ਦਸੰਬਰ ਮਹੀਨੇ ਦੀ ਸ਼ੁਰੂਆਤ ਹੁੰਦਿਆਂ ਹੀ ਆਮ ਆਦਮੀ ਦੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੇ ਕਈ ਨਿਯਮਾਂ ਵਿੱਚ ਬਦਲਾਅ ਹੋ ਗਏ ਹਨ। ਇਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਪੈਣ ਵਾਲਾ ਹੈ। ਇਸ ਕਾਰਨ ਬਦਲੇ ਹੋਏ ਨਿਯਮਾਂ ਦੀ ਜਾਣਕਾਰੀ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਤਾਂ ਜੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਆਓ ਜਾਣਦੇ ਹਾਂ ਇਨ੍ਹਾਂ ਨਿਯਮਾਂ ਬਾਰੇ :
ਡਿਜੀਟਲ ਕਰੰਸੀ ਦੀ ਸ਼ੁਰੂਆਤ
ਅੱਜ ਤੋਂ ਕਿਸੇ ਵੀ ਤਰਾਂ ਦਾ ਭੁਗਤਾਨ ਕਰਨ ਦੇ ਲਈ ਡਿਜੀਟਲ ਰੁਪਏ ਦੀ ਸ਼ੁਰੂਆਤ ਹੋ ਰਹੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇਸਦਾ ਪਾਇਲਟ ਪ੍ਰੋਜੈਕਟ ਲਾਂਚ ਕੀਤਾ ਹੈ ਤੇ ਫਿਲਹਾਲ ਇਸਨੂੰ ਚਾਰ ਸ਼ਹਿਰਾਂ ਦੇ ਚਾਰ ਬੈਂਕਾਂ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਡਿਜੀਟਲ ਕਰੰਸੀ ਦੀ ਵਰਤੋਂ ਦੇ ਲਈ ਗਾਹਕਾਂ ਦੇ ਮੋਬਾਇਲ ਜਾਂ ਕਿਸੇ ਹੋਰ ਡਿਵਾਈਜ਼ ਵਿੱਚ ਬੈਂਕਾਂ ਵੱਲੋਂ ਇੱਕ ਡਿਜੀਟਲ ਵਾਲੇਟ ਇੰਸਟਾਲ ਕੀਤਾ ਜਾਵੇਗਾ, ਜਿਸ ਵਿੱਚ ਇਸ ਡਿਜੀਟਲ ਕਰੰਸੀ ਨੂੰ ਰੱਖਿਆ ਜਾ ਸਕਦਾ ਹੈ।
LPG, CNG ਤੇ PNG ਦੀਆਂ ਕੀਮਤਾਂ ‘ਚ ਬਦਲਾਅ
ਗੈਸ ਸਿਲੰਡਰ ਦੀ ਕੀਮਤ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਬਦਲਦੀ ਹੈ । ਪਿਛਲੇ ਮਹੀਨੇ ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ । ਅਜਿਹੇ ਵਿੱਚ CNG-PNG ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲਾਂਕਿ, ਦਸੰਬਰ ਮਹੀਨੇ ਵਿੱਚ ਇਨ੍ਹਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ATM ਤੋਂ ਨਕਦੀ ਕਢਵਾਉਣ ਦੇ ਤਰੀਕੇ ‘ਚ ਬਦਲਾਅ
ਦਸੰਬਰ ਮਹੀਨੇ ਤੋਂ ਏਟੀਐਮ ਤੋਂ ਪੈਸੇ ਕਢਵਾਉਣ ਦੇ ਨਿਯਮਾਂ ਵਿੱਚ ਵੀ ਬਦਲਾਅ ਹੋ ਗਿਆ ਹੈ। ਪੰਜਾਬ ਨੈਸ਼ਨਲ ਬੈਂਕ ਵੱਲੋਂ ਹੁਣ ATM ਤੋਂ ਨਕਦੀ ਕਢਵਾਉਣ ਦੀ ਪ੍ਰਕਿਰਿਆ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ। ਹੁਣ ਤੁਸੀਂ ਜਿਵੇਂ ਹੀ ਮਸ਼ੀਨ ਵਿੱਚ ATM ਕਾਰਡ ਪਾਓਗੇ, ਤੁਹਾਡੇ ਮੋਬਾਈਲ ਨੰਬਰ ‘ਤੇ ਇੱਕ OTP ਆਵੇਗਾ। ਜਿਸ ਤੋਂ ਬਾਅਦ OTP ਅਤੇ ATM ਪਿਨ ਨੂੰ ਦਰਜ ਕਰ ਕੇ ਹੀ ਪੈਸੇ ਕੱਢੇ ਜਾ ਸਕਣਗੇ।
ਇਹ ਵੀ ਪੜ੍ਹੋ: ਮਹਿਲਾ ਨੇ ਮੰਦਰ ਨੂੰ ਦਾਨ ਕਰ ਦਿੱਤੀ 1 ਕਰੋੜ ਦੀ ਜਾਇਦਾਦ, ਕਿਹਾ-‘ਪੁੱਤ ਨਾ ਕਰਨ ਸਾਡਾ ਅੰਤਿਮ ਸਸਕਾਰ’
ਪੈਨਸ਼ਨਰ ਲਈ ਜੀਵਨ ਸਰਟੀਫਿਕੇਟ
ਜੇਕਰ ਤੁਸੀਂ ਵੀ ਸਰਕਾਰ ਵੱਲੋਂ ਜਾਰੀ ਪੈਨਸ਼ਨ ਲੈਂਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਇਸਦੇ ਲਈ ਜ਼ਰੂਰੀ ਜੀਵਨ ਸਰਟੀਫਿਕੇਟ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ ਖਤਮ ਹੋ ਗਈ ਹੈ। ਅੱਜ ਯਾਨੀ ਕਿ 1 ਦਸੰਬਰ ਤੱਕ ਜੀਵਨ ਸਰਟੀਫਿਕੇਟ ਜਮ੍ਹਾ ਕਰਵਾਉਣ ਵਾਲੇ ਪੈਨਸ਼ਨਰਜ਼ ਨੂੰ ਪੈਨਸ਼ਨ ਲੈਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਟਰੇਨਾਂ ਦੇ ਸਮੇਂ ‘ਚ ਬਦਲਾਅ
ਦਸੰਬਰ ਮਹੀਨੇ ਵਿੱਚ ਠੰਡ ਤੇ ਧੁੰਦ ਵਧਣ ਕਾਰਨ ਰੇਲਵੇ ਵੱਲੋਂ ਕਈ ਟਰੇਨਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਜਾਂਦਾ ਹੈ। ਧੁੰਦ ਦੇ ਮੱਦੇਨਜ਼ਰ ਰੇਲਵੇ ਨੇ ਵੀ ਆਪਣਾ ਟਾਈਮ ਟੇਬਲ ਬਦਲਿਆ ਹੈ। ਉੱਥੇ ਹੀ ਕੁਝ ਟ੍ਰੇਨਾਂ ਦਸੰਬਰ ਤੋਂ ਫਰਵਰੀ-ਮਾਰਚ ਤੱਕ ਰੱਦ ਰਹਿੰਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: