ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਐਤਵਾਰ ਨੂੰ ਜਵੈਲਰੀ ਸ਼ੋਅਰੂਮ ਤੋਂ 25 ਕਰੋੜ ਰੁਪਏ ਦੇ ਸੋਨੇ ਦੀ ਚੋਰੀ ਦੇ ਮਾਮਲੇ ਵਿੱਚ ਪੁਲਿਸ ਨੀ ਵੱਡੀ ਸਫਲਤਾ ਮਿਲੀ ਹੈ। ਛੱਤੀਸਗੜ੍ਹ ਵਿੱਚ ਪੁਲਿਸ ਨੇ ਚੋਰੀ ਕੀਤੇ ਗਏ ਸੋਨੇ ਦੀ ਜਵੈਲਰੀ ਦੇ ਨਾਲ ਹੀ ਤਿੰਨ ਚੋਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਵਿੱਚ ਇਸਦਾ ਮਾਸਟਰਮਾਈਂਡ ਵੀ ਸ਼ਾਮਿਲ ਹੈ। ਜਦੋਂ ਪੁਲਿਸ ਨੇ ਦੋਸ਼ੀਆਂ ਦੇ ਠਿਕਾਣਿਆਂ ‘ਤੇ ਛਾਪਾ ਮਾਰਿਆ ਤਾਂ ਚਾਦਰ ‘ਤੇ ਵਿਛੇ ਸੋਨੇ ਨੂੰ ਦੇਖ ਕੇ ਹੈਰਾਨ ਰਹਿ ਗਈ। ਉਸ ਚਾਦਰ ‘ਤੇ ਇੰਨੀ ਜਵੈਲਰੀ ਰੱਖੀ ਸੀ ਜਿਸਦਾ ਵਜ਼ਨ 18 ਕਿਲੋ ਤੋਂ ਵੀ ਜ਼ਿਆਦਾ ਸੀ। ਪੁਲਿਸ ਜਿਸ ਸਮੇਂ ਛਾਪਾ ਮਾਰਨ ਪਹੁੰਚੀ ਸੀ ਉਸ ਸਮੇਂ ਇਨ੍ਹਾਂ ਗਹਿਣਿਆਂ ਨੂੰ ਚਾਦਰ, ਬੈਗ ਤੇ ਬੋਰੇ ਵਿੱਚ ਲੁਕੋ ਕੇ ਰੱਖਿਆ ਗਿਆ ਸੀ।
ਬਿਲਾਸਪੁਰ ਪੁਲਿਸ ਦੀ ਐੱਸਸੀਯੂ ਤੇ ਸਿਵਲ ਲਾਈਨ ਥਾਣੇ ਦੀ ਟੀਮ ਨੇ 7 ਚੋਰੀਆਂ ਨੂੰ ਅੰਜ਼ਾਮ ਦੇਣ ਵਾਲੇ ਲੋਕੇਸ਼ ਸ਼੍ਰੀਵਾਸ ਨੂੰ ਦੁਰਗ ਦੇ ਸਮ੍ਰਿਤੀ ਨਗਰ ਥਾਣੇ ਇਲਾਕੇ ਤੋਂ ਫੜ੍ਹਿਆ ਹੈ। ਉਸਦੇ ਕੋਲ ਦਿੱਲੀ ਵਿੱਚ ਜਵੈਲਰੀ ਸ਼ੋਅਰੂਮ ਤੋਂ ਚੋਰੀ ਕੀਤੇ ਗਏ 18 ਕਿਲੋ ਸੋਨਾ ਵੀ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੋਸ਼ੀਆਂ ਤੋਂ ਅਲੱਗ-ਅਲੱਗ ਚੋਰੀ ਦੇ ਮਾਮਲਿਆਂ ਵਿੱਚ ਕੁੱਲ 12.50 ਲੱਖ ਕੈਸ਼ ਵੀ ਜ਼ਬਤ ਕੀਤਾ ਗਿਆ ਹੈ। ਦੱਸ ਦੇਈਏ ਕਿ ਬੀਤੇ ਐਤਵਾਰ ਨੂੰ ਸਾਊਥ ਈਸਟ ਦਿੱਲੀ ਦੇ ਜੰਗਪੁਰਾ ਇਲਾਕੇ ਵਿੱਚ ਚੋਰੀ ਦੀ ਇੱਕ ਸਨਸਨੀਖੇਜ਼ ਵਾ.ਰਦਾਤ ਹੋਈ ਸੀ। ਜਿੱਥੇ ਲੁਟੇਰੇ ਸ਼ੋਅਰੂਮ ਦੀ ਛੱਤ ਤੋੜ ਕੇ ਅੰਦਰ ਦਾਖਲ ਹੋਏ ਸੀ। ਜਿੱਥੋਂ ਉਹ ਲਗਭਗ ਸਾਢੇ ਅਠਾਰਾਂ ਕਿਲੋ ਸੋਨਾ ਤੇ ਹੀਰੇ ਦੀ ਜਵੈਲਰੀ ਲੈ ਕੇ ਫਰਾਰ ਹੋ ਗਏ ਸਨ।
ਇਹ ਵੀ ਪੜ੍ਹੋ: ਵਿਜੀਲੈਂਸ ਦੀ ਕਾਰਵਾਈ, BJP ਨੇਤਾ ਮਨਪ੍ਰੀਤ ਬਾਦਲ ਦੀ ਭਾਲ ‘ਚ 6 ਸੂਬਿਆਂ ‘ਚ ਛਾਪੇਮਾਰੀ
ਦੋਸ਼ੀਆਂ ਦੇ ਫੜ੍ਹੇ ਜਾਣ ਦੀ ਸੂਚਨਾ ਮਿਲਦਿਆਂ ਹੀ ਦਿੱਲੀ ਪੁਲਿਸ ਵੀ ਉੱਥੇ ਦੇਰ ਰਾਤ ਪਹੁੰਚੀ। ਇੱਕ ਦਿਨ ਪਹਿਲਾਂ ਹੀ ਬਿਲਾਸਪੁਰ ਪੁਲਿਸ ਨੇ ਲੋਕੇਸ਼ ਦੇ ਦੂਜੇ ਸਾਥੀ ਸ਼ਿਵਾ ਚੰਦਰਵੰਸ਼ੀ ਨੂੰ ਗਹਿਣਿਆਂ ਸਣੇ ਕੁੱਲ 23 ਲੱਖ ਦੇ ਸਾਮਾਨ ਨਾਲ ਫੜ੍ਹਿਆ ਸੀ ਜਦਕਿ ਲੋਕੇਸ਼ ਖਿੜਕੀ ਤੋਂ ਛਾਲ ਮਾਰ ਕੇ ਭੱਜ ਗਿਆ ਸੀ। ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਿਆ ਜੰਗਪੁਰਾ ਵਿੱਚ ਜਵੈਲਰੀ ਸ਼ੋਅਰੂਮ ਵਿੱਚ ਚੋਰੀ ਨੂੰ ਅੰਜ਼ਾਮ ਦੇਣ ਵਾਲਾ ਮਾਸਟਰਮਾਈਂਡ ਦੱਖਣੀ ਭਾਰਤ ਵਿੱਚ ਵੀ ਅਜਿਹੀਆਂ ਕਈ ਵੱਡਿਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕਿਆ ਸੀ। ਪਰ ਰਾਜਧਾਨੀ ਦਿੱਲੀ ਵਿੱਚ ਇਹ ਜਵੈਲਰੀ ਸ਼ੋਅਰੂਮ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਚੋਰੀ ਸੀ।
ਵੀਡੀਓ ਲਈ ਕਲਿੱਕ ਕਰੋ -: