ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਅਗਰੋਹਾ ਮੈਡੀਕਲ ਕਾਲਜ ਨੇੜੇ ਸ਼ਾਮ ਨੂੰ ਵਾਪਰੇ ਇੱਕ ਸੜਕ ਹਾਦਸੇ ਵਿੱਚ ਫਤਿਹਾਬਾਦ ਦੇ ਡੀਐਸਪੀ ਚੰਦਰਪਾਲ ਦੀ ਮੌਤ ਹੋ ਗਈ । ਉਹ ਰੋਜਾਨਾਂ ਦੀ ਤਰ੍ਹਾਂ ਸਾਈਕਲ ਚਲਾ ਰਹੇ ਸੀ । ਇਸ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੂਰੇ ਪੁਲਿਸ ਵਿਭਾਗ ਵਿੱਚ ਸੋਗ ਦੀ ਲਹਿਰ ਦੌੜ ਗਈ।
ਮਿਲੀ ਜਾਣਕਾਰੀ ਅਨੁਸਾਰ ਡੀਐਸਪੀ ਚੰਦਰਪਾਲ ਫਤਿਹਾਬਾਦ ਦੇ ਰਤੀਆ ਇਲਾਕੇ ਦਾ ਚਾਰਜ ਦੇਖ ਰਹੇ ਸਨ । ਇਸ ਤੋਂ ਪਹਿਲਾਂ ਉਹ ਟ੍ਰੈਫਿਕਅਤੇ ਭੱਟੂ ਖੇਤਰ ਵਿੱਚ ਤਾਇਨਾਤ ਸਨ। ਰੋਜ਼ਾਨਾ ਦੀ ਤਰ੍ਹਾਂ ਉਹ ਫਤਿਹਾਬਾਦ ਪੁਲਿਸ ਲਾਈਨ ਤੋਂ ਸਾਈਕਲ ਲੈ ਕੇ ਸਾਈਕਲਿੰਗ ਕਰਦੇ ਹੋਏ ਹਿਸਾਰ ਵੱਲ ਰਵਾਨਾ ਹੋ ਗਏ ਸਨ । ਅਗਰੋਹਾ ਮੈਡੀਕਲ ਕਾਲਜ ਕੋਲ ਪਹੁੰਚਦੇ ਹੀ ਉਨ੍ਹਾਂ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਅਤੇ ਬਾਅਦ ਵਿੱਚ ਉਨ੍ਹਾਂ ਨੇ ਇਲਾਜ਼ ਦੌਰਾਨ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: ਪਹਿਲੀ ਵਾਰ ਸੈਸ਼ਨ ਤੋਂ ਪਹਿਲਾਂ ਸਰਕਾਰੀ ਸਕੂਲਾਂ ‘ਚ ਪਹੁੰਚੀਆਂ ਕਿਤਾਬਾਂ, ਬੈਂਸ ਬੋਲੇ- ‘ਇਹ ਹੈ ਬਦਲਾਅ…’
ਡੀਐਸਪੀ ਚੰਦਰਪਾਲ ਸਾਈਕਲ ਚਲਾਉਣ ਦੇ ਬਹੁਤ ਸ਼ੌਕੀਨ ਸਨ । ਉਹ ਹਰ ਰੋਜ਼ ਕਈ ਕਿਲੋਮੀਟਰ ਸਾਈਕਲ ਚਲਾਉਂਦੇ ਸੀ । ਅਕਸਰ ਉਹ ਅਗਰੋਹਾ ਤੋਂ ਅੱਗੇ ਤੱਕ ਨਿਕਲ ਜਾਂਦੇ ਸੀ ਅਤੇ ਵਾਪਸੀ ਵੀ ਸਾਈਕਲ ‘ਤੇ ਕਰਦੇ ਸੀ । ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀ ਆਸਥਾ ਮੋਦੀ ਸਮੇਤ ਕਈ ਸੀਨੀਅਰ ਅਧਿਕਾਰੀ ਅਗਰੋਹਾ ਮੈਡੀਕਲ ਕਾਲਜ ਲਈ ਰਵਾਨਾ ਹੋ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: