ਪੰਜਾਬ ਦੇ ਲੁਧਿਆਣਾ ਵਿੱਚ ਅੱਧੀ ਰਾਤ ਨੂੰ ਅਚਾਨਕ ਇੱਕ ਬੈਂਕ ਦਾ ਸਾਇਰਨ ਵੱਜਿਆ। ਕਿਸੇ ਅਣਸੁਖਾਵੀਂ ਘਟਨਾ ਦੇ ਡਰ ਕਾਰਨ ਆਸ-ਪਾਸ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਕੁਝ ਦੇਰ ‘ਚ ਹੀ ਚੌਰਾ ਬਾਜ਼ਾਰ ‘ਚ ਬੈਂਕ ਨੇੜੇ ਲੋਕਾਂ ਦੀ ਭੀੜ ਇਕੱਠੀ ਹੋ ਗਈ |

bank emergency alarm ludhiana
ਸੂਚਨਾ ਤੋਂ ਬਾਅਦ ਪੁਲਸ ਵੀ ਮੌਕੇ ‘ਤੇ ਪਹੁੰਚੀ ਅਤੇ ਇਧਰ-ਉਧਰ ਤਲਾਸ਼ੀ ਕੀਤੀ ਪਰ ਬੈਂਕ ਨੂੰ ਜਾਣ ਵਾਲਾ ਕੋਈ ਰਸਤਾ ਖੁੱਲ੍ਹਾ ਨਹੀਂ ਮਿਲਿਆ। ਕਿਆਸ ਲਗਾਏ ਜਾ ਰਹੇ ਸਨ ਕਿ ਸ਼ਾਇਦ ਕਿਸੇ ਚੂਹੇ ਨੇ ਕੇਬਲ ਕੱਟ ਦਿੱਤੀ ਹੈ। ਪਰ ਰਾਤ 12.15 ਵਜੇ ਤੱਕ ਪੁਲਿਸ ਸਾਇਰਨ ਵੱਜਣ ਦੇ ਕਾਰਨ ਦਾ ਪਤਾ ਨਹੀਂ ਲਗਾ ਸਕੀ। ਆਖ਼ਰਕਾਰ ਪੀਸੀਆਰ ਦਸਤੇ ਨੇ ਮਾਮਲੇ ਦੀ ਜਾਣਕਾਰੀ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਜਾਣਕਾਰੀ ਦਿੰਦੇ ਹੋਏ ਰਾਹਗੀਰ ਨੇ ਦੱਸਿਆ ਕਿ ਉਹ ਚੌੜਾ ਬਾਜ਼ਾਰ ਕੋਲੋਂ ਲੰਘ ਰਹੇ ਸਨ। ਅਚਾਨਕ ਇਲਾਹਾਬਾਦ ਬੈਂਕ ਤੋਂ ਸਾਇਰਨ ਦੀ ਆਵਾਜ਼ ਆਈ। ਉਸ ਨੇ ਘਟਨਾ ਵਾਲੀ ਥਾਂ ਤੋਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਲਵਲੀ ਨੇ ਦੱਸਿਆ ਕਿ ਬੈਂਕ ਵਿੱਚੋਂ ਲਗਾਤਾਰ ਆ ਰਹੀ ਸਾਇਰਨ ਦੀ ਆਵਾਜ਼ ਕਾਰਨ ਇਲਾਕੇ ਦੇ ਲੋਕ ਵੀ ਡਰ ਗਏ। ਰਾਤ ਦੇ 12 ਵਜੇ ਬੈਂਕ ਬੰਦ ਹੋਣ ਕਾਰਨ ਸਾਇਰਨ ਕਿਉਂ ਵੱਜਿਆ, ਇਹ ਪਤਾ ਨਹੀਂ ਲੱਗ ਸਕਿਆ। ਬੈਂਕ ਵਿੱਚ ਕੋਈ ਚੋਰੀ ਜਾਂ ਕੋਈ ਹੋਰ ਅਣਸੁਖਾਵੀਂ ਘਟਨਾ ਵਾਪਰੀ ਹੈ। ਇਸ ਬਾਰੇ ਅਜੇ ਤੱਕ ਕਿਸੇ ਨੂੰ ਕੁਝ ਨਹੀਂ ਪਤਾ।
























