ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ 3 ਸੰਮਨ ਜਾਰੀ ਹੋਣ ਦੇ ਬਾਅਦ ਵੀ ਉਹ ED ਦੇ ਸਾਹਮਣੇ ਪੇਸ਼ ਕਿਉਂ ਨਹੀਂ ਹੋਏ। ਉਨ੍ਹਾਂ ਨੇ ED ਦੇ ਸੰਮਨ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਕਿਹਾ ਕਿ ਲੋਕਸਭਾ ਚੋਣਾਂ ਤੋਂ ਪਹਿਲਾਂ ਜਾਂਚ ਏਜੰਸੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ।
ਪ੍ਰੈੱਸ ਕਾਨਫਰੰਸ ਦੇ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਸ਼.ਰਾਬ ਘੁਟਾਲਾ…ਤੁਸੀਂ ਪਿਛਲੇ 2 ਸਾਲਾ ਵਿੱਚ ਇਹ ਸ਼ਬਦ ਕਈ ਵਾਰ ਸੁਣਿਆ ਹੋਵੇਗਾ। ਪਰ ਇਨ੍ਹਾਂ ਦੋ ਸਾਲਾ ਵਿੱਚ ਜਾਂਚ ਦੇ ਬਾਅਦ ਵੀ ਕਿਤੋਂ ਵੀ ਇੱਕ ਪੈਸਾ ਨਹੀਂ ਮਿਲਿਆ। ਜੇਕਰ ਘੁਟਾਲਾ ਹੋਇਆ ਹੈ ਤਾਂ ਪੈਸੇ ਗਏ ਕਿਥੇ। ਕੀ ਪੈਸੇ ਹਵਾ ਵਿੱਚ ਗਾਇਬ ਹੋ ਗਿਆ । ‘ਆਪ’ ਦੇ ਕਈ ਨੇਤਾਵਾਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਹੈ। ਹੁਣ ਭਾਜਪਾ ਝੂਠੇ ਇਲਜ਼ਾਮ ਲਗਾ ਕੇ ਮੈਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ। ਮੈਨੂੰ ਸੰਮਨ ਭੇਜੇ ਗਏ। ਮੇਰੇ ਵਕੀਲਾਂ ਨੇ ਦੱਸਿਆ ਕਿ ਇਹ ਸਨਮਾਨ ਗੈਰ-ਕਾਨੂੰਨੀ ਹਨ।
ਇਸ ਤੋਂ ਅੱਗੇ ਕੇਜਰੀਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਸੰਮਨ ਕਿਉਂ ਭੇਜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਨੂੰ ਚਲਦੇ ਹੋਏ ਦੋ ਸਾਲ ਹੀ ਗਏ ਤਾਂ ਫਿਰ ਲੋਕ ਸਭਾ ਚੋਣਾਂ ਦੇ ਪਹਿਲਾਂ ਹੀ ਕਿਉਂ ਬੁਲਾਇਆ ਜਾ ਰਿਹਾ ਹੈ। CBI ਨੇ 8 ਮਹੀਨੇ ਪਹਿਲਾਂ ਬੁਲਾਇਆ ਸੀ। ਮੈਂ ਗਿਆ ਵੀ ਸੀ ਤੇ ਜਵਾਬ ਵੀ ਦਿੱਤੇ ਸਨ। ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੈਨੂੰ ਬੁਲਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਦਾ ਮਕਸਦ ਮੇਰੇ ਤੋਂ ਪੁੱਛਗਿੱਛ ਕਰਨਾ ਨਹੀਂ ਹੈ, ਉਹ ਲੋਕ ਤਾਂ ਮੈਨੂੰ ਬੁਲਾ ਕੇ ਗ੍ਰਿਫ਼ਤਾਰ ਕਰਨਾ ਚਾਹੁੰਦੇ ਹਨ, ਤਾਂ ਜੋ ਮੈਂ ਪ੍ਰਚਾਰ ਨਾ ਕਰ ਸਕਾਂ। ਨੇਤਾਵਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਨ ਦੇ ਲਈ ਅੱਜ ਭਾਜਪਾ ED ਤੇ CBI ਦੀ ਵਰਤੋਂ ਕਰ ਰਹੀ ਹੈ।
ਇਸ ਤੋਂ ਅੱਗੇ CM ਕੇਜਰੀਵਾਲ ਨੇ ਕਿਹਾ ਕਿ ਮਨੀਸ਼ ਸਿਸੋਦੀਆ ਤੇ ਸੰਜੇ ਸਿੰਘ ਇਸ ਲਈ ਜੇਲ੍ਹ ਵਿੱਚ ਨਹੀਂ ਹਨ ਕਿ ਉਨ੍ਹਾਂ ਨੇ ਕੋਈ ਭ੍ਰਿਸ਼ਟਾਚਾਰ ਕੀਤਾ ਹੈ। ਬਲਕਿ ਉਹ ਤਾਂ ਇਸ ਲਈ ਜੇਲ੍ਹ ਵਿੱਚ ਹਨ ਕਿਉਂਕਿ ਉਨ੍ਹਾਂ ਨੇ ਭਾਜਪਾ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ। ਕੇਜਰੀਵਾਲ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੇਸ਼ ਅੱਗੇ ਨਹੀਂ ਵੱਧ ਸਕਦਾ। ਜੋ ਕੁਝ ਵੀ ਚੱਲ ਰਿਹਾ ਹੈ, ਉਹ ਲੋਕਤੰਤਰ ਦੇ ਲਈ ਬਹੁਤ ਹਾਨੀਕਾਰਕ ਹੈ। ਦੱਸ ਦੇਈਏ ਕਿ ED ਦਿੱਲੀ ਦੇ CM ਕੇਜਰੀਵਾਲ ਨੂੰ 3 ਸੰਮਨ ਜਾਰੀ ਕਰ ਚੁੱਕੀ ਹੈ, ਜਿਸ ਵਿੱਚ ਉਨ੍ਹਾਂ ਨੂੰ ਪੁੱਛਗਿੱਛ ਲਈ ED ਦਫਤਰ ਬੁਲਾਇਆ ਗਿਆ ਸੀ. ਹਾਲਾਂਕਿ ਤਿੰਨੋਂ ਸੰਮਨ ਮਿਲਣ ਮਗਰੋਂ ਵੀ ਹੁਣ ਤੱਕ ਕੇਜਰੀਵਾਲ ED ਦੇ ਸਾਹਮਣੇ ਪੇਸ਼ ਨਹੀਂ ਹੋਏ ਹਨ। ਉਨ੍ਹਾਂ ਨੇ ਸੰਮਨਾਂ ਦੇ ਜਵਾਬ ਵਿੱਚ ਪੱਤਰ ਭੇਜ ਕੇ ED ਨੂੰ ਜਵਾਬ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”