ਆਸਟ੍ਰੇਲੀਆ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੀ ਮਹਿਲਾ ਦੇ ਕ.ਤ.ਲ ਦਾ ਮਾਮਲਾ ਸਾਹਮਣੇ ਆਇਆ ਹੈ। ਹੈਦਰਾਬਾਦ ਦੀ 36 ਸਾਲ ਦੀ ਮਹਿਲਾ ਚੈਤਨਿਆ ਮਧਾਗਨੀ ਦਾ ਆਸਟ੍ਰੇਲੀਆ ਵਿੱਚ ਕ.ਤ.ਲ ਕਰ ਦਿੱਤਾ ਗਿਆ ਹੈ। ਉਹ ਆਪਣੇ ਪਤੀ ਤੇ ਬੇਟੇ ਦੇ ਨਾਲ ਆਸਟ੍ਰੇਲੀਆ ਵਿੱਚ ਰਹਿ ਰਹੀ ਸੀ। ਸ਼ਨੀਵਾਰ ਨੂੰ ਉਨ੍ਹਾਂ ਦੀ ਦੇਹ ਸੜਕ ਕਿਨਾਰੇ ਕੂੜੇਦਾਨ ਵਿੱਚ ਮਿਲੀ।

Hyderabad woman found dead
ਨਿਊਜ਼ ਏਜੰਸੀ ਮੁਤਾਬਕ ਚੈਤਨਿਆ ਦਾ ਕਥਿਤ ਤੌਰ ‘ਤੇ ਉਨ੍ਹਾਂ ਦੇ ਪਤੀ ਨੇ ਕ.ਤ.ਲ ਕਰ ਦਿੱਤਾ ਸੀ, ਜੋ ਘਟਨਾ ਤੋਂ ਬਾਅਦ ਹੈਦਰਾਬਾਦ ਚਲਾ ਗਿਆ ਤੇ ਆਪਣੇ ਬੱਚੇ ਨੂੰ ਉਸਦੇ ਮਾਤਾ-ਪਿਤਾ ਨੂੰ ਸੌਂਪ ਦਿੱਤਾ। ਰਿਪੋਰਟਾਂ ਅਨੁਸਾਰ ਆਸਟ੍ਰੇਲੀਆਈ ਨਾਗਰਿਕ ਬਣਨ ਦੇ ਬਾਅਦ ਚੈਤਨਿਆ ਤੇ ਉਨ੍ਹਾਂ ਦੇ ਪਤੀ ਅਸ਼ੋਕ ਰਾਜ ਆਪਣੇ ਬੇਟੇ ਨਾਲ ਆਸਟ੍ਰੇਲੀਆ ਦੇ ਪੁਆਇੰਟ ਕੁਕ ਵਿੱਚ ਰਹਿ ਲੱਗ ਗਏ ਸਨ।
ਇਹ ਵੀ ਪੜ੍ਹੋ: ਟਰੱਕ ਡ੍ਰਾਈਵਰ ਨੇ ਬੁਲੇਟ ਨੂੰ ਮਾ.ਰੀ ਟੱ.ਕਰ, ਧਾਰਮਿਕ ਸਥਾਨ ਤੇ ਜਾ ਰਹੇ ਪਤੀ-ਪਤਨੀ ਦੀ ਹੋਈ ਮੌ.ਤ
ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਘਟਨਾ ਦੀ ਸਥਾਨਕ ਅਧਿਕਾਰੀਆਂ ਵੱਲੋਂ ਜਾਂਚ ਚੱਲ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਵੇਤਾ ਦਾ ਪਤੀ ਅਸ਼ੋਕ ਰਾਜ ਆਪਣੇ ਪੰਜ ਸਾਲ ਦੇ ਬੇਟੇ ਦੇ ਨਾਲ ਤਕਰੀਬਨ ਪੰਜ ਮਾਰਚ ਨੂੰ ਭਾਰਤ ਗਿਆ ਸੀ। ਇਸਦੇ ਬਾਅਦ ਤੋਂ ਹੀ ਸ਼ਵੇਤਾ ਗਾਇਬ ਸੀ ਤੇ ਉਨ੍ਹਾਂ ਦਾ ਸੰਪਰਕ ਕਿਸੇ ਨਜ਼ਦੀਕੀ ਜਾਂ ਦੋਸਤ ਨਾਲ ਨਹੀਂ ਹੋਇਆ ਸੀ। ਸ਼ਵੇਤਾ ਦੇ ਪਤੀ ਅਸ਼ੋਕ ਨੇ ਆਸਟ੍ਰੇਲੀਆ ਵਿੱਚ ਮੌਜੂਦ ਆਪਣੇ ਗੁਆਂਢੀਆਂ ਤੇ ਕੁਝ ਕਰੀਬੀਆਂ ਨਾਲ ਫੋਨ ‘ਤੇ ਗੱਲਬਾਤ ਕਰ ਸ਼ਵੇਤਾ ਦੇ ਬਾਰੇ ਜਾਣਕਾਰੀ ਹਾਸਿਲ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -:
























