ਜੂਨ ਦਾ ਮਹੀਨਾ ਖਤਮ ਹੋਣ ਵਿੱਚ ਮਹਿਜ਼ ਤਿੰਨ ਬਚੇ ਹਨ ਤੇ ਨਵਾਂ ਮਹੀਨਾ ਕਈ ਵੱਡੇ ਬਦਲਾਅ ਨਾਲ ਲੈ ਕੇ ਸ਼ੁਰੂ ਹੋਣ ਵਾਲਾ ਹੈ। ਹਰ ਮਹੀਨੇ ਦੀ ਤਰ੍ਹਾਂ ਜੁਲਾਈ 2023 ਦੇ ਲਈ ਭਾਰਤੀ ਰਿਜ਼ਰਵ ਬੈਂਕ ਨੇ ਬੈਂਕ ਦੀਆਂ ਛੁੱਟੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸਦੇ ਮੁਤਾਬਕ ਜੁਲਾਈ ਮਹੀਨੇ ਵਿੱਚ ਕਰੀਬ 15 ਦਿਨ ਬੈਂਕਾਂ ਵਿੱਚ ਕੰਮ-ਕਾਜ ਨਹੀਂ ਹੋਵੇਗਾ।
ਜੇਕਰ ਤੁਹਾਨੂੰ ਅਗਲੇ ਮਹੀਨੇ ਵਿੱਚ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਉਸਨੂੰ ਤੁਰੰਤ ਨਿਪਟਾ ਲਓ। ਦਰਅਸਲ, ਅਗਲੇ ਮਹੀਨੇ 15 ਦਿਨ ਬੈਂਕ ਬੰਦ ਰਹਿਣਗੇ। ਹਾਲਾਂਕਿ ਬੈਂਕ ਦੀਆਂ ਇਹ ਛੁੱਟੀਆਂ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਹੋ ਸਕਦੀਆਂ ਹਨ। ਗੌਰਤਲਬ ਹੈ ਕਿ ਬੈਂਕਾਂ ਦੀਆਂ ਛੁੱਟੀਆਂ ਵੱਖ-ਵੱਖ ਰਾਜਾਂ ਵਿੱਚ ਮਨਾਏ ਜਾਣ ਵਾਲੇ ਤਿਓਹਾਰਾਂ ਤੇ ਹੋਣ ਵਾਲੇ ਆਯੋਜਨਾਂ ‘ਤੇ ਨਿਰਭਰ ਕਰਦੀ ਹੈ। ਅਜਿਹੇ ਵਿੱਚ ਬੇਹੱਦ ਜ਼ਰੂਰੀ ਹੈ ਕਿ ਬੈਂਕਿੰਗ ਕੰਮਾਂ ਦੇ ਲਈ ਘਰ ਤੋਂ ਬ੍ਰਾਂਚ ਜਾਣ ਦੇ ਲਈ ਨਿਕਲੋ ਤਾਂ ਪਹਿਲਾਂ RBI ਦੀ ਬੈਂਕ ਦੀਆਂ ਛੁੱਟੀਆਂ ਲਿਸਟ ‘ਤੇ ਇੱਕ ਨਜ਼ਰ ਜ਼ਰੂਰ ਮਾਰ ਲਓ।
ਇਹ ਵੀ ਪੜ੍ਹੋ: ਕੈਨੇਡਾ ਜਾਣ ਵਾਲਿਆਂ ਲਈ ਖ਼ੁਸ਼ਖਬਰੀ, ਟਰੂਡੋ ਸਰਕਾਰ ਨੇ H-1B ਵੀਜਾ ਧਾਰਕਾਂ ਲਈ ਕੀਤਾ ਵੱਡਾ ਐਲਾਨ
ਜੁਲਾਈ ਮਹੀਨੇ ‘ਚ ਇਸ ਦਿਨ ਬੰਦ ਰਹਿਣਗੇ ਬੈਂਕ
2 ਜੁਲਾਈ: ਐਤਵਾਰ
5 ਜੁਲਾਈ: ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ
6 ਜੁਲਾਈ: MHIP ਦਿਵਸ ਦੇ ਕਾਰਨ ਮਿਜ਼ੋਰਮ ਵਿੱਚ ਛੁੱਟੀ
8 ਜੁਲਾਈ: ਦੂਜਾ ਸ਼ਨੀਵਾਰ
9 ਜੁਲਾਈ: ਐਤਵਾਰ
11 ਜੁਲਾਈ: ਤ੍ਰਿਪੁਰਾ ਵਿੱਚ ਕੇਰ ਪੂਜਾ
13 ਜੁਲਾਈ: ਸਿੱਕਮ ਵਿੱਚ ਭਾਨੂ ਜੈਯੰਤੀ
16 ਜੁਲਾਈ: ਐਤਵਾਰ
17 ਜੁਲਾਈ: ਮੇਘਾਲਿਆ ਵਿੱਚ ਸਿੰਗ ਡੇ
21 ਜੁਲਾਈ: ਸਿੱਕਮ ਵਿੱਚ ਸ਼ੇ-ਜ਼ੀ
22 ਜੁਲਾਈ: ਚੌਥਾ ਸ਼ਨੀਵਾਰ
23 ਜੁਲਾਈ: ਐਤਵਾਰ
28 ਜੁਲਾਈ: ਜੰਮੂ ਅਤੇ ਸ਼੍ਰੀਨਗਰ ਵਿੱਚ ਆਸ਼ੂਰਾ
29 ਜੁਲਾਈ: ਮੁਹੱਰਮ
30 ਜੁਲਾਈ: ਐਤਵਾਰ
31 ਜੁਲਾਈ: ਪੰਜਾਬ ਤੇ ਹਰਿਆਣਾ ‘ਚ ਸ਼ਹੀਦੀ ਦਿਵਸ ਦੀ ਛੁੱਟੀ
ਵੀਡੀਓ ਲਈ ਕਲਿੱਕ ਕਰੋ -: