ਬਰਾਤ ਦੀਆਂ ਗੱਡੀਆਂ ’ਤੇ ਮਧੂਮੱਖੀਆਂ ਨੇ ਭਿਆਨਕ ਹਮਲਾ ਕਰ ਦਿੱਤਾ। ਗੱਡੀ ਦੇ ਸ਼ੀਸ਼ੇ ਖੁਲ੍ਹੇ ਹੋਣ ਕਾਰਨ ਮਧੂਮੱਖੀਆਂ ਅੰਦਰ ਵੜ੍ਹ ਗਈਆਂ। ਜਿਸ ਕਾਰਨ ਇਸ ਹਮਲੇ ਵਿੱਚ ਲਾੜੇ ਸਣੇ 7 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਾਜੀਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਪਿੰਡ ਦੇਪੁਰ ਦੇ ਜਸਵੀਰ ਸਿੰਘ ਪੁੱਤਰ ਜਗਦੀਸ਼ ਦਾ ਵਿਆਹ ਐਤਵਾਰ ਨੂੰ ਸੀ, ਜਿਸ ਨੂੰ ਵਿਆਹੁਣ ਲਈ ਦੇਪੁਰ ਤੋਂ ਪਿੰਡ ਉਲੈਹੜੀਆਂ (ਹਿਮਾਚਲ) ਕਾਰ ਵਿੱਚ ਜਾ ਰਹੇ ਸਨ। ਜਦੋਂ ਲਾੜੇ ਦੀ ਗੱਡੀ ਦਾਤਾਰਪੁਰ ਤੋਂ ਹਾਜੀਪੁਰ ਰੋਡ ’ਤੇ ਪੈਂਦੀ ਮੁਕੇਰੀਆਂ-ਹਾਈਡਲ ਪ੍ਰੋਜੈਕਟ ਨਹਿਰ ਦੇ ਕੋਲ ਪੁੱਜੀ ਤਾਂ ਮਧੂਮੱਖੀਆਂ ਨੇ ਬਰਾਤ ਦੀਆਂ ਗੱਡੀਆਂ ’ਤੇ ਹਮਲਾ ਕਰ ਦਿੱਤਾ। ਸਾਰੇ ਲੋਕ ਗੱਡੀ ਵਿੱਚੋਂ ਨਿਕਲ ਕੇ ਇੱਧਰ-ਉੱਧਰ ਭੱਜ ਗਏ, ਜਿਸ ਨਾਲ ਉਨ੍ਹਾਂ ਦਾ ਬਚਾਅ ਹੋ ਸਕਿਆ।
ਘਟਨਾ ਵਾਲੀ ਜਗ੍ਹਾ ‘ਤੇ ਪਹੁੰਚੇ ਪਿੰਡ ਦੇ ਲੋਕਾਂ ਨੇ ਗੱਡੀ ‘ਚ ਪਾ ਕੇ ਜ਼ਖ਼ਮੀ ਹੋਏ ਲੋਕਾਂ ਨੂੰ ਜਿਸ ‘ਵਿੱਚ ਇੱਕ ਰਾਹਗੀਰ ਵੀ ਸੀ, ਨੇੜੇ ਪੈਂਦੇ ਸਰਕਾਰੀ ਹਸਪਤਾਲ ਹਾਜੀਪੁਰ ਵਿੱਚ ਗੰਭੀਰ ਹਾਲਤ ਵਿੱਚ ਪਹੁੰਚਾਇਆ ਗਿਆ । ਇਸ ਵਿੱਚ ਜ਼ਖ਼ਮੀਆਂ ਦੀ ਪਛਾਣ ਜਸਵੀਰ ਸਿੰਘ, ਕਿਰਨਾਂ, ਨੇਹਾ ਪੂਜਾ, ਰਿਸ਼ੀ ਪੰਡਿਤ, ਬੱਚਿਆਂ ਵਿੱਚ ਪਰੀ, ਵਰੁਣ, ਜਾਨਵੀ ਤੇ ਰਾਹਗੀਰ ਕਮਲਜੀਤ ਵਜੋਂ ਹੋਈ ਹੈ। ਡਾਕਟਰਾਂ ਦਾ ਕਹਿਣਾ ਸੀ ਕਿ ਲਾੜੇ ਨੂੰ ਤਾਂ ਮੁੱਢਲੇ ਇਲਾਜ ਮਗਰੋਂ ਕੁਝ ਦੇਰ ਬਾਅਦ ਛੁੱਟੀ ਦੇ ਦਿੱਤੀ ਗਈ ਸੀ ਤੇ ਬਾਕੀਆਂ ਨੂੰ ਵੀ ਜਲਦ ਛੁੱਟੀ ਦੇ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਕੈਨੇਡਾ ‘ਚ ਵਾਪਰਿਆ ਭਿਆਨਕ ਹਾਦਸਾ, ਪੰਜਾਬਣ ਦੀ ਸੜਕ ਹਾਦਸੇ ‘ਚ ਹੋਈ ਦਰਦਨਾਕ ਮੌਤ
ਇਸ ਘਟਨਾ ਸਬੰਧੀ ਬਰਾਤੀਆਂ ਨੇ ਦੱਸਿਆ ਕਿ ਪਿੰਡ ਦੇਪੁਰ ਦੇ ਜਗਦੀਸ਼ ਸਿੰਘ ਦੇ ਪੁੱਤਰ ਜਸਬੀਰ ਸਿੰਘ ਦਾ ਐਤਵਾਰ ਨੂੰ ਵਿਆਹ ਸੀ। ਮੁਕੇਰੀਆਂ ਤਹਿਸੀਲ ਦੇ ਦੇਪੁਰ ਪਿੰਡ ਤੋਂ ਬਰਾਤ ਅਲੱਗ-ਅਲੱਗ ਗੱਡੀਆਂ ਵਿੱਚ ਸਵਾਰ ਹੋ ਕੇ ਹਿਮਾਚਲ ਲਈ ਰਵਾਨਾ ਹੋਈ ਸੀ। ਫੁੱਲਾਂ ਨਾਲ ਸਜੀ ਲਾੜੇ ਦੀ ਗੱਡੀ ਜਿਵੇਂ ਹੀ ਮੁਕੇਰੀਆਂ ਹਾਈਡਲ ਨਹਿਰ ਨੇੜੇ ਪਹੁੰਚੀ ਤਾਂ ਫੁੱਲਾਂ ਕਾਰਨ ਮਧੂਮੱਖੀਆਂ ਆ ਗਈਆਂ। ਗੱਡੀ ਦੇ ਸ਼ੀਸ਼ੇ ਖੁੱਲ੍ਹੇ ਹੋਣ ਕਾਰਨ 40-50 ਮਧੂਮੱਖੀਆਂ ਗੱਡੀ ਵਿੱਚ ਵੜ੍ਹ ਗਈਆਂ। ਜਿਸ ਕਾਰਨ ਗੱਡੀ ਵਿੱਚ ਲਾੜੇ ਸਣੇ ਹੋਰ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: