ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਦਿਨੋਂ-ਦਿਨ ਵੱਧ ਰਹੀ ਹੈ। ਸਿਰਫ਼ ਭਾਰਤ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਪ੍ਰਧਾਨ ਮੰਤਰੀ ਮੋਦੀ ਦੀ ਚਹਿਲ-ਪਹਿਲ ਦੇਖਣ ਨੂੰ ਮਿਲ ਰਹੀ ਹੈ। ਇਹ ਗੱਲ ਅਸੀਂ ਨਹੀਂ ਕਰ ਰਹੇ ਹਾਂ, ਪਰ ਇਹ ਤਾਜ਼ਾ ਸਰਵੇਖਣ ਵਿੱਚ ਦਿਖਾਈ ਦਿੰਦਾ ਹੈ । ਸਰਵੇਖਣ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਸਿੱਧੀ ਦੇ ਮਾਮਲੇ ਵਿੱਚ 22 ਦੇਸ਼ਾਂ ਦੇ ਦਿੱਗਜ ਨੇਤਾਵਾਂ ਨੂੰ ਪਿੱਛੇ ਛੱਡ ਦਿੱਤਾ ਹੈ। ਤਾਜ਼ਾ ਸਰਵੇਖਣ ਵਿੱਚ ਪੀਐਮ ਮੋਦੀ ਨੂੰ 78 ਫੀਸਦੀ ਦੀ ਅਪਰੂਵਲ ਰੇਟਿੰਗ ਮਿਲੀ ਹੈ।
ਦੱਸ ਦੇਈਏ ਕਿ ਇਹ ਰੇਟਿੰਗ 26 ਜਨਵਰੀ ਤੋਂ 31 ਜਨਵਰੀ ਦੇ ਵਿਚਕਾਰ ਹੈ । ਇਸ ਸੂਚੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਮੈਕਸੀਕੋ ਦੇ ਰਾਸ਼ਟਰਪਤੀ ਲੋਪੇਜ਼ ਓਬਰੇਡੋਰ ਦੂਜੇ ਨੰਬਰ ‘ਤੇ ਹਨ।ਉਨ੍ਹਾਂ ਦੀ ਅਪਰੂਵਲ ਰੇਟਿੰਗ 68 ਪ੍ਰਤੀਸ਼ਤ ਹੈ। ਇਸ ਤੋਂ ਬਾਅਦ ਤੀਜੇ ਨੰਬਰ ‘ਤੇ ਆਸਟ੍ਰੇਲੀਆ ਦੇ PM ਅਲਬਾਨੀਜ਼ ਹਨ, ਜਿਨ੍ਹਾਂ ਦੀ ਰੇਟਿੰਗ 58% ਹੈ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਚੌਥੇ ਨੰਬਰ ‘ਤੇ ਹੈ। ਮੇਲੋਨੀ ਦੀ ਰੇਟਿੰਗ 52 ਪ੍ਰਤੀਸ਼ਤ ਹੈ।
ਇਹ ਵੀ ਪੜ੍ਹੋ: PM ਮੋਦੀ 10 ਫਰਵਰੀ ਨੂੰ ਜਾਣਗੇ ਮੁੰਬਈ, ਵੰਦੇ ਭਾਰਤ ਐਕਸਪ੍ਰੈਸ ਨੂੰ ਦੇਣਗੇ ਹਰੀ ਝੰਡੀ
ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡੀ ਸਿਲਵਾ 50 ਪ੍ਰਤੀਸ਼ਤ ਦੀ ਅਪਰੂਵਲ ਰੇਟਿੰਗ ਨਾਲ ਇਸ ਸੂਚੀ ਵਿੱਚ 5ਵੇਂ ਨੰਬਰ ‘ਤੇ ਹਨ । ਹੈਰਾਨੀ ਦੀ ਗੱਲ ਹੈ ਕਿ ‘ਸੁਪਰ ਪਾਵਰ’ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਇਸ ਸੂਚੀ ਵਿੱਚ ਛੇਵੇਂ ਨੰਬਰ ‘ਤੇ ਹਨ । ਉਸ ਦੀ ਰੇਟਿੰਗ 40 ਫੀਸਦੀ ਹੈ। ਉਨ੍ਹਾਂ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਨਾਮ ਆਉਂਦਾ ਹੈ। ਉਨ੍ਹਾਂ ਦੀ ਰੇਟਿੰਗ ਵੀ 40 ਫੀਸਦੀ ਹੈ। ਭਾਰਤੀ ਮੂਲ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਇਸ ਸੂਚੀ ਵਿੱਚ 10ਵੇਂ ਸਥਾਨ ‘ਤੇ ਹਨ। ਵਿਸ਼ਵ ਨੇਤਾਵਾਂ ਵਿੱਚ ਉਸਦੀ ਰੇਟਿੰਗ 30 ਪ੍ਰਤੀਸ਼ਤ ਹੈ। ਇਸ ਦੇ ਨਾਲ ਹੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਇਸ ਸੂਚੀ ‘ਚ 11ਵੇਂ ਸਥਾਨ ‘ਤੇ ਹਨ। ਉਨ੍ਹਾਂ ਦੀ ਰੇਟਿੰਗ 29 ਫੀਸਦੀ ਹੈ।
ਵੀਡੀਓ ਲਈ ਕਲਿੱਕ ਕਰੋ -: