ਪੰਚਕੂਲਾ ਦੇ ਪਿੰਜੌਰ ਨੇੜੇ ਹਰਿਆਣਾ ਰੋਡਵੇਜ਼ ਦੀ ਬੱਸ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ 40 ਤੋਂ ਵੱਧ ਸਕੂਲੀ ਬੱਚੇ ਜ਼ਖ਼ਮੀ ਹੋ ਗਏ ਹਨ । ਜ਼ਖਮੀਆਂ ਨੂੰ ਪਿੰਜੌਰ ਦੇ ਹਸਪਤਾਲ ਅਤੇ ਸੈਕਟਰ 6 ਦੇ ਸਿਵਲ ਹਸਪਤਾਲ ਪੰਚਕੂਲਾ ਲਿਆਂਦਾ ਗਿਆ ਹੈ । ਇੱਕ ਮਹਿਲਾਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਹੋਇਆਂ PGI ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।

Haryana bus accident
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਕਾਰਨ ਡ੍ਰਾਈਵਰ ਵੱਲੋਂ ਓਵਰ ਸਪੀਡ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬੱਸ ਵਿੱਚ ਸਵਾਰੀਆਂ ਦੀ ਵੱਧ ਗਿਣਤੀ ਅਤੇ ਸੜਕ ਦੀ ਮਾੜੀ ਹਾਲਤ ਵੀ ਹਾਦਸੇ ਦਾ ਕਾਰਨ ਦੱਸੀ ਜਾ ਰਹੀ ਹੈ। ਇਹ ਹਾਦਸਾ ਪਿੰਜੌਰ ਦੇ ਪਿੰਡ ਨੌਲਟਾ ਨੇੜੇ ਵਾਪਰਿਆ ਹੈ।
ਇਸ ਘਟਨਾ ਸਬੰਧੀ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਯਸ਼ ਗਰਗ ਨੇ ਦਾਸਸੀ ਕਿ ਇਸ ਹਾਡੇਸ ਵਿੱਚ 50 ਬੱਚਿਆਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਉੱਥੇ ਹੀ ਇਸ ਹਾਦਸੇ ਦੇ ਬਾਅਦ ਪ੍ਰਸ਼ਾਸਨ ਨੇ ਮਾਮਲੇ ਦੀ ਜਾਣਕਾਰੀ ਲੈਂਦੇ ਹੋਏ ਡ੍ਰਾਈਵਰ ਤੇ ਕੰਡਕਟਰ ਨੂੰ ਸਸਪੈਂਡ ਕਰ ਦਿੱਤਾ ਹੈ। ਫਿਲਹਾਲ ਹਾਦਸੇ ਮਗਰੋਂ ਹਰਿਆਣਾ ਰੋਡਵੇਜ਼ ਦੀ ਮਿੰਨੀ ਬੱਸ ਦਾ ਡ੍ਰਾਈਵਰ ਮੌਕੇ ਤੋਂ ਫਰਾਰ ਹੈ, ਜਦਕਿ ਕੰਡਕਟਰ ਜ਼ਖਮੀ ਹੋਣ ਕਾਰਨ ਪੰਚਕੂਲਾ ਦੇ ਸੈਕਟਰ 6 ਸਥਿਤ ਹਸਪਤਾਲ ਵਿੱਚ ਦਾਖਲ ਹੈ।
ਵੀਡੀਓ ਲਈ ਕਲਿੱਕ ਕਰੋ -:
























