ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Tecno ਨੇ ਆਪਣਾ ਪਹਿਲਾ ਫਲਿੱਪ ਸਮਾਰਟਫੋਨ ਕਿਫਾਇਤੀ ਕੀਮਤ ‘ਤੇ ਲਾਂਚ ਕੀਤਾ ਹੈ। ਇਹ ਦੁਨੀਆ ਦਾ ਸਭ ਤੋਂ ਸਸਤਾ ਫਲਿੱਪ ਫੋਨ ਹੈ। ਹਾਲਾਂਕਿ ਇਸ ਨੂੰ ਭਾਰਤ ‘ਚ ਅਜੇ ਲਾਂਚ ਨਹੀਂ ਕੀਤਾ ਗਿਆ ਹੈ। ਇਸ ਫਲਿੱਪ ਫੋਨ ਨੂੰ ਭਾਰਤ ‘ਚ 1 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ ਅਤੇ ਤੁਸੀਂ ਇਸ ਨੂੰ Amazon ਰਾਹੀਂ ਖਰੀਦ ਸਕੋਗੇ। ਟੇਕਨੋ ਫੈਂਟਮ ਵੀ ਫਲਿੱਪ 5ਜੀ ਓਪੋ ਅਤੇ ਸੈਮਸੰਗ ਦੇ ਫਲਿੱਪ ਫੋਨਾਂ ਵਰਗਾ ਦਿਖਾਈ ਦਿੰਦਾ ਹੈ। ਪਰ ਇਸ ‘ਚ ਕੰਪਨੀ ਨੇ ਸਰਕੂਲਰ ਕੈਮਰਾ ਮੋਡਿਊਲ ਦਿੱਤਾ ਹੈ ਜੋ ਪਹਿਲੀ ਵਾਰ ਫਲਿੱਪ ਫੋਨ ‘ਚ ਹੈ।
ਕੀਮਤ ਦੀ ਗੱਲ ਕਰੀਏ ਤਾਂ ਤੁਸੀਂ Amazon ਤੋਂ Phantom V Flip 5G ਨੂੰ 49,999 ਰੁਪਏ ‘ਚ ਖਰੀਦ ਸਕੋਗੇ। ਕੰਪਨੀ ਦੇ ਅਨੁਸਾਰ, ਇਸ ਡਿਵਾਈਸ ਨੂੰ ਇਸਦੇ ਅਸਾਧਾਰਨ ਡਿਜ਼ਾਈਨ ਲਈ ਜਰਮਨ ਡਿਜ਼ਾਈਨ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਟੈਕਨੋ ਨੇ ਇਸ ਸਾਲ ਦੀ ਸ਼ੁਰੂਆਤ ‘ਚ ਇਸ ਫੋਨ ਨੂੰ ਸਿੰਗਾਪੁਰ ‘ਚ ਅਧਿਕਾਰਤ ਤੌਰ ‘ਤੇ ਲਾਂਚ ਕੀਤਾ ਸੀ। ਇਹ ਪਹਿਲੀ ਵਾਰ ਹੈ ਜਦੋਂ ਟੈਕਨੋ ਫਲਿੱਪ ਫਾਰਮ ਫੈਕਟਰ ਦੇ ਨਾਲ ਆ ਰਿਹਾ ਹੈ। ਫਲਿੱਪ ਫੋਨ ਮਿਸਟਿਕ ਡਾਨ ਅਤੇ ਆਈਕੋਨਿਕ ਬਲੈਕ ਕਲਰ ਆਪਸ਼ਨ ‘ਚ ਆਉਂਦਾ ਹੈ। ਇਹ ਫਲਿੱਪ ਫੋਨ ਐਂਡਰਾਇਡ 13 ਆਧਾਰਿਤ HiOS 13.5 ਨੂੰ ਸਪੋਰਟ ਕਰਦਾ ਹੈ। ਫੋਟੋਗ੍ਰਾਫੀ ਲਈ, ਫੋਨ ਵਿੱਚ ਇੱਕ ਡਿਊਲ ਕੈਮਰਾ ਸੈੱਟਅਪ ਹੈ ਜਿਸ ਵਿੱਚ ਇੱਕ 64MP ਪ੍ਰਾਇਮਰੀ ਕੈਮਰਾ ਅਤੇ ਇੱਕ 13MP ਅਲਟਰਾਵਾਈਡ ਕੈਮਰਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫਰੰਟ ‘ਚ 32MP ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ ‘ਚ 2640×1080 ਪਿਕਸਲ ਰੈਜ਼ੋਲਿਊਸ਼ਨ ਵਾਲੀ 6.9-ਇੰਚ ਦੀ FHD+ LTPO AMOLED ਡਿਸਪਲੇ ਹੈ ਜੋ 120Hz ਦੀ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਕਵਰ ਸਕਰੀਨ 1.32 ਇੰਚ ਹੈ ਜੋ ਗੋਲਾਕਾਰ ਆਕਾਰ ਵਿਚ ਆਉਂਦੀ ਹੈ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਫਲਿੱਪ ਫੋਨ ‘ਚ 45 ਵਾਟ ਫਾਸਟ ਚਾਰਜਿੰਗ ਦੇ ਨਾਲ ਮੀਡੀਆਟੇਕ ਡਾਇਮੈਂਸਿਟੀ 8050 ਪ੍ਰੋਸੈਸਰ ਅਤੇ 4000 mAh ਬੈਟਰੀ ਹੈ। ਕੰਪਨੀ ਨੇ ਮੋਬਾਈਲ ਫੋਨ ਨੂੰ 8GB ਰੈਮ ਅਤੇ 256GB ਸਟੋਰੇਜ ਵੇਰੀਐਂਟ ‘ਚ ਲਾਂਚ ਕੀਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਸਮਾਰਟਫੋਨ ਸਿਰਫ 15 ਮਿੰਟ ‘ਚ 0 ਤੋਂ 50 ਫੀਸਦੀ ਤੱਕ ਚਾਰਜ ਹੋ ਜਾਂਦਾ ਹੈ। ਮੋਟੋਰੋਲਾ ਦਾ Motorola Razr 40 ਫਲਿਪ ਫੋਨ ਟੈਕਨੋ ਤੋਂ ਬਾਅਦ ਸਭ ਤੋਂ ਸਸਤਾ ਹੈ। ਭਾਰਤ ਵਿੱਚ ਇਸਦੀ ਕੀਮਤ 8/256GB ਲਈ 59,999 ਰੁਪਏ ਹੈ। ਇਸ ‘ਚ ਤੁਹਾਨੂੰ 64+13MP ਦਾ ਡਿਊਲ ਕੈਮਰਾ ਸੈੱਟਅਪ ਮਿਲਦਾ ਹੈ। ਨਾਲ ਹੀ, 4200mAh ਬੈਟਰੀ ਅਤੇ Snapdragon 7 Gen 1 SOC ਦਾ ਸਮਰਥਨ ਉਪਲਬਧ ਹੈ।