ਫੌਜ ਵਿੱਚ ਮਹਿਲਾਵਾਂ ਨੂੰ ਬਰਾਬਰ ਦਾ ਮੌਕਾ ਦੇਣ ਦੀ ਵੱਡੀ ਪਹਿਲ ਦੇ ਤਹਿਤ ਭਾਰਤੀ ਫੌਜ ਨੇ ਲੈਫਟੀਨੈਂਟ ਕਰਨਲ ਆਉਦੇ ‘ਤੇ 108 ਮਹਿਲਾ ਅਫਸਰਾਂ ਨੂੰ ਕਰਨਲ ਰੈਂਕ ਵਿੱਚ ਪ੍ਰਮੋਸ਼ਨ ਦੇਣ ਦਾ ਫ਼ੈਸਲਾ ਲਿਆ ਹੈ। ਇੰਨੀ ਵੱਡੀ ਗਿਣਤੀ ਵਿੱਚ ਮਹਿਲਾ ਅਧਿਕਾਰੀਆਂ ਦੀ ਕਰਨਲ ਰੈਂਕ ਵਿੱਚ ਪ੍ਰਮੋਸ਼ਨ ਦੀ ਪ੍ਰਕਿਰਿਆ ਬੇਹੱਦ ਖਾਸ ਹੈ। ਕਰਨਲ ਰੈਂਕ ਵਿੱਚ ਪ੍ਰਮੋਸ਼ਨ ਹਾਸਿਲ ਕਰਨ ਵਾਲਿਆਂ ਸਾਰੀਆਂ ਮਹਿਲਾ ਅਫਸਰਾਂ ਨੂੰ ਫੌਜ ਇਸੇ ਮਹੀਨੇ ਕਮਾਨ ਅਸਾਈਂਨਮੈਂਟ ‘ਤੇ ਤੈਨਾਤੀ ਦਾ ਆਦੇਸ਼ ਵੀ ਜਾਰੀ ਕਰ ਦੇਵੇਗੀ।
ਸੂਤਰਾਂ ਅਨੁਸਾਰ ਫੌਜ ਜਨਵਰੀ ਦੇ ਅੰਤ ਤੱਕ ਕਰਨਲ ਰੈਂਕ ਵਿੱਚ ਚੁਣੀਆਂ ਗਈਆਂ ਮਹਿਲਾ ਅਧਿਕਾਰੀਆਂ ਦੇ ਪਹਿਲੇ ਬੈਚ ਦੀਆਂ ਵੱਖ-ਵੱਖ ਬ੍ਰਾਂਚਾਂ ਵਿੱਚ ਤਾਇਨਾਤੀ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦੇਵੇਗੀ। ਫੌਜ ਵਿੱਚ ਮਹਿਲਾ ਅਫਸਰਾਂ ਨੂੰ ਉਨ੍ਹਾਂ ਦੇ ਪੁਰਸ਼ ਅਫਸਰਾਂ ਦੇ ਬਰਾਬਰ ਲਿਆਉਣ ਲਈ ਵਿਸ਼ੇਸ਼ ਚੋਣ ਕਮੇਟੀ ਬੋਰਡ ਦੀ ਪ੍ਰਕਿਰਿਆ ਬੀਤੇ 9 ਜਨਵਰੀ ਵਿੱਚ ਸ਼ੁਰੂ ਕੀਤੀ ਗਈ ਹੈ ਜੋ 22 ਜਨਵਰੀ ਨੂੰ ਪੂਰੀ ਹੋ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਇਸ ਵਿੱਚ 1992 ਤੋਂ 2006 ਬੈਚ ਤੱਕ ਇੰਜੀਨੀਅਰ, ਸਿਗਨਲ, ਆਰਮੀ ਏਅਰ ਡਿਫੈਂਸ, ਇੰਟੈਲੀਜੈਂਸ ਕੋਰ, ਆਰਮੀ ਸਰਵਿਸ ਕੋਰ, ਆਰਮੀ ਆਰਡੀਨੈਂਸ ਕੋਰ ਅਤੇ ਇਲੈਕਟ੍ਰੀਕਲ ਅਤੇ ਮਕੈਨੀਕਲ ਇੰਜੀਨੀਅਰ ਕੋਰ ਵਰਗੀਆਂ ਸਾਖਾਵਾਂ
ਵਿੱਚ 108 ਕਰਨਲ ਰੈਂਕ ਦੀਆਂ ਭਰਤੀਆਂ ਹਨ।
ਇਹ ਵੀ ਪੜ੍ਹੋ: ਰੰਧਾਵਾ ਦੀ ਕੈਪਟਨ ਨੂੰ ਚੁਣੌਤੀ, ‘ਆਪਣੇ ਦਮ ‘ਤੇ ਪਟਿਆਲਾ ਲੋਕ ਸਭਾ ਸੀਟ ਜਿੱਤ ਕੇ ਦਿਖਾਉਣ’
ਦੱਸ ਦੇਈਏ ਕਿ ਇਸ ਦਾ ਉਦੇਸ਼ ਔਰਤਾਂ ਨੂੰ ਫ਼ੌਜ ਵਿੱਚ ਪੁਰਸ਼ ਅਫ਼ਸਰਾਂ ਦੇ ਬਰਾਬਰ ਮੌਕੇ ਪ੍ਰਦਾਨ ਕਰਨਾ ਹੈ । ਇਸ ਲਈ ਸਰਕਾਰ ਨੇ ਵਿਸ਼ੇਸ਼ ਤੌਰ ’ਤੇ ਖਾਲੀ ਅਸਾਮੀਆਂ ਦਾ ਐਲਾਨ ਕੀਤਾ ਹੈ। ਚੋਣ ਬੋਰਡ ਦੀ ਪ੍ਰਕਿਰਿਆ ਵਿਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ 60 ਮਹਿਲਾ ਅਧਿਕਾਰੀਆਂ ਨੂੰ ਅਬਜ਼ਰਵਰ ਵਜੋਂ ਬੁਲਾਇਆ ਗਿਆ ਹੈ। ਜੇਕਰ ਚੋਣ ਪ੍ਰਕਿਰਿਆ ਢੁਕਵੀਂ ਪਾਈ ਗਈ ਤਾਂ ਇਨ੍ਹਾਂ 108 ਮਹਿਲਾ ਅਧਿਕਾਰੀਆਂ ਨੂੰ ਇਸ ਮਹੀਨੇ ਦੇ ਅੰਤ ਤਕ ਕਰਨਲ ਦਾ ਦਰਜਾ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: