ਲੁਧਿਆਣਾ ਵਿਖੇ ਅੱਜ ਸ੍ਰੀ ਦੁਰਗਾ ਮਾਤਾ ਮੰਦਿਰ ਤੋਂ ਲੈ ਕੇ ਸਰਾਬਾ ਨਗਰ ਵਿਖੇ ਸ਼੍ਰੀ ਨਵ ਦੁਰਗਾ ਮਾਤਾ ਮੰਦਿਰ ਤੱਕ ਸ੍ਰੀ ਤ੍ਰਿਰੂਪਤੀ ਬਾਲਾ ਜੀ ਦੀ ਦੂਸਰੀ ਵਿਸ਼ਾਲ ਰਥ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਧਾਰਮਿਕ ਰੀਤੀ ਰਿਵਾਜਾਂ ਨਾਲ ਸ਼ਰਧਾਲੂਆਂ ਵੱਲੋਂ ਰੱਥ ਨੂੰ ਖਿੱਚਿਆ ਗਿਆ। ਸ਼੍ਰੀ ਸਨਾਤਨ ਧਰਮ ਸਭਾ ਅਤੇ ਸ੍ਰੀ ਤਿਰੂਪਤੀ ਬਾਲਾ ਜੀ ਰੱਥ ਯਾਤਰਾ ਮਹਾਂਉਤਸਵ ਕਮੇਟੀ ਵੱਲੋਂ ਕੱਢੀ ਜਾ ਰਹੀ ਇਸ ਰਥ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਵੀ ਮੱਥਾ ਟੇਕਿਆ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਲੋਕਾਂ ਵਿੱਚ ਆਪਸੀ ਭਾਈਚਾਰਾ ਮਜਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਉਨਾਂ ਨੇ ਰੱਥ ਯਾਤਰਾ ਯਾਤਰਾ ਦੇ ਆਯੋਜਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਰਥ ਯਾਤਰਾ ਦੇ ਮਾਰਗ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਸਟਾਲ ਲਗਾ ਕੇ ਸ਼੍ਰੀ ਤਿਰੂਪਤੀ ਬਾਲਾ ਜੀ ਦਾ ਸਵਾਗਤ ਕੀਤਾ ਗਿਆ। ਰਥ ਯਾਤਰਾ ਮਾਰਗ ਦੌਰਾਨ ਜਗ੍ਹਾ ਜਗ੍ਹਾ ਤੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾ ਵੱਲੋਂ ਸਵਾਗਤੀ ਪ੍ਰੋਗਰਾਮ ਵੀ ਰੱਖੇ ਗਏ ਸਨ।
ਇਹ ਵੀ ਪੜ੍ਹੋ : ਕਪੂਰਥਲਾ ‘ਚ ਔਰਤ ਸਣੇ 3 ਨ.ਸ਼ਾ ਤਸਕਰ ਕਾਬੂ: 550 ਗ੍ਰਾਮ ਹੈ.ਰੋਇਨ ਤੇ 16 ਹਜ਼ਾਰ ਰੁ: ਡ.ਰੱਗ ਮਨੀ ਬਰਾਮਦ
ਘੁਮਾਰ ਮੰਡੀ ਵਿਖੇ ਬਾਬਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ ਵੀ ਇੱਕ ਸਟਾਲ ਲਗਾਇਆ ਗਿਆ ਸੀ। ਇਸ ਦੌਰਾਨ ਫਾਊਂਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਰਥ ਯਾਤਰਾ ਤੇ ਫੁੱਲਾਂ ਦੇ ਵਰਖਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਸ਼ਰਧਾਲੂਆਂ ਲਈ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਨੇ ਆਪਸੀ ਭਾਈਚਾਰਾ ਮਜਬੂਤ ਕਰਨ ਦੀ ਦਿਸ਼ਾ ਵਿੱਚ ਇਸ ਨੂੰ ਇਕ ਅਹਿਮ ਕਦਮ ਦੱਸਿਆ।
ਵੀਡੀਓ ਲਈ ਕਲਿੱਕ ਕਰੋ : –