ਬਠਿੰਡਾ ਦੇ ਮਿਲਟਰੀ ਸਟੇਸ਼ਨ ਵਿੱਚ ਬੀਤੇ ਦਿਨ ਸਵੇਰੇ ਵਾਪਰੀ ਘਟਨਾ ਦੇ 24 ਘੰਟਿਆਂ ਦੇ ਅੰਦਰ ਇੱਕ ਹੋਰ ਫੌਜੀ ਜਵਾਨ ਦੀ ਗੋ.ਲੀ ਲੱਗਣ ਕਾਰਨ ਮੌ.ਤ ਹੋ ਗਈ। ਮ੍ਰਿਤਕ ਜਵਾਨ ਦੀ ਪਛਾਣ ਲਘੁਰਾਜ ਮੰਕਰ ਵਜੋਂ ਹੋਈ ਹੈ। ਪੁਲਿਸ ਮੁਤਾਬਕ ਡਿਊਟੀ ‘ਤੇ ਮੌਜੂਦ ਜਵਾਨ ਨੂੰ ਅਚਾਨਕ ਗੋਲੀ ਲੱਗ ਗਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ। ਪੁਲਿਸ ਮੁਤਾਬਕ ਡਿਊਟੀ ਦੌਰਾਨ ਹਥਿਆਰਾਂ ਦੀ ਸਫਾਈ ਕਰਦੇ ਸਮੇਂ ਇਹ ਹਾਦਸਾ ਵਾਪਰਿਆ ਹੈ। ਫਿਲਹਾਲ ਇਸਨੂੰ ਇੱਕ ਹਾਦਸਾ ਕਿਹਾ ਜਾ ਰਿਹਾ ਹੈ, ਜਿਸ ਨੂੰ ਬੀਤੇ ਦਿਨ ਵਾਪਰੀ ਘਟਨਾ ਨਾਲ ਨਹੀਂ ਜੋੜਿਆ ਜਾ ਰਿਹਾ।
ਮਿਲੀ ਜਾਣਕਾਰੀ ਅਨੁਸਾਰ ਫੌਜੀ ਜਵਾਨ ਆਪਣੀ ਡਿਊਟੀ ‘ਤੇ ਤਾਇਨਾਤ ਸੀ। ਇਸ ਦੌਰਾਨ ਉਹ ਆਪਣੀ ਰਾਈਫਲ ਸਾਫ਼ ਕਰ ਰਿਹਾ ਸੀ ਤੇ ਇਸ ਦੌਰਾਨ ਉਸਦੇ ਸਿਰ ਵਿੱਚ ਗੋ.ਲੀ ਲੱਗ ਗਈ। ਜਿਸ ਤੋਂ ਬਾਅਦ ਉਸਨੂੰ ਮਿਲਟਰੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਜਵਾਨ ਦੋ ਦਿਨ ਪਹਿਲਾਂ ਹੀ ਛੁੱਟੀ ਤੋਂ ਪਰਤਿਆ ਸੀ। ਫਿਲਹਾਲ ਜਵਾਨ ਦੀ ਮ੍ਰਿਤਕ ਦੇਹ ਨੂੰ ਮਿਲਟਰੀ ਹਸਪਤਾਲ ਵਿੱਚ ਹੀ ਰੱਖਿਆ ਗਿਆ ਹੈ। ਜਿੱਥੇ ਪੋਸਟਮਾਰਟਮ ਕਰਵਾਉਣ ਮਗਰੋਂ ਮ੍ਰਿਤਕ ਦੇਹ ਪਰਿਵਾਰ ਵਾਲਿਆਂ ਦੇ ਹਵਾਲੇ ਕੀਤੀ ਜਾਵੇਗੀ। ਫ਼ਿਲਹਾਲ ਇਸ ਸਮਾਮਲੇ ਵਿੱਚ ਪੁਲਿਸ ਤੇ ਫੌਜ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਫਿਰੋਜ਼ਪੁਰ ਸੈਕਟਰ ‘ਚ ਪਾਕਿ ਡਰੋਨ ਦੀ ਦਸਤਕ, BSF ਨੇ ਕੀਤਾ ਢੇਰ, ਹੈਰੋਇਨ ਦੇ 4 ਪੈਕਟ ਬਰਾਮਦ
ਦੱਸ ਦੇਈਏ ਕਿ ਬਠਿੰਡਾ ਸਥਿਤ ਮਿਲਟਰੀ ਸਟੇਸ਼ਨ ‘ਤੇ ਬੁੱਧਵਾਰ ਤੜਕੇ ਹੋਈ ਗੋ.ਲੀਬਾਰੀ ਵਿੱਚ ਚਾਰ ਜਵਾਨ ਸ਼ਹੀਦ ਹੋ ਗਏ ਸਨ । ਇਸ ਸਬੰਧੀ ਪੁਲਿਸ ਵੱਲੋਂ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 302 ਅਤੇ ਅਸਲਾ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: