ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਅੱਜ ਸਵੇਰੇ ਰਾਜ ਭਵਨ ਪਹੁੰਚੇ ਤੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਸੂਤਰਾਂ ਅਨੁਸਾਰ ਉਹ ਅੱਜ ਹੀ ਭਾਜਪਾ ਦੇ ਨਾਲ ਗਠਜੋੜ ਵਿੱਚ ਨਵੀਂ ਸਰਕਾਰ ਬਣਾਉਣਗੇ ਤੇ 9ਵੀਂ ਵਾਰ ਮੁਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕਣਗੇ। ਨਿਤੀਸ਼ ਨੇ ਅਸਤੀਫਾ ਸੌਂਪਣ ਤੋਂ ਪਹਿਲਾਂ ਸੀਐੱਮ ਰਿਹਾਇਸ਼ ‘ਤੇ ਜੇਡੀਯੂ ਵਿਧਾਇਕ ਦਲ ਦੀ ਬੈਠਕ ਹੋਈ। ਜਿਸ ਵਿੱਚ ਸਾਰੇ ਵਿਧਾਇਕਾਂ ਨੂੰ NDA ਵਿੱਚ ਵਾਪਸੀ ਦੇ ਬਾਰੇ ਸੂਚਿਤ ਕੀਤਾ ਗਿਆ। ਇਸਦੇ ਨਾਲ ਹੀ 17 ਮਹੀਨੇ ਦੀ ਗਠਜੋੜ ਵਾਲੀ ਸਰਕਾਰ ਦਾ ਅੰਤ ਹੋ ਗਿਆ।
ਇਹ ਵੀ ਪੜ੍ਹੋ: ਆਧਾਰ ਕਾਰਡ ਨਹੀਂ ਮੰਨਿਆ ਜਾਵੇਗਾ ਹੁਣ ਜਨਮ ਮਿਤੀ ਦਾ ਸਬੂਤ- EPFO ਦਾ ਵੱਡਾ ਫੈਸਲਾ
ਸੂਤਰਾਂ ਅਨੁਸਾਰ ਸਹੁੰ ਚੁੱਕ ਸਮਾਗਮ ਅੱਜ ਸ਼ਾਮ ਨੂੰ ਹੀ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਨਿਤੀਸ਼ ਕੁਮਾਰ 2 ਉਪ ਮੁੱਖ ਮੰਤਰੀਆਂ ਦੇ ਨਾਲ ਸਹੁੰ ਚੁੱਕਣਗੇ। ਇਹ ਦੋਵੇਂ ਉਪ ਮੁੱਖ ਮੰਤਰੀ ਭਾਜਪਾ ਦੇ ਹੋ ਸਕਦੇ ਹਨ। ਭਾਜਪਾ-ਜੇਡੀਯੂ ਦੇ 14-14 ਮੰਤਰੀ ਸਹੁੰ ਚੁੱਕ ਸਕਦੇ ਹਨ। ਅਸਤੀਫਾ ਦੇਣ ਮਗਰੋਂ ਨਿਤੀਸ਼ ਕੁਮਾਰ ਨੇ ਕਿਹਾ ਕਿ ਉੱਥੇ ਸਭ ਕੁਝ ਸਹੀ ਨਹੀਂ ਚੱਲ ਰਿਹਾ ਸੀ। ਡੇਢ ਸਾਲ ਦਾ ਗਠਜੋੜ ਸੀ, ਉੱਥੇ ਸਥਿਤੀ ਸਹੀ ਨਹੀਂ ਸੀ। ਕੁਝ ਕੰਮ ਨਹੀਂ ਹੋ ਰਿਹਾ ਸੀ। ਮੈਂ ਨਵੇਂ ਗਠਜੋੜ ਵਿੱਚ ਜਾ ਰਿਹਾ ਹਾਂ।
ਵੀਡੀਓ ਲਈ ਕਲਿੱਕ ਕਰੋ –