ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਲੁਧਿਆਣਾ ਦਿਹਾਤੀ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਨਾਕਾਬੰਦੀ ਕੀਤੀ ਹੋਈ ਹੈ, ਤਾਂ ਜੋ ਚੋਣਾਂ ਦੌਰਾਨ ਕਿਸੇ ਵੀ ਪਾਰਟੀ ਦੇ ਉਮੀਦਵਾਰ ਵੋਟਰਾਂ ਨੂੰ ਲੁਭਾਉਣ ਲਈ ਪੈਸੇ ਜਾਂ ਹੋਰ ਸਮਾਨ ਨਾ ਦੇ ਸਕਣ। ਜਿਸ ਕਾਰਨ ਲੁਧਿਆਣਾ ਦੇ ਦਿਹਾਤੀ ਖੇਤਰ ‘ਚ ਨਾਕਾਬੰਦੀ ਦੌਰਾਨ ਕਾਰ ‘ਚ ਸਵਾਰ ਦੋ ਵਿਅਕਤੀ ਪੁਲਿਸ ਦੀ ਨਾਕਾਬੰਦੀ ਨੂੰ ਦੇਖ ਕੇ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ।
ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਕਾਰ ਨੂੰ ਕਬਜ਼ੇ ‘ਚ ਲੈ ਕੇ ਜਾਂਚ ਕੀਤੀ ਤਾਂ ਕਾਰ ‘ਚ ਪੈਸਿਆਂ ਦਾ ਢੇਰ ਦੇਖ ਕੇ ਪੁਲਸ ਵਾਲੇ ਵੀ ਹੈਰਾਨ ਰਹਿ ਗਏ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮਾਮਲੇ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ਅਤੇ ਮੌਕੇ ‘ਤੇ ਪਹੁੰਚ ਕੇ ਜਦੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਪੈਸੇ ਗਿਣਨੇ ਸ਼ੁਰੂ ਕੀਤੇ ਤਾਂ ਗੱਡੀ ‘ਚੋਂ 40 ਲੱਖ 25 ਹਜ਼ਾਰ ਰੁਪਏ ਬਰਾਮਦ ਹੋਏ।
ਇਸ ਬਾਰੇ ਜਾਣਕਾਰੀ ਦਿੰਦਿਆਂ DSP ਮਨਜੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਬੱਸ ਸਟੈਂਡ ਚੌਂਕ ਕੋਲ ਨਾਕਾਂ ਲਗਾਇਆ ਹੋਇਆ ਸੀ ਤੇ ਮੋਗਾ ਰੋਡ ਵਲੋਂ ਇਕ ਤੇਜ ਰਫਤਾਰ ਵਰਨਾ ਕਾਰ ਆਈ, ਜਿਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ, ਪਰ ਕਾਰ ਚਾਲਕ ਨੇ ਕਾਰ ਨਹੀਂ ਰੋਕੀ ਤੇ ਕਾਰ ਨੂੰ ਸਿੱਧਵਾਂ ਬੇਟ ਸਾਈਡ ਵੱਲ ਭੱਜਾ ਕੇ ਲੈਂ ਗਏ। ਜਿਸ ਦਾ ਪੁਲਿਸ ਟੀਮ ਵਲੋਂ ਪਿੱਛਾ ਕੀਤਾ ਗਿਆ ਤਾਂ ਕੁਝ ਕਿਲੋਮੀਟਰ ਅੱਗੇ ਜਾ ਕੇ ਕਾਰ ਖੇਤਾਂ ਵਿਚ ਖੜੀ ਮਿਲੀ ਤੇ ਕਾਰ ਵਿੱਚ ਸਵਾਰ ਤਿੰਨੋਂ ਨੌਜ਼ਵਾਨ ਫਰਾਰ ਹੋ ਗਏ ਸਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ 3 ਲੁਟੇਰਿਆਂ ਨੂੰ ਕੀਤਾ ਕਾਬੂ, ਮੁਲਜ਼ਮਾਂ ਕੋਲੋਂ ਹ.ਥਿਆ.ਰ ਬਰਾਮਦ
ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋ 40 ਲੱਖ 25 ਹਜ਼ਾਰ 850 ਰੁਪਏ ਬਰਾਮਦ ਹੋਏ। ਜਿਸ ਨੂੰ ਪੁਲਿਸ ਨੇ ਮਾਲਖਾਨੇ ਵਿਚ ਜਮਾ ਕਰਵਾ ਕੇ ਇਨਕਮ ਟੈਕਸ ਵਿਭਾਗ ਨੂੰ ਵੀ ਇਸ ਬਾਰੇ ਪੂਰੀ ਸੂਚਨਾ ਦੇ ਦਿੱਤੀ। ਉਨ੍ਹਾਂ ਇਹ ਵੀ ਦਸਿਆ ਕਿ ਕਾਰ ਵਿੱਚੋਂ ਮਿਲੇ ਕਾਗਜਾਤਾਂ ਅਨੁਸਾਰ ਇਸ ਕਾਰ ਵਿਚ ਜਤਿਸ਼ ਗਰੋਵਰ ,ਯੋਗੇਸ਼ ਕੁਮਾਰ ਤੇ ਰਮਨ ਸੇਠੀ, ਤਿੰਨੋ ਵਾਸੀ ਫਿਰੋਜਪੁਰ ਸਵਾਰ ਸਨ। ਜਿਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਤੇ ਫਿਰ ਪੂਰੀ ਗੱਲ ਸਾਹਮਣੇ ਆਵੇਗੀ ਕਿ ਇਹ ਰਕਮ ਚੋਣ ਜਾਬਤਾ ਦੌਰਾਨ ਓਹ ਕਿੱਥੇ ਲੈਂ ਕੇ ਜਾ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -: