ਪੰਜਾਬ ਦੇ ਅਟਾਰੀ ਬਾਰਡਰ ‘ਤੇ 74ਵਾਂ ਗਣਤੰਤਰ ਦਿਵਸ ਮਨਾਇਆ ਗਿਆ । ਸਵੇਰੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨ ਅਟਾਰੀ ਸਰਹੱਦ ‘ਤੇ ਬਣੀ ਗੈਲਰੀ ਵਿੱਚ ਪਹੁੰਚੇ ਅਤੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ । ਦੁਪਹਿਰ ਬਾਅਦ ਪਾਕਿਸਤਾਨ ਰੇਂਜਰਾਂ ਵੱਲੋਂ ਬੀਐਸਐਫ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ ਜਾਣਗੀਆਂ। ਜਿਸ ਵਿੱਚ ਦੋਵੇਂ ਦੇਸ਼ ਇੱਕ ਦੂਜੇ ਨੂੰ ਮਠਿਆਈਆਂ ਭੇਟ ਕਰਕੇ ਭਾਈਚਾਰੇ ਦਾ ਸੁਨੇਹਾ ਦੇਣਗੇ।
ਬੀਐਸਐਫ ਦੇ ਜਵਾਨ ਅਤੇ ਅਧਿਕਾਰੀ ਸਵੇਰੇ ਅਟਾਰੀ ਸਰਹੱਦ ’ਤੇ ਪਹੁੰਚੇ । 74ਵੇਂ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਇਆ ਗਿਆ ਅਤੇ ਰਾਸ਼ਟਰੀ ਗੀਤ ਗਾਇਆ ਗਿਆ। ਜਿਸ ਤੋਂ ਬਾਅਦ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਬੀਐਸਐਫ ਅਧਿਕਾਰੀਆਂ ਨੇ ਸਰਹੱਦ ਤੋਂ ਦੇਸ਼ ਨੂੰ ਇਸ ਤਿਓਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਸਾਡੇ ਲਈ ਸਿਰਫ਼ ਇੱਕ ਤਿਉਹਾਰ ਨਹੀਂ ਹੈ, ਇਹ ਸਵੈ-ਮਾਣ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਸਾਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲੀ ਸੀ ਅਤੇ 26 ਜਨਵਰੀ ਨੂੰ ਸਾਨੂੰ ਆਪਣਾ ਸੰਵਿਧਾਨ ਮਿਲਿਆ। ਜਿਸ ਤੋਂ ਬਾਅਦ ਭਾਰਤ ਪੂਰਨ ਤੌਰ ‘ਤੇ ਗਣਤੰਤਰ ਬਣਿਆ । ਸਾਡੇ ਸ਼ਹੀਦਾਂ ਵੱਲੋਂ ਜੋ ਸ਼ਹਾਦਤ ਦਿੱਤੀ ਗਈ, ਉਸਦੇ ਬਾਅਦ ਹੀ ਭਾਰਤ ਨੂੰ ਪੂਰਨ ਸਵਰਾਜ ਮਿਲਿਆ । ਉਨ੍ਹਾਂ ਦੀ ਬਦੌਲਤ ਹੀ ਅੱਜ ਪੂਰਾ ਦੇਸ਼ ਆਜ਼ਾਦ ਹੈ। ਅਸੀਂ ਇੱਕ ਗਣਤੰਤਰ ਦੇਸ਼ ਦੇ ਨਾਗਰਿਕ ਹਾਂ, ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਦੇਸ਼ ਦੇ ਲਈ ਜੋ ਵੀ ਹੋ ਸਕੇ, ਅੱਗੇ ਆ ਕੇ ਕਰੀਏ।
ਦੱਸ ਦੇਈਏ ਕਿ ਅਟਾਰੀ ਬਾਰਡਰ ‘ਤੇ ਦੁਪਹਿਰ ਭਾਰਤ-ਪਾਕਿਸਤਾਨ ਸਰਹੱਦ ‘ਤੇ ਲੱਗੇ ਗੇਟ ਖੋਲ੍ਹੇ ਜਾਣੇ ਹਨ। ਜਿਸ ਤੋਂ ਬਾਅਦ BSF ਅਤੇ ਪਾਕਿ ਰੇਂਜਰਾਂ ਦੇ ਜਵਾਨ ਸਰਹੱਦ ‘ਤੇ ਇਕੱਠੇ ਹੋਣਗੇ। ਇਸ ਮੌਕੇ ਪਾਕਿਸਤਾਨ ਰੇਂਜਰਾਂ ਵੱਲੋਂ BSF ਦੇ ਜਵਾਨਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ । ਦੋਵੇਂ ਦੇਸ਼ ਇੱਕ ਦੂਜੇ ਨੂੰ ਮਠਿਆਈਆਂ ਦੇਣਗੇ।
ਵੀਡੀਓ ਲਈ ਕਲਿੱਕ ਕਰੋ -: