ਭਾਰਤ ਦੀ ਦਿਗੱਜ ਕੰਪਨੀ ITC ਲਿਮਿਟਿਡ ਨੂੰ ਇੱਕ ਬਿਸਕੁਟ ਇੱਕ ਲੱਖ ਰੁਪਏ ਵਿੱਚ ਪਿਆ ਹੈ। ਕੰਜ਼ਿਊਮਰ ਫੋਰਮ ਵਿੱਚ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਚੇੱਨਈ ਦਾ ਹੈ, ਜਿੱਥੇ ITC ਲਿਮਿਟਿਡ ‘ਤੇ ਫੋਰਮ ਨੇ ਤਗੜਾ ਜੁਰਮਾਨਾ ਲਗਾਇਆ ਹੈ। ਇੱਕ ਰਿਪੋਰਟ ਮੁਤਾਬਕ ITC ਨੂੰ ਬਿਸਕੁਟ ਦੇ ਪੈਕੇਟ ਵਿੱਚ ਇੱਕ ਬਿਸਕੁਟ ਘੱਟ ਰੱਖਣਾ ਬਹੁਤ ਭਾਰੀ ਪਿਆ ਹੈ। ਇਸ ਕਾਰਨ ਕੋਰਟ ਨੇ ਕੰਪਨੀ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾ ਦੇਣ ਦਾ ਆਦੇਸ਼ ਦਿੱਤਾ ਹੈ।
ਦਰਅਸਲ, ਤਾਮਿਲਨਾਡੂ ਦੇ ਚੇੱਨਈ ਵਿੱਚ ਐੱਮਐੱਮਡੀਏ ਮਾਥੁਰ ਕੇਪੀ ਦਿਲੀਬਾਬੂ ਨਾਮ ਦੇ ਇੱਕ ਵਿਅਕਤੀ ਨੇ ਮਨਾਲੀ ਦੀ ਇੱਕ ਦੁਕਾਨ ਤੋਂ ਸੜਕ ‘ਤੇ ਘੁੰਮ ਰਹੇ ਅਵਾਰਾ ਕੁੱਤਿਆਂ ਨੂੰ ਖਵਾਉਣ ਦੇ ਲਈ ‘ਸਨਫੀਸਟ ਮੈਰੀ ਲਾਈਟ’ ਦੇ ਇੱਕ ਬਿਸਕੁਟ ਦਾ ਪੈਕੇਟ ਖਰੀਦਿਆ। ਇਸ ਪੈਕੇਟ ਵਿੱਚ ਕੁੱਲ 16 ਬਿਸਕੁਟ ਹੁੰਦੇ ਹਨ, ਪਰ ਇਸ ਸ਼ਖਸ ਨੂੰ ਇੱਕ ਬਿਸਕੁਟ ਘੱਟ ਮਿਲਿਆ। ਇਸ ਮਾਮਲੇ ਵਿੱਚ ਸ਼ਖਸ ਨੂੰ ਕੰਪਨੀ ਤੋਂ ਪੁੱਛਗਿੱਛ ਵਿੱਚ ਕੋਈ ਜਵਾਬ ਨਹੀਂ ਮਿਲਿਆ। ਇਸਦੇ ਬਾਅਦ ਉਨ੍ਹਾਂ ਨੇ ਕੰਜ਼ਿਊਮਰ ਫੋਰਮ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਈ।
ਇਹ ਵੀ ਪੜ੍ਹੋ: ਫਰੀਦਕੋਟ ‘ਚ ਦਫਤਰਾਂ ’ਚ ਜੀਨਸ ਤੇ ਟੀ ਸ਼ਰਟ ਪਾ ਕੇ ਆਉਣ ’ਤੇ ਲੱਗੀ ਪਾਬੰਦੀ, DC ਵੱਲੋਂ ਹੁਕਮ ਜਾਰੀ
ਦਿਲੀਬਾਬੂ ਨੇ ਇਸ ਮਾਮਲੇ ’ਤੇ ਕੰਜਿਊਮਰ ਫੋਰਮ ਵਿੱਚ ਆਪਣੀ ਦਲੀਲ ਰੱਖਦੇ ਹੋਏ ਕਿਹਾ ਕਿ ITC ਕੰਪਨੀ ਰੋਜ਼ਾਨਾ 75 ਪੈਸੇ ਦੇ ਬਿਸਕੁੱਟ ਆਪਣੇ ਪੈਕਟ ਵਿੱਚ ਘੱਟ ਪਾਉਂਦੀ ਹੈ । ਉੱਥੇ ਹੀ ਰੋਜ਼ਾਨਾ ਕੰਪਨੀ ਵੱਲੋਂ 50 ਲੱਖ ਬਿਸਕੁਟ ਦੇ ਪੈਕਟਾਂ ਦਾ ਉਤਪਾਦਨ ਕੀਤਾ ਜਾਂਦਾ ਹੈ । ਅਜਿਹੇ ਵਿੱਚ ਰੋਜ਼ਾਨਾ ਕੰਪਨੀ 29 ਲੱਖ ਰੁਪਏ ਦੇ ਮਾਲ ਦੀ ਧੋਖਾਧੜੀ ਕਰ ਰਹੀ ਹੈ। ਉੱਥੇ ਹੀ ਇਸ ਮਾਮਲੇ ’ਤੇ ਕੰਪਨੀ ਨੇ ਸਫਾਈ ਦਿੰਦਿਆਂ ਕਿਹਾ ਕਿ ਉਹ ਆਪਣੇ ਮਾਲ ਨੂੰ ਵਜ਼ਨ ਦੇ ਆਧਾਰ ’ਤੇ ਦਿੰਦੀ ਹੈ । ਕੰਪਨੀ ਨੇ ਆਪਣੇ ਬਿਸਕੁਟ ਦੇ ਪੈਕਟ ਦਾ ਵਜ਼ਨ 76 ਗ੍ਰਾਮ ਲਿਖਿਆ ਹੋਇਆ ਸੀ ਪਰ ਇਸ ਦੀ ਜਾਂਚ ਕਰਨ ’ਤੇ 15 ਬਿਸਕੁਟ ਵਾਲੇ ਪੈਕਟ ਵਿੱਚ ਸਿਰਫ 74 ਗ੍ਰਾਮ ਬਿਸਕੁਟ ਮਿਲੇ।
ਦੱਸ ਦੇਈਏ ਕਿ ਇਸ ਮਾਮਲੇ ’ਤੇ ਸੁਣਵਾਈ ਵਿੱਚ ITC ਦੇ ਵਕੀਲ ਨੇ ਕੋਰਟ ਵਿੱਚ ਦਲੀਲ ਦਿੱਤੀ ਕਿ ਸਾਲ 2011 ਦੇ ਕਾਨੂੰਨੀ ਮਾਪ ਵਿਗਿਆਨ ਨਿਯਮਾਂ ਮੁਤਾਬਕ ਪੈਕ ਕੀਤੇ ਗਏ ਸਾਮਾਨ ਵਿੱਚ ਵੱਧ ਤੋਂ ਵੱਧ 4.5 ਗ੍ਰਾਮ ਪ੍ਰਤੀ ਪੈਕਟ ਦੇ ਹਿਸਾਬ ਨਾਲ ਗਲਤੀ ਦੀ ਗੁੰਜਾਇਸ਼ ਨੂੰ ਇਜਾਜ਼ਤ ਮਿਲੀ ਹੈ । ਪਰ ਕੋਰਟ ਇਸ ਦਲੀਲ ਨਾਲ ਸਹਿਮਤ ਨਹੀਂ ਸੀ । ਫੋਰਮ ਨੇ ਕਿਹਾ ਕਿ ਇਹ ਨਿਯਮ ਸਿਰਫ ਅਸਥਿਰ ਪ੍ਰਕ੍ਰਿਤੀ ਦੀਆਂ ਚੀਜ਼ਾਂ ਲਈ ਹੈ । ਇਸ ਦੇ ਨਾਲ ਹੀ ਕੰਪਨੀ ਨੇ ਵਜ਼ਨ ਅਤੇ ਬਿਸਕੁਟ ਦੋਹਾਂ ਦੇ ਸੰਦਰਭ ਵਿੱਚ ਗਲਤੀ ਕੀਤੀ ਹੈ। ਇਸ ਕਾਰਨ ਫੋਰਮ ਨੇ ਕੰਪਨੀ ’ਤੇ 1 ਲੱਖ ਰੁਪਏ ਦੇ ਜੁਰਮਾਨੇ ਦੇ ਨਾਲ ਹੀ ਇਸ ਬੈਚ ਦੀ ਬਿਸਕੁਟ ਦੀ ਵਿਕਰੀ ਨੂੰ ਵੀ ਬੰਦ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: