ਸਾਲ 2023 ਦਾ ਪਹਿਲਾ ਮਹੀਨਾ ਯਾਨੀ ਜਨਵਰੀ ਜਲਦੀ ਹੀ ਖਤਮ ਹੋਣ ਜਾ ਰਿਹਾ ਹੈ । ਅਜਿਹੀ ਸਥਿਤੀ ਵਿੱਚ ਸਾਲ ਦੇ ਦੂਜੇ ਮਹੀਨੇ ਭਾਵ ਫਰਵਰੀ ਦੀ ਸ਼ੁਰੂਆਤ ਤੋਂ ਪਹਿਲਾਂ, ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਬੈਂਕ ਕੁੱਲ ਕਿੰਨੇ ਦਿਨ ਬੰਦ ਹਨ। ਬੈਂਕ ਆਮ ਲੋਕਾਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਹਨ । ਅੱਜ ਕੱਲ੍ਹ ਇੰਟਰਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ ਕਾਰਨ ਲੋਕਾਂ ਦੇ ਜ਼ਿਆਦਾਤਰ ਕੰਮ ਘਰ ਬੈਠੇ ਹੀ ਹੁੰਦੇ ਹਨ, ਪਰ ਵੱਡੀ ਰਕਮ ਦੀ ਨਕਦੀ ਕਢਵਾਉਣ ਲਈ ਡਿਮਾਂਡ ਡਰਾਫਟ ਆਦਿ ਕੰਮ ਕਰਨ ਲਈ ਬੈਂਕ ਦੀ ਲੋੜ ਹੁੰਦੀ ਹੈ। ਜੇ ਤੁਸੀਂ ਫਰਵਰੀ ਦੇ ਮਹੀਨੇ ਵਿੱਚ ਬੈਂਕ ਵਿੱਚ ਕੋਈ ਜ਼ਰੂਰੀ ਕੰਮ ਪੂਰਾ ਕਰਨਾ ਹੈ ਤਾਂ ਇਸ ਪੂਰੇ ਮਹੀਨੇ ਦੀਆਂ ਛੁੱਟੀਆਂ ਦੀ ਲਿਸਟ ਜ਼ਰੂਰ ਦੇਖੋ।
ਦਰਅਸਲ, ਭਾਰਤੀ ਰਿਜ਼ਰਵ ਬੈਂਕ ਦੀ ਅਧਿਕਾਰਤ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਫਰਵਰੀ ਮਹੀਨੇ ਵਿੱਚ ਬੈਂਕ ਵਿੱਚ ਕਾਫੀ ਛੁੱਟੀਆਂ ਹਨ। ਇਸ ਪੂਰੇ ਮਹੀਨੇ ਵਿੱਚ ਵੱਖ-ਵੱਖ ਸੂਬਿਆਂ ਵਿੱਚ ਕੁੱਲ 10 ਦਿਨ ਬੈਂਕ ਬੰਦ ਰਹਿਣਗੇ । ਜੇਕਰ ਤੁਸੀਂ ਫਰਵਰੀ ਦੇ ਮਹੀਨੇ ਕੋਈ ਜ਼ਰੂਰੀ ਕੰਮ ਨਿਪਟਾਉਣਾ ਹੈ ਤਾਂ ਬੈਂਕ ਛੁੱਟੀਆਂ ਦੀ ਲਿਸਟ ਦੇਖ ਕੇ ਹੀ ਬੈਂਕ ਜਾਣ ਦਾ ਫੈਸਲਾ ਕਰੋ । ਫਰਵਰੀ ਦੇ ਮਹੀਨੇ ਵਿੱਚ ਸ਼ਨੀਵਾਰ ਅਤੇ ਐਤਵਾਰ ਤੋਂ ਇਲਾਵਾ ਮਹਾਸ਼ਿਵਰਾਤਰੀ ਵਰਗੇ ਤਿਉਹਾਰਾਂ ਮੌਕੇ ਵੀ ਬੈਂਕ ਬੰਦ ਰਹਿਣਗੇ।
ਇਹ ਵੀ ਪੜ੍ਹੋ: ਮੰਦਭਾਗੀ ਖਬਰ: ਕੈਨੇਡਾ ਦੇ ਕੈਲਗਰੀ ‘ਚ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ ‘ਚ ਮੌਤ
ਫਰਵਰੀ ‘ਚ ਇਸ ਦਿਨ ਬੰਦ ਰਹਿਣਗੇ ਬੈਂਕ
5 ਫਰਵਰੀ 2023 – ਐਤਵਾਰ (ਪੂਰੇ ਭਾਰਤ ‘ਚ ਬੈਂਕ ਬੰਦ ਰਹਿਣਗੇ)
11ਫਰਵਰੀ 2023 – ਦੂਜਾ ਸ਼ਨੀਵਾਰ (ਪੂਰੇ ਭਾਰਤ ‘ਚ ਬੈਂਕ ਬੰਦ ਰਹਿਣਗੇ)
12 ਫਰਵਰੀ 2023 – ਐਤਵਾਰ (ਪੂਰੇ ਭਾਰਤ ਵਿੱਚ ਬੈਂਕ ਬੰਦ ਰਹਿਣਗੇ)
15 ਫਰਵਰੀ 2023- ਲੁਈ-ਨਗਈ-ਨੀ (ਹੈਦਰਾਬਾਦ ‘ਚ ਬੈਂਕ ਬੰਦ ਰਹਿਣਗੇ)
18 ਫਰਵਰੀ 2023 – ਮਹਾਸ਼ਿਵਰਾਤਰੀ (ਅਹਿਮਦਾਬਾਦ, ਬੇਲਾਪੁਰ, ਬੈਂਗਲੁਰੂ, ਹੈਦਰਾਬਾਦ, ਕਾਨਪੁਰ, ਲਖਨਊ, ਮੁੰਬਈ, ਨਾਗਪੁਰ, ਰਾਏਪੁਰ, ਰਾਂਚੀ, ਸ਼ਿਮਲਾ, ਤਿਰੂਵਨੰਤਪੁਰਮ ‘ਚ ਬੈਂਕ ਬੰਦ ਰਹਿਣਗੇ)
19 ਫਰਵਰੀ 2023 – ਐਤਵਾਰ (ਪੂਰੇ ਭਾਰਤ ‘ਚ ਬੈਂਕ ਬੰਦ ਰਹਿਣਗੇ)
20 ਫਰਵਰੀ, 2023 – ਰਾਜ ਦਿਵਸ (ਆਈਜ਼ੌਲ ‘ਚ ਬੈਂਕ ਬੰਦ ਰਹਿਣਗੇ)
21 ਫਰਵਰੀ, 2023- ਲੋਸਰ (ਗੰਗਟੋਕ ‘ਚ ਬੈਂਕ ਬੰਦ ਰਹਿਣਗੇ)
25 ਫਰਵਰੀ 2023 – ਤੀਜਾ ਸ਼ਨੀਵਾਰ (ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ)
26 ਫਰਵਰੀ 2023 – ਐਤਵਾਰ (ਪੂਰੇ ਭਾਰਤ ‘ਚ ਬੈਂਕ ਬੰਦ ਰਹਿਣਗੇ)
ਦੱਸ ਦੇਈਏ ਕਿ ਫਰਵਰੀ ਦੇ ਕੁੱਲ 28 ਦਿਨਾਂ ਵਿੱਚੋਂ ਵੱਖ-ਵੱਖ ਸੂਬਿਆਂ ਵਿੱਚ 10 ਦਿਨ ਬੈਂਕ ਬੰਦ ਰਹਿਣਗੇ। ਅਜਿਹੇ ਵਿੱਚ ਜੇ ਤੁਸੀਂ ਫਰਵਰੀ ਵਿੱਚ ਬੈਂਕ ਹੋਲੀਡੇ ‘ਤੇ ਕੋਈ ਜ਼ਰੂਰੀ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਰਾਹੀਂ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਨ ਲਈ ਵੀ UPI ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਨਾਲ, ਤੁਸੀਂ ਕ੍ਰੈਡਿਟ, ਡੈਬਿਟ ਕਾਰਡਾਂ ਦੀ ਵੀ ਆਸਾਨੀ ਨਾਲ ਵਰਤੋਂ ਕਰ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -: