਾਦਾ ਹਰਨੇਕ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਕੋਈ ਪੁੱਛੇ ਤਾਂ ਇਹੀ ਕਹਿਣਾ ਹੈ ਕਿ ਪਿਤਾ ਦੀ ਮੌਤ ਹਾਰਟ ਅਟੈਕ ਦੇ ਕਾਰਨ ਹੋਈ ਹੈ। ਪੁਲਿਸ ਨੇ ਜਸ਼ਨਪ੍ਰੀਤ ਦੇ ਬਿਆਨਾਂ ‘ਤੇ ਦਾਦਾ ਹਰਨੇਕ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: