ਪੰਜਾਬ ਦਾ ਲੁਧਿਆਣਾ ਲਗਾਤਾਰ 3 ਦਿਨਾਂ ਤੋਂ ਸ਼ਿਮਲਾ ਅਤੇ ਚੰਬਾ ਤੋਂ ਵੀ ਜ਼ਿਆਦਾ ਠੰਢਾ ਚੱਲ ਰਿਹਾ ਹੈ। ਅੱਜ ਸ਼ਿਮਲਾ ਤੋਂ 1 ਡਿਗਰੀ ਜ਼ਿਆਦਾ ਤਾਪਮਾਨ ਇੱਥੇ ਦਰਜ ਕੀਤਾ ਗਿਆ ਹੈ । ਸ਼ੁੱਕਰਵਾਰ ਨੂੰ ਸ਼ਹਿਰ ਦਾ ਤਾਪਮਾਨ 5 ਡਿਗਰੀ ਹੈ। ਸ਼ਿਮਲਾ ਦਾ ਤਾਪਮਾਨ 4 ਦੁਗਰੀ ਤੱਕ ਪਹੁੰਚ ਗਿਆ ਹੈ। 1970 ਦੇ ਬਾਅਦ ਤੋਂ 4 ਜਨਵਰੀ ਨੂੰ ਤਾਪਮਾਨ ਸਭ ਤੋਂ ਘੱਟ ਹੋ ਗਿਆ ਸੀ। ਲੁਧਿਆਣਾ ਵਿੱਚ ਹੁਣ ਤੱਕ 25 ਦਸੰਬਰ ਸਰਦੀਆਂ ਦੇ ਮੌਸਮ ਦਾ ਸਭ ਤੋਂ ਠੰਢਾ ਦਿਨ ਰਿਹਾ ਹੈ। ਮੌਸਮ ਵਿਭਾਗ ਦੇ ਮੁਤਾਬਕ ਸ਼ਹਿਰ ਵਿੱਚ ਠੰਢ ਹਾਲੇ ਲਗਾਤਾਰ ਜਾਰੀ ਰਹੇਗੀ।
ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਦੇ ਲਈ ਕੋਲਡ ਸਿਵੀਅਰ ਅਲਰਟ ਦਿੱਤਾ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਮੰਗਲਵਾਰ ਤੋਂ ਲਗਾਤਾਰ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 11.0 ਡਿਗਰੀ ਤੱਕ ਦਰਜ ਕੀਤਾ ਗਿਆ, ਜੋ ਆਮ ਨਾਲੋਂ 5.8 ਡਿਗਰੀ ਘੱਟ ਤੇ ਇੱਕ ਦਿਨ ਪਹਿਲਾਂ ਦੀ ਤੁਲਨਾ ਵਿੱਚ 3.2 ਡਿਗਰੀ ਘੱਟ ਸੀ। ਅਜਿਹੇ ਵਿੱਚ ਦਿਨ ਦੇ ਤਾਪਮਾਨ ਦੇ ਨਾਲ ਲੁਧਿਆਣਾ ਵਿੱਚ ਸ਼ਿਮਲਾ ਦੇ ਹਿੱਲ ਸਟੇਸ਼ਨ ਦੀ ਤੁਲਨਾ ਵਿੱਚ ਘੱਟ ਤਾਪਮਾਨ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਖੁਸ਼ਖਬਰੀ! ਲੋਹੜੀ ਤੋਂ ਪਹਿਲਾਂ ਪੰਜਾਬ ‘ਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਨਵੇਂ ਰੇਟ
ਪੀਏਯੂ ਜਲਵਾਯੂ ਪਰਿਵਰਤਨ ਤੇ ਖੇਤੀ ਮੌਸਮ ਵਿਭਾਗ ਦੀ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਤਾਪਮਾਨ ਆਮ ਨਾਲੋਂ 7.3 ਡਿਗਰੀ ਘੱਟ ਹੈ। ਘੱਟ ਤੋਂ ਘੱਟ ਅਗਲੇ ਤਿੰਨ ਦਿਨਾਂ ਤੱਕ ਇਹੀ ਸਥਿਤੀ ਰਹਿਣ ਦੀ ਸੰਭਾਵਨਾ ਹੈ। ਦੋ ਦਿਨ ਪਹਿਲਾਂ ਸ਼ਿਮਲਾ ਵਿੱਚ ਦਿਨ ਦਾ ਤਾਪਮਾਨ 13.2 ਡਿਗਰੀ ਸੈਲਸੀਅਸ ਸੀ ਤੇ ਚੰਬਾ ਦਾ ਦਿਨ ਦਾ ਤਾਪਮਾਨ 18.5 ਡਿਗਰੀ ਸੈਲਸੀਅਸ ਦਰਜ ਕੀਤੀ ਗਿਆ ਸੀ।
ਦੱਸ ਦੇਈਏ ਕਿ ਇਸ ਤੋਂ ਅੱਗੇ ਮੌਸਮ ਵਿਭਾਗ ਨੇ ਕਿਹਾ ਕਿ ਧੁੰਦ ਦੇ ਕਾਰਨ ਹਾਲੇ ਕਿਸੇ ਤਰ੍ਹਾਂ ਦਾ ਜ਼ਿਆਦਾ ਨੁਕਸਾਨ ਨਹੀਂ ਹੈ। ਪਰ ਜੇਕਰ ਰਾਤ ਦੇ ਸਮੇਂ ਤਾਪਮਾਨ 4 ਡਿਗਰੀ ਤੋਂ ਘੱਟ ਜਾਂਦਾ ਹੈ ਤਾਂ ਫਿਰ ਜ਼ਰੂਰ ਧੁੰਦ ਕਾਰਨ ਫਸਲਾਂ ਦਾ ਨੁਕਸਾਨ ਹੋਵੇਗਾ। ਕਿਸਾਨਾਂ ਨੂੰ ਫਸਲਾਂ ਨੂੰ ਹਲਕਾ ਪਾਣੀ ਲਗਾਉਣਾ ਚਾਹੀਦਾ ਹੈ। ਮੌਸਮ ਵਿਭਾਗ ਅਨੁਸਾਰ 3-4 ਦਿਨ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਲੋਕ ਘਰਾਂ ਤੋਂ ਉਦੋਂ ਹੀ ਬਾਹਰ ਨਿਕਲਣ ਜਦੋਂ ਬਹੁਤ ਜ਼ਰੂਰੀ ਕੰਮ ਹੋਵੇ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”