ਪੰਜਾਬ ਦੇ ਲੁਧਿਆਣਾ ਵਿੱਚ ਸੋਮਵਾਰ ਸਵੇਰੇ ਸ਼ੱਕੀ ਹਾਲਾਤਾਂ ਵਿੱਚ ਆਲਟੋ ਕਾਰ ਨੂੰ ਭਿਆਨਕ ਅੱਗ ਲੱਗ ਗਈ। ਕਾਰ ਕਈ ਦਿਨਾਂ ਤੋਂ ਪੁਲ ਦੇ ਨੀਚੇ ਖੜ੍ਹੀ ਹੋਈ ਸੀ। ਅੱਗ ਦੀ ਸੂਚਨਾ ਮਿਲਣ ਮਗਰੋਂ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚੀ ਤੇ ਅੱਗ ‘ਤੇ ਕਾਬੂ ਪਾਇਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅੱਗ ਲੱਗਣ ਤੋਂ ਬਾਅਦ ਕਾਰ ਵਿੱਚ ਕਈ ਧਮਾਕੇ ਵੀ ਹੋਏ।
ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਆਸ-ਪਾਸ ਦੇ ਲੋਕਾਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ, ਪਰ ਕਾਬੂ ਨਹੀਂ ਪਾਇਆ ਜਾ ਸਕਿਆ। ਦੱਸ ਦੇਈਏ ਕਿ ਇਹ ਘਟਨਾ ਘੰਟਾ ਘਰ ਨੇੜੇ ਛਾਉਣੀ ਮੁਹੱਲੇ ਦੇ ਸਾਹਮਣੇ ਬਣੇ ਐਲੀਵੇਟੇਡ ਪੁੱਲ ਦੇ ਨੀਚੇ ਵਾਪਰੀ ਹੈ। ਇਹ ਅੱਗ ਕਿਸੇ ਸ਼ਰਾਰਤੀ ਵਿਅਕਤੀ ਨੇ ਲਗਾਈ ਹੈ ਜਾਂ ਅਚਾਨਕ ਕਿਸੇ ਕਾਰਨ ਲੱਗੀ ਹੈ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਪੁਲ ਦੇ ਨੀਚੇ ਵੱਡੀ ਗਿਣਤੀ ਵਿੱਚ ਲੋਕ ਗੱਡੀਆਂ ਪਾਰਕ ਕਰ ਕੇ ਚਲੇ ਜਾਂਦੇ ਹਨ। ਗਨੀਮਤ ਇਹ ਰਹੀ ਕਿ ਆਲਟੋ ਕਾਰ ਦੇ ਨਜ਼ਦੀਕ ਕੋਈ ਹੋਰ ਕਾਰ ਨਹੀਂ ਖੜ੍ਹੀ ਸੀ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਮੁਤਾਬਕ ਕਾਫ਼ੀ ਮੁਸ਼ੱਕਤ ਦੇ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: