ਕਥਿਤ ਜ਼ਮੀਨ ਘੁਟਾਲੇ ਬਾਰੇ ਪੁੱਛ-ਪੜਤਾਲ ਕਰਨ ਲਈ ਈਡੀ ਦੀ ਟੀਮ ਬੁੱਧਵਾਰ ਦੁਪਹਿਰ ਕਰੀਬ 1.30 ਵਜੇ ਹੇਮੰਤ ਸੋਰੇਨ ਦੇ ਘਰ ਪਹੁੰਚੀ ਸੀ। ਜਾਂਚ ਏਜੰਸੀ ਨੇ ਹੇਮੰਤ ਸੋਰੇਨ ਤੋਂ ਕਰੀਬ 8 ਘੰਟੇ ਪੁੱਛਗਿੱਛ ਕੀਤੀ। ਲੰਬੀ ਪੁੱਛਗਿੱਛ ਤੋਂ ਬਾਅਦ ਹੇਮੰਤ ਸੋਰੇਨ ਰਾਜ ਭਵਨ ਪਹੁੰਚੇ ਅਤੇ ਝਾਰਖੰਡ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
soren champai jharkhand cm
ਸਵਾਲ-ਜਵਾਬ ਤੋਂ ਬਾਅਦ ਹੇਮੰਤ ਸੋਰੇਨ ਜਿੱਤ ਦੇ ਨਿਸ਼ਾਨ ਦਿਖਾਉਂਦੇ ਹੋਏ ਰਾਜ ਭਵਨ ਪਹੁੰਚੇ। ਵਿਧਾਇਕਾਂ ਦੀਆਂ ਗੱਡੀਆਂ ਨੂੰ ਰਾਜ ਭਵਨ ਦੇ ਬਾਹਰ ਰੋਕ ਲਿਆ ਗਿਆ। ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜੇਸ਼ ਠਾਕੁਰ ਨੇ ਪੁਸ਼ਟੀ ਕੀਤੀ ਕਿ ਹੇਮੰਤ ਸੋਰੇਨ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਚੰਪਾਈ ਸੋਰੇਨ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਭਾਵ ਹੇਮੰਤ ਸੋਰੇਨ ਦੇ ਅਸਤੀਫੇ ਤੋਂ ਬਾਅਦ ਉਹ ਝਾਰਖੰਡ ਦੇ ਨਵੇਂ ਮੁੱਖ ਮੰਤਰੀ ਹੋਣਗੇ। ਹੇਮੰਤ ਸੋਰੇਨ ਦੇ ਅਸਤੀਫੇ ਤੋਂ ਬਾਅਦ ਰਾਜ ਭਵਨ ਦੇ ਬਾਹਰ ਹਲਚਲ ਤੇਜ਼ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ –
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਖਬ਼ਰ ਲਿਖੇ ਜਾਣ ਤੱਕ ਹੇਮੰਤ ਸੋਰੇਨ ਦੀ ਗ੍ਰਿਫ਼ਤਾਰੀ ਦਾ ਮਾਮਲਾ ਸਪੱਸ਼ਟ ਨਹੀਂ ਹੋ ਸਕਿਆ ਸੀ। ਹਾਲਾਂਕਿ ਈਡੀ ਵੱਲੋਂ ਲੰਬੀ ਪੁੱਛਗਿੱਛ ਤੋਂ ਬਾਅਦ ਹੇਮੰਤ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦਰਅਸਲ, ਬੁੱਧਵਾਰ ਨੂੰ ਹੇਮੰਤ ਸੋਰੇਨ ਨੇ ਵਿਧਾਇਕ ਦਲ ਨਾਲ ਅਹਿਮ ਬੈਠਕ ਕੀਤੀ ਸੀ। ਇਸ ਮੀਟਿੰਗ ਵਿੱਚ ਹੇਮੰਤ ਨੇ ਆਪਣੇ ਵਿਧਾਇਕਾਂ ਨੂੰ ਦੋ ਖਾਲੀ ਕਾਗਜ਼ਾਂ ’ਤੇ ਦਸਤਖਤ ਕਰਵਾਉਣ ਲਈ ਕਿਹਾ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਵਿਧਾਇਕਾਂ ਨੇ ਇਨ੍ਹਾਂ ਦੋਵਾਂ ਪੇਪਰਾਂ ਵਿੱਚ ਕਲਪਨਾ ਸੋਰੇਨ ਅਤੇ ਚੰਪਾਈ ਸੋਰੇਨ ਦੇ ਨਾਵਾਂ ਦਾ ਸਮਰਥਨ ਕੀਤਾ ਸੀ। ਕਿਹਾ ਜਾ ਰਿਹਾ ਸੀ ਕਿ ਹੇਮੰਤ ਸੋਰੇਨ ਆਪਣੀ ਪਤਨੀ ਕਲਪਨਾ ਸੋਰੇਨ ਨੂੰ ਵਿਧਾਇਕ ਦਲ ਦਾ ਨਵਾਂ ਨੇਤਾ ਬਣਾਉਣਗੇ ਪਰ ਪਾਰਟੀ ਦੇ ਸੀਨੀਅਰ ਨੇਤਾ ਚੰਪਾਈ ਸੋਰੇਨ ਦਾ ਨਾਂ ਫਾਈਨਲ ਕਰ ਲਿਆ ਗਿਆ ਹੈ।
























