ਪੰਜਾਬ ਦੇ ਹੁਸ਼ਿਆਰਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਉੜਮੁੜ ਜ਼ਿਲ੍ਹਾ ਟਾਂਡਾ ਦੇ ਪਿੰਡ ਖੁੱਡਾ ਦੇ ਰੇਲਵੇ ਫਾਟਕ ਨੇੜੇ ਧਮਾਕਾ ਹੋਇਆ। ਇਸ ਹਾਦਸੇ ‘ਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਨੂੰ। ਜ਼ਖਮੀ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਟੀਮਾਂ ਪਹੁੰਚ ਗਈਆਂ। ਇਸ ਤੋਂ ਇਲਾਵਾ ਪੁਲਿਸ ਅਤੇ ਰੇਲਵੇ ਦੇ ਅਧਿਕਾਰੀ ਵੀ ਆਏ ਹੋਏ ਹਨ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 11.30 ਵਜੇ ਜਲੰਧਰ ਪਠਾਨਕੋਟ ਰੇਲਵੇ ਰੂਟ ‘ਤੇ ਪਿੰਡ ਪੱਲਾ ਚੱਕਾ ਫਾਟਕ ਨੰਬਰ 71 ਨੇੜੇ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿੱਚ ਗੇਟ ਮੈਨ ਸੋਨੂੰ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਧਮਾਕਾ ਉਥੇ ਪਏ ਪੋਟਾਸ਼ ਕਾਰਨ ਹੋਇਆ, ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਬੰਬ ਨਿਰੋਧਕ ਦਸਤੇ ਨੂੰ ਵੀ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ : ਸੰਗਰੂਰ ਦੇ ਸਵੈ-ਸਹਾਇਤਾ ਗਰੁੱਪ ਦੀਆਂ 100 ਔਰਤਾਂ ਤਿਆਰ ਕਰਨਗੀਆਂ ਪੰਜਾਬ ਪੁਲਿਸ ਦੀਆਂ ਵਰਦੀਆਂ
ਪਤਾ ਲੱਗਾ ਹੈ ਕਿ ਉਕਤ ਹਾਦਸੇ ਕਾਰਨ ਰੇਲਵੇ ਵੱਲੋਂ ਜਲੰਧਰ-ਪਠਾਨਕੋਟ ਰੇਲ ਮਾਰਗ ‘ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਨੇ ਉੱਥੇ ਖੇਤ ਵਿੱਚ ਪੋਟਾਸ਼ ਰੱਖਿਆ ਹੋਇਆ ਸੀ। ਉਸਨੇ ਇਹ ਪੋਟਾਸ਼ ਜੰਗਲੀ ਜਾਨਵਰਾਂ ਲਈ ਰੱਖਿਆ ਸੀ। ਜਿਸ ‘ਤੇ ਗੇਟਮੈਨ ਦਾ ਪੈਰ ਪੈ ਗਿਆ। ਜਿਸ ਕਾਰਨ ਧਮਾਕਾ ਹੋਇਆ।