ਪੰਜਾਬ ਦੇ ਲੁਧਿਆਣਾ ਦੇ ਕੋਹਾੜਾ ਨੇੜੇ ਜੰਡਿਆਲੀ-ਪਹਾੜਵਾਲ ਰੋਡ ‘ਤੇ ਇੱਕ ਖਿਡੌਣਾ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ । ਅੱਗ ਲੱਗਣ ਦੀ ਇਹ ਘਟਨਾ ਸ਼ਾਮ ਕਰੀਬ 5 ਵਜੇ ਵਾਪਰੀ, ਪਰ ਅੱਗ ਇੰਨੀ ਭਿਆਨਕ ਸੀ ਕਿ ਇਸ ‘ਤੇ 5 ਘੰਟਿਆਂ ਬਾਅਦ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਸੀ । ਲੁਧਿਆਣਾ, ਸਮਰਾਲਾ ਸਣੇ ਕਈ ਹੋਰ ਸਟੇਸ਼ਨਾਂ ਤੋਂ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ ।
ਮਿਲੀ ਜਾਣਕਾਰੀ ਅਨੁਸਾਰ ਇਸ ਫੈਕਟਰੀ ਵਿੱਚ ਪਲਾਸਟਿਕ ਦੇ ਖਿਡੌਣੇ ਬਣਾਏ ਜਾਂਦੇ ਹਨ। ਐਤਵਾਰ ਨੂੰ ਫੈਕਟਰੀ ਬੰਦ ਸੀ । ਜਦੋਂ ਸ਼ਾਮ ਨੂੰ ਫੈਕਟਰੀ ਵਿੱਚੋਂ ਧੂੰਆਂ ਨਿਕਲਦਾ ਵੇਖਿਆ ਗਿਆ ਤਾਂ ਇਸਦੀ ਸੂਚਨਾ ਮਾਲਕ ਨੂੰ ਸੂਚਨਾ ਦਿੱਤੀ ਗਈ । ਜਦੋਂ ਤੱਕ ਮਾਲਕ ਇੱਥੇ ਆਏ ਤਾਂ ਅੱਗ ਕਾਫੀ ਫੈਲ ਚੁੱਕੀ ਸੀ । ਅੱਗ ਫੈਕਟਰੀ ਦੇ ਆਲੇ-ਦੁਆਲੇ ਫੈਲ ਗਿਆ । ਫੈਕਟਰੀ ਅੰਦਰ ਪਲਾਸਟਿਕ ਦੇ ਖਿਡੌਣੇ ਹੋਣ ਕਾਰਨ ਅੱਗ ਫੈਲਦੀ ਗਈ ।
ਇਹ ਵੀ ਪੜ੍ਹੋ: ਫਿਰੋਜ਼ਪੁਰ ਵਾਲਿਆਂ ਦੀ ਉਡੀਕ ਖ਼ਤਮ, ਜਲਦ ਬਣੇਗਾ PGI ਸੈਟੇਲਾਈਟ ਸੈਂਟਰ, ਅਮਿਤ ਸ਼ਾਹ ਰੱਖਣਗੇ ਨੀਂਹ ਪੱਥਰ
ਦੱਸ ਦੇਈਏ ਕਿ ਫੈਕਟਰੀ ਵਿੱਚ ਲੱਗੀ ਅੱਗ ਦੀਆਂ ਲਪਟਾਂ ਕਰੀਬ 8 ਕਿਲੋਮੀਟਰ ਦੂਰ ਤੱਕ ਦਿਖਾਈ ਦਿੱਤੀਆਂ । ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਫਿਲਹਾਲ ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਵੀਡੀਓ ਲਈ ਕਲਿੱਕ ਕਰੋ -: