ਇਨਕਮ ਟੈਕਸ ਦੇ ਅਧਿਕਾਰੀਆਂ ਬੈਂਗਲੁਰੂ ਦੇ ਇੱਕ ਫਲੈਟ ਵਿੱਚ ਬਿਸਤਰ ਦੇ ਹੇਠਾਂ 22 ਬਕਸਿਆਂ ਵਿੱਚੋਂ 42 ਕਰੋੜ ਦੀ ਨਕਦੀ ਬਰਾਮਦ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਸ਼ੇਸ਼ ਰੂਪ ਵਿੱਚ ਰਾਜਸਥਾਨ ਵਿੱਚ ਖਰਚ ਕਰਨ ਦੇ ਲਈ ਬੈਂਗਲੁਰੂ ਵਿੱਚ ਸੋਨੇ ਦੇ ਵਿਕ੍ਰੇਤਾਵਾਂ ਤੋਂ ਪੈਸਾ ਜੁਟਾਇਆ ਗਿਆ ਸੀ। ਮਾਮਲੇ ਵਿੱਚ ਆਈਟੀ ਅਧਿਕਾਰੀ ਮਹਿਲਾ ਕੌਂਸਲਰ ਤੇ ਉਸਦੇ ਪਤੀ ਤੋਂ ਪੁੱਛਗਿੱਛ ਕਰ ਰਹੇ ਹਨ।
ਇਨਕਮ ਟੈਕਸ ਦੇ ਅਧਿਕਾਰੀਆਂ ਨੇ ਸੂਚਨਾ ਦੇ ਆਧਾਰ ‘ਤੇ ਸ਼ੁੱਕਰਵਾਰ ਰਾਤ ਆਰਟੀ ਨਗਰ ਦੇ ਨੇੜੇ ਆਤਮਾਨੰਦ ਕਾਲੋਨੀ ਸਥਿਤ ਇੱਕ ਫਲੈਟ ਵਿੱਚ ਛਾਪਾ ਮਾਰਿਆ। ਫਲੈਟ ਤੋਂ 42 ਕਰੋੜ ਰੁਪਏ ਬਰਾਮਦ ਕੀਤੇ ਗਏ। ਮਾਮਲੇ ਵਿੱਚ ਸਾਬਕਾ ਮਹਿਲਾ ਕੌਂਸਲਰ ਤੇ ਉਸਦੇ ਪਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕੌਂਸਲਰ ਦਾ ਪਤੀ ਠੇਕੇਦਾਰ ਹੈ ਤੇ ਪਿਛਲੀ ਭਾਜਪਾ ਸਰਕਾਰ ‘ਤੇ ਪਰਿਯੋਜਨਾ ਵਿੱਚ 40 ਫ਼ੀਸਦੀ ਕਮਿਸ਼ਨ ਲੈਣ ਦਾ ਇਲਜ਼ਾਮ ਲਗਾਉਣ ਵਾਲੀ ਕੰਟ੍ਰੈਕਟਰਸ ਐਸੋਸੀਏਸ਼ਨ ਵਿੱਚ ਸ਼ਾਮਿਲ ਹੈ। ਠੇਕੇਦਾਰ ਵਿੱਚ ਕਈ ਨੇਤਾਵਾਂ ‘ਤੇ ਭ੍ਰਿਸ਼ਟਾਚਾਰ ਦੇ ਵੀ ਇਲਜ਼ਾਮ ਲਗਾਏ ਸਨ। ਬੈਂਗਲੁਰੂ ਵਿੱਚ ਆਈਟੀ ਛਾਪੇ ਤੋਂ ਬਾਅਦ ਤੇਲੰਗਾਨਾ ਦੀ ਸੱਤਾਰੂਢ ਪਾਰਟੀ ਬੀਆਰਐੱਸ ਨੇ ਇਲਜ਼ਾਮ ਲਗਾਇਆ ਕਿ ਕਾਂਗਰਸ ਤੇਲੰਗਾਨਾ ਵਿਧਾਨ ਸਭਾ ਚੋਣਾਂ ਵਿੱਚ ਪੈਸਾ ਲਗਾਉਣ ਦੀ ਕੋਸ਼ਿਸ਼ ਵਿੱਚ ਹੈ।
ਇਹ ਵੀ ਪੜ੍ਹੋ: ਭਾਰਤ-ਪਾਕਿ ਵਿਚ ਮਹਾਮੁਕਾਬਲਾ ਅੱਜ, ਪਾਕਿਸਤਾਨ ਨੂੰ ਵਿਸ਼ਵ ਕੱਪ ‘ਚ 8ਵੀਂ ਵਾਰ ਹਰਾਉਣ ਉਤਰੇਗਾ ਭਾਰਤ
ਕਰਨਾਟਕ ਦੇ ਉਪ-ਮੁੱਖ ਮੰਤਰੀ ਡੀਕੇ ਸ਼ਿਵ ਕੁਮਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਭਰ ਵਿੱਚ ਇਨਕਮ ਟੈਕਸ ਵਿਭਾਗ ਦੇ ਛਾਪੇ ਰਾਜਨੀਤਿਕ ਮਕਸਦ ਨਾਲ ਮਾ.ਰੇ ਜਾ ਰਹੇ ਹਨ। ਇਸ ਛਾਪੇ ਬਾਰੇ ਉਨ੍ਹਾਂ ਕਿਹਾ ਕਿ ਸਾਡੇ ਸੂਬੇ ਦੀ ਨਹੀਂ ਹੋਰ ਰਾਜਾਂ ਵਿੱਚ ਵੀ ਰਾਜਨੀਤਿਕ ਮਕਸਦ ਨਾਲ ਛਾਪੇਮਾਰੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: