ਭਾਰਤ ਦੇ ਸਾਬਕਾ ਸਾਲਿਸਿਟਰ ਜਨਰਲ ਤੇ ਸੀਨੀਅਰ ਐਡਵੋਕੇਟ ਹਰੀਸ਼ ਸਾਲਵੇ ਨੇ 68 ਸਾਲ ਦੀ ਉਮਰ ਵਿੱਚ ਬ੍ਰਿਟਿਸ਼ ਮਹਿਲਾ ਨਾਲ ਲੰਡਨ ਵਿੱਚ ਵਿਆਹ ਕਰਵਾ ਲਿਆ ਹੈ । ਇਸ ਹਾਈ ਪ੍ਰੋਫ਼ਾਈਲ ਵਿਆਹ ਵਿੱਚ ਉਦਯੋਗਪਤੀ ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੀ ਪਤਨੀ ਨੀਟਾ ਅੰਬਾਨੀ ਨੇ ਵੀ ਸ਼ਿਰਕਤ ਕੀਤੀ। IPL ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਵੀ ਪਹੁੰਚੇ ਸਨ। ਇਸ ਤੋਂ ਇਲਾਵਾ ਰਿਸੈਪਸ਼ਨ ਵਿੱਚ ਸੁਨੀਲ ਮਿੱਤਲ, ਐੱਲਐੱਨ ਮਿੱਤਲ, ਐੱਸਪੀ ਲੋਹਿਆ ਸਣੇ ਕਈ ਵੱਡੇ ਕਾਰੀਬਾਰੀ ਮੌਜੂਦ ਰਹੇ।
ਦੱਸ ਦੇਈਏ ਕਿ ਹਰੀਸ਼ ਸਾਲਵੇ ਦੇਸ਼ ਦੇ ਸਭ ਤੋਂ ਮਹਿੰਗੇ ਵਕੀਲਾਂ ਵਿੱਚੋਂ ਇੱਕ ਹਨ। ਇਨ੍ਹਾਂ ਨੂੰ 2015 ਵਿੱਚ ਪਦਮ ਭੂਸ਼ਨ ਐਵਾਰਡ ਮਿਲਿਆ। ਉਹ 1999 ਤੋਂ 2002 ਤੱਕ ਦੇਸ਼ ਦੇ ਸਾਲਿਸਿਟਰ ਜਨਰਲ ਰਹੇ। ਸਾਲਵੇ ਐਂਟੀ-ਡੰਪਿੰਗ ਮਾਮਲੇ ਦੀ ਪੈਰਵੀ ਨਾਲ ਮਸ਼ਹੂਰ ਹੋਏ। 2015 ਵਿੱਚ ਹਰੀਸ਼ ਸਾਲਵੇ ਨੇ ਸਲਮਾਨ ਖਾਨ ਦੇ 2002 ਦੇ ਹਿੱਟ-ਐਂਡ-ਰਨ ਕੇਸ ਲੜਿਆ ਸੀ। ਸਾਲਵੇ ਨੇ ਐੱਲਐੱਲਬੀ ਦੀ ਪੜ੍ਹਾਈ ਨਾਗਪੁਰ ਯੂਨੀਵਰਸਿਟੀ ਤੋਂ ਕੀਤੀ ਹੈ। ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਵਨ ਨੇਸ਼ਨ ਵਨ ਇਲੈਕਸ਼ਨ ਦੀ 8 ਮੈਂਬਰੀ ਕਮੇਟੀ ਵਿੱਚ ਸ਼ਾਮਿਲ ਕੀਤਾ ਹੈ।
ਇਹ ਵੀ ਪੜ੍ਹੋ: ਕ੍ਰਿਕਟਰ ਜਸਪ੍ਰੀਤ ਬੁਮਰਾਹ ਦੇ ਘਰ ਆਇਆ ਛੋਟਾ ਮਹਿਮਾਨ! ਪਤਨੀ ਸੰਜਨਾ ਗਣੇਸ਼ਨ ਨੇ ਬੇਟੇ ਨੂੰ ਦਿੱਤਾ ਜਨਮ
ਜ਼ਿਕਰਯੋਗ ਹੈ ਕਿ ਹਰੀਸ਼ ਸਾਲਵੇ ਨੇ 2020 ਵਿੱਚ ਕੈਰੋਲੀਨ ਬ੍ਰੋਸਾਰਡ ਨਾਲ ਦੂਜਾ ਵਿਆਹ ਕਰਵਾਇਆ ਸੀ। 28 ਅਕਤੂਬਰ ਨੂੰ ਲੰਡਨ ਦੀ ਇੱਕ ਚਰਚ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਬ੍ਰੋਸਾਰਡ ਬ੍ਰਿਟੇਨ ਦੀ ਇੱਕ ਆਰਟਿਸਟ ਹੈ। ਉਨ੍ਹਾਂ ਦਾ ਵੀ ਇਹ ਦੂਜਾ ਵਿਆਹ ਸੀ। ਬ੍ਰੋਸਾਰਡ ਦੀ ਪਹਿਲੇ ਪਤੀ ਤੋਂ ਇੱਕ ਕੁੜੀ ਹੈ। ਹਰੀਸ਼ ਸਾਲਵੇ ਨੇ ਪਹਿਲਾ ਵਿਆਹ ਸਾਲ 1982 ਵਿੱਚ ਮੀਨਾਕਸ਼ੀ ਨਾਲ ਰਚਾਇਆ ਸੀ। 38 ਸਾਲ ਬਾਅਦ 2020 ਵਿੱਚ ਦੋਵੇਂ ਅਲੱਗ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: