ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਦੀਵਾਲੀ ਦੇ ਦਿਨ ਇੱਕ ਵੱਡਾ ਹਾ.ਦਸਾ ਵਾਪਰਿਆ ਹੈ। ਉੱਤਰਕਾਸ਼ੀ ਦੇ ਸਿਲਕਿਆਰਾ ਤੋਂ ਡੰਡਾਲਗਾਓਂ ਤੱਕ ਨਿਰਮਾਣ ਅਧੀਨ ਸੁਰੰਗ ਦਾ ਇੱਕ ਹਿੱਸਾ ਢਹਿ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾ.ਦਸੇ ਵਿੱਚ ਕਰੀਬ 40 ਮਜ਼ਦੂਰ ਫਸ ਗਏ ਹਨ। ਉੱਤਰਕਾਸ਼ੀ ਜ਼ਿਲ੍ਹੇ ਦੇ ਡੀਐੱਮ ਤੇ ਐੱਸਪੀ ਮੌਕੇ ‘ਤੇ ਮੌਜੂਦ ਹਨ। ਰਾਹਤ ਤੇ ਬਚਾਅ ਲਈ SDRF ਤੇ ਪੁਲਿਸ ਦੀਆਂ ਟੀਮਾਂ ਵੀ ਮੌਕੇ ‘ਤੇ ਮੌਜੂਦ ਹਨ ਤੇ ਬਚਾਅ ਕਾਰਜ ਜਾਰੀ ਹੈ।
NHDCL ਦੇ ਸਾਬਕਾ ਪ੍ਰਬੰਧਕ ਨੇ ਦੱਸਿਆ ਕਿ ਬ੍ਰਹਮਖਾਲ-ਪੋਲਗਾਓ ਨਿਰਮਾਣ ਅਧੀਨ ਰੋਡ ਟਨਲ ਜੋ ਸਿਲਕਯਾਰ ਤੋਂ ਲਗਭਗ 2340 ਮੀਟਰ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਮਲਬੇ ਕਾਰਨ ਸੁਰੰਗ ਅੰਦਰ ਲਗਭਗ 35-40 ਮਜ਼ਦੂਰ ਫਸੇ ਹੋਏ ਹਨ। ਇਹ ਹਾ.ਦਸਾ ਇਸ ਸਮੇਂ ਵਾਪਰਿਆ ਜਦੋਂ ਰਾਤ ਦੀ ਸ਼ਿਫਟ ਵਾਲੇ ਮਜ਼ਦੂਰ ਬਾਹਰ ਆ ਰਹੇ ਸਨ ਤੇ ਅਗਲੀ ਸ਼ਿਫਟ ਵਾਲੇ ਮਜ਼ਦੂਰ ਅੰਦਰ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਸੁਰੰਗ ਦੇ ਮੇਨ ਗੇਟ ਦੇ ਕਰੀਬ 300 ਮੀਟਰ ਦੂਰੀ ‘ਤੇ ਉੱਪਰੀ ਹਿੱਸੇ ਤੋਂ ਮਲਬਾ ਆਉਣ ਕਾਰਨ ਸੁਰੰਗ ਬੰਦ ਹੋ ਗਈ। ਇੱਥੋਂ ਕਰੀਬ 2700 ਮੀਟਰ ਅੰਦਰ 40 ਤੋਂ 50 ਮਜ਼ਦੂਰ ਕੰਮ ਕਰ ਰਹੇ ਸਨ।
ਇਹ ਵੀ ਪੜ੍ਹੋ: ਦੀਵਾਲੀ ‘ਤੇ 22 ਲੱਖ ਦੀਵਿਆਂ ਨਾਲ ਰੁਸ਼ਨਾਈ ਅਯੁੱਧਿਆ ਨਗਰੀ, ਤੋੜਿਆ ਆਪਣਾ ਹੀ ਵਰਲਡ ਰਿਕਾਰਡ
ਦੱਸਿਆ ਜਾ ਰਿਹਾ ਹੈ ਕਿ ਜਿੰਨਾ ਮਲਬਾ ਹਟਾਇਆ ਜਾ ਰਿਹਾ ਹੈ, ਉਸ ਤੋਂ ਵੱਧ ਮਲਬਾ ਸੁਰੰਗ ਦੇ ਉੱਪਰੀ ਹਿੱਸੇ ਤੋਂ ਆ ਰਿਹਾ ਹੈ। ਜਿਸ ਜਗ੍ਹਾ ਸੁਰੰਗ ਵਿੱਚ ਉੱਪਰੀ ਹਿੱਸੇ ਤੋਂ ਮਲਬਾ ਆ ਰਿਹਾ ਹੈ, ਉੱਥੇ ਸਖਤ ਚੱਟਾਨ ਨਹੀਂ ਹੈ। ਇਸ ਪ੍ਰਾਜੈਕਟ ਦੀ ਇਹ ਸਭ ਤੋਂ ਲੰਬੀ ਡਬਲ ਲੇਨ ਸੜਕ ਸੁਰੰਗ ਹੈ। ਇਸਦਾ ਕਰੀਬ ਚਾਰ ਕਿਲੋਮੀਟਰ ਨਿਰਮਾਣ ਹੋ ਗਿਆ ਹੈ। ਫਰਵਰੀ 2024 ਤੱਕ ਇਸਦੀ ਖੁਦਾਈ ਪੂਰੀ ਕਰਨ ਦਾ ਟੀਚਾ ਹੈ।
ਵੀਡੀਓ ਲਈ ਕਲਿੱਕ ਕਰੋ : –