ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਮਹਾਰਾਸ਼ਟਰ ਵਿੱਚ 75,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ । ਪ੍ਰਧਾਨ ਮੰਤਰੀ ਦਫ਼ਤਰ ਦੇ ਅਨੁਸਾਰ, ਪੀਐੱਮ ਮੋਦੀ 520 ਕਿਲੋਮੀਟਰ ਹਿੰਦੂ ਹਿਰਦੇਸਮਰਾਟ ਬਾਲਾਸਾਹਿਬ ਠਾਕਰੇ ਮਹਾਰਾਸ਼ਟਰ ਸਮਰਿਧੀ ਮਹਾਮਾਰਗ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨਗੇ, ਜੋ ਨਾਗਪੁਰ ਅਤੇ ਸ਼ਿਰਡੀ ਨੂੰ ਜੋੜੇਗਾ । ਸਮ੍ਰਿੱਧੀ ਮਹਾਮਾਰਗ ਜਾਂ ਨਾਗਪੁਰ-ਮੁੰਬਈ ਸੁਪਰ ਕਮਿਊਨੀਕੇਸ਼ਨ ਐਕਸਪ੍ਰੈਸਵੇਅ ਪ੍ਰੋਜੈਕਟ ਦੇਸ਼ ਭਰ ਵਿੱਚ ਬਿਹਤਰ ਸੰਪਰਕ ਅਤੇ ਬੁਨਿਆਦੀ ਢਾਂਚੇ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਵੱਲ ਇੱਕ ਵੱਡਾ ਕਦਮ ਹੈ। 701 ਕਿਲੋਮੀਟਰ ਦਾ ਐਕਸਪ੍ਰੈੱਸਵੇਅ ਲਗਭਗ 55,000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ।
ਇਹ ਭਾਰਤ ਦੇ ਸਭ ਤੋਂ ਲੰਬੇ ਐਕਸਪ੍ਰੈੱਸਵੇਅ ਵਿੱਚੋਂ ਇੱਕ ਹੈ, ਜੋ ਮਹਾਰਾਸ਼ਟਰ ਦੇ 10 ਜ਼ਿਲ੍ਹਿਆਂ ਅਤੇ ਅਮਰਾਵਤੀ, ਔਰੰਗਾਬਾਦ ਅਤੇ ਨਾਸਿਕ ਦੇ ਪ੍ਰਮੁੱਖ ਸ਼ਹਿਰੀ ਖੇਤਰਾਂ ਵਿੱਚੋਂ ਲੰਘਦਾ ਹੈ । ਸਮਰਿਧੀ ਮਹਾਮਾਰਗ ਮਹਾਰਾਸ਼ਟਰ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਇੱਕ ਗੇਮ-ਚੇਂਜਰ ਸਾਬਿਤ ਹੋਵੇਗਾ।
ਇਹ ਵੀ ਪੜ੍ਹੋ: ਟਿਕਰੀ ਬਾਰਡਰ ‘ਤੇ ਕਿਸਾਨਾਂ ਦਾ ਵੱਡਾ ਐਲਾਨ, MSP ਦੀ ਮੰਗ ਲਈ ਕਰਾਂਗੇ ਚੰਡੀਗੜ੍ਹ ਕੂਚ
PMO ਨੇ ਇੱਕ ਬਿਆਨ ਵਿੱਚ ਕਿਹਾ ਕਿ ਐਕਸਪ੍ਰੈਸਵੇਅ ਆਸ-ਪਾਸ ਦੇ 14 ਹੋਰ ਜ਼ਿਲ੍ਹਿਆਂ ਦੇ ਸੰਪਰਕ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ । ਇਸ ਤਰ੍ਹਾਂ ਵਿਦਰਭ, ਮਰਾਠਵਾੜਾ ਅਤੇ ਉੱਤਰੀ ਮਹਾਰਾਸ਼ਟਰ ਦੇ ਖੇਤਰਾਂ ਸਮੇਤ ਰਾਜ ਦੇ ਲਗਭਗ 24 ਜ਼ਿਲ੍ਹਿਆਂ ਦੇ ਵਿਕਾਸ ਵਿੱਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਗਤੀ ਸ਼ਕਤੀ ਅਧੀਨ ਬੁਨਿਆਦੀ ਢਾਂਚਾ ਕੁਨੈਕਟੀਵਿਟੀ ਪ੍ਰੋਜੈਕਟਾਂ ਦੇ ਏਕੀਕ੍ਰਿਤ ਯੋਜਨਾ ਅਤੇ ਤਾਲਮੇਲ ਨਾਲ ਲਾਗੂ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਦੇ ਹੋਏ ਸਮ੍ਰਿੱਧੀ ਮਹਾਮਾਰਗ ਦਿੱਲੀ-ਮੁੰਬਈ ਐਕਸਪ੍ਰੈਸਵੇਅ, ਜਵਾਹਰ ਲਾਲ ਨਹਿਰੂ ਪੋਰਟ ਟਰੱਸਟ ਅਤੇ ਅਜੰਤਾ ਐਲੋਰਾ ਗੁਫਾਵਾਂ, ਸ਼ਿਰਡੀ, ਵੇਰੂਲ, ਲੋਨਾਰ ਆਦਿ ਵਰਗੇ ਸੈਰ-ਸਪਾਟਾ ਸਥਾਨਾਂ ਨਾਲ ਜੁੜ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: