ਦਿੱਲੀ ਏਅਰਪੋਰਟ ‘ਤੇ ਇੰਡੀਗੋ ਏਅਰਪੋਰਟ ਦਾ ਜਹਾਜ਼ ਐਤਵਾਰ ਨੂੰ ਹਾ.ਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਿਆ । ਇੰਡੀਗੋ ਏਅਰਲਾਈਨਜ਼ ਦਾ ਜਹਾਜ਼ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਟੈਕਸੀ-ਵੇਅ ਦਾ ਰਸਤਾ ਭੁੱਲ ਗਿਆ। ਨਿਊਜ਼ ਏਜੰਸੀ ਅਨੁਸਾਰ ਨੇ ਹਵਾਈ ਅੱਡੇ ਦੇ ਸੂਤਰਾਂ ਰਾਹੀਂ ਇਹ ਜਾਣਕਾਰੀ ਦਿੱਤੀ । ਜਹਾਜ਼ ਦੇ ਟੈਕਸੀ-ਵੇਅ ਤੋਂ ਰਸਤਾ ਭੁੱਲਣ ਕਾਰਨ 28/10 ਦੇ ਰਨਵੇਅ ਤੋਂ ਕਈ ਫਲਾਈਟਾਂ ਦੇ ਰਵਾਨਾ ਹੋਣ ਵਿੱਚ ਦੇਰੀ ਦਾ ਸਾਹਮਣਾ ਕਰਨਾ ਪਿਆ। ਜਹਾਜ਼ ਨੂੰ ਹਟਾਏ ਜਾਣ ਤੋਂ ਬਾਅਦ ਹੀ ਹਵਾਈ ਅੱਡਾ ਚਾਲੂ ਹੋ ਸਕਿਆ ।
ਨਿਊਜ਼ ਏਜੰਸੀ ਮੁਤਾਬਕ ਅੰਮ੍ਰਿਤਸਰ ਤੋਂ ਇੰਡੀਗੋ ਦਾ ਜਹਾਜ਼ ਦਿੱਲੀ ਦੇ ‘ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ’ ‘ਤੇ ਆ ਰਿਹਾ ਸੀ । ਇਸ ਦੌਰਾਨ ਉਸ ਨੂੰ ਲੈਂਡਿੰਗ ਦੇ ਬਾਅਦ ਇੱਕ ਅਨਹੋਣੀ ਦਾ ਸਾਹਮਣਾ ਕਰਨਾ ਪਿਆ,ਕਿਉਂਕਿ ਉਹ ਟੈਕਸੀ-ਵੇਅ ਦਾ ਰਸਤਾ ਹੀ ਭੁੱਲ ਗਿਆ । ਇਸ ਕਾਰਨ ਹਵਾਈ ਅੱਡੇ ਦੇ ਇੱਕ ਰਨਵੇ ਨੂੰ ਤਕਰੀਬਨ 15 ਮਿੰਟ ਤੱਕ ਬੰਦ ਕਰਨਾ ਪਿਆ । ਟੈਕਸੀ-ਵੇਅ ਦਾ ਰਸਤਾ ਭੁੱਲਣ ਵਾਲਾ ਜਹਾਜ਼ A320 ਏਅਰਕ੍ਰਾਫਟ ਸੀ, ਜਿਸਦਾ ਏਅਰਕ੍ਰਾਫਟ ਨੰਬਰ 6E 2221 ਸੀ। ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ: ਦੇਸ਼ ਦੀ ਰਾਖੀ ਕਰਦਿਆਂ ਪੰਜਾਬ ਦਾ ਇੱਕ ਹੋਰ ਜਵਾਨ ਸ਼ਹੀਦ, ਚੀਨ ਸਰਹੱਦ ‘ਤੇ ਡਿਊਟੀ ਦੌਰਾਨ ਗਈ ਜਾ.ਨ
ਦੱਸਿਆ ਗਿਆ ਕਿ ਜਹਾਜ਼ ਨੇ ਬਿਲਕੁਲ ਸਹੀ ਢੰਗ ਨਾਲ ਲੈਂਡਿੰਗ ਕੀਤੀ, ਪਰ ਉਹ ਫਿਰ ਇਹ ਨਿਰਧਾਰਤ ਟੈਕਸੀ-ਵੇਅ ਦਾ ਰਸਤਾ ਭੁੱਲ ਗਿਆ ਅਤੇ ਅੱਗੇ ਵਧਦੇ-ਵਧਦੇ ਰਨਵੇ ਦੇ ਅੰਤ ਤੱਕ ਪਹੁੰਚ ਗਿਆ । ਇਸ ਘਟਨਾ ਕਾਰਨ ਫਲਾਈਟਾਂ ਆਪਰੇਸ਼ਨ ਪ੍ਰਭਾਵਿਤ ਹੋਇਆ ਅਤੇ ਰਨਵੇ ਦੀ 15 ਮਿੰਟ ਤੱਕ ਵਰਤੋਂ ਨਹੀਂ ਹੋ ਸਕੀ । ਇੰਡੀਗੋ ਨੇ ਇਸ ਘਟਨਾ ਦੇ ਤੁਰੰਤ ਬਾਅਦ ਇੱਕ ਟੋਇੰਗ ਵੈਨ ਭੇਜੀ ਅਤੇ ਫਿਰ ਜਹਾਜ਼ ਨੂੰ ਰਨਵੇਅ ਦੇ ਸਿਰੇ ਤੋਂ ਨਿਰਧਾਰਤ ਪਾਰਕਿੰਗ ਖੇਤਰ ਵਿੱਚ ਲਿਆਂਦਾ ਗਿਆ । ਇਸ ਦੇ ਬਾਅਦ ਹੀ ਹਵਾਈ ਅੱਡੇ ਦਾ ਕੰਮ ਆਮ ਦੀ ਤਰ੍ਹਾਂ ਸ਼ੁਰੂ ਹੋ ਗਿਆ।
ਦੱਸ ਦੇਈਏ ਕਿ ਇਸ ਘਟਨਾ ਦੀ ਇੰਡੀਗੋ ਏਅਰਲਾਈਨਜ਼ ਨੇ ਵੀ ਪੁਸ਼ਟੀ ਕੀਤੀ ਹੈ। ਕੰਪਨੀ ਦੇ ਬੁਲਾਰੇ ਨੇ ਦੱਸਿਆ ਹੈ ਕਿ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਉਡਾਣ 6E 2221 ਘੱਟ ਵਿਜ਼ੀਬਿਲਟੀ ਕਾਰਨ ਦਿੱਲੀ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਬਾਹਰ ਨਿਕਲਣ ਵਾਲੇ ਟੈਕਸੀ-ਵੇਅ ਦਾ ਰਸਤਾ ਭੁੱਲ ਗਈ। ਜਹਾਜ਼ ਨੂੰ ਰਨਵੇਅ ‘ਤੇ ਹੀ ਰੋਕ ਦਿੱਤਾ ਗਿਆ ਅਤੇ ਪਾਰਕਿੰਗ ਬੇ ਤੱਕ ਲਿਜਾਇਆ ਗਿਆ । ਦਰਅਸਲ, ਐਤਵਾਰ ਸਵੇਰੇ ਦਿੱਲੀ ਵਿੱਚ ਸੰਘਣੀ ਧੁੰਦ ਛਾਈ ਹੋਈ ਸੀ, ਜਿਸ ਕਾਰਨ ਏਅਰਲਾਈਨ ਸੇਵਾਵਾਂ ਪ੍ਰਭਾਵਿਤ ਹੋਈਆਂ।
ਵੀਡੀਓ ਲਈ ਕਲਿੱਕ ਕਰੋ –