ਲੁਧਿਆਣਾ ਵਿੱਚ ਹੰਬੜਾ ਰੋਡ ‘ਤੇ ਲੁਟੇਰਿਆਂ ਨੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਹੈ। ਬਦਮਾਸ਼ ਬੁਲੇਟ ਮੋਟਰਸਾਈਕਲ ਚੋਰੀ ਕਰ ਕੇ ਭੱਜ ਰਹੇ ਸਨ। ਮ੍ਰਿਤਕ ਨੌਜਵਾਨ ਨੇ ਆਪਣੇ ਭਰਾ ਦੁ ਮਦਦ ਨਾਲ ਬਾਈਕ ‘ਤੇ ਸਵਾਰ ਹੋ ਕੇ ਕਾਫ਼ੀ ਦੂਰ ਤੱਕ ਚੋਰਾਂ ਦਾ ਪਿੱਛਾ ਕੀਤਾ, ਪਰ ਜਦੋਂ ਉਹ ਚੋਰਾਂ ਦੇ ਨੇੜੇ ਪਹੁੰਚੇ ਤਾਂ ਸੁੰਨ-ਸਾਨ ਇਲਾਕੇ ਵਿੱਚ ਬਦਮਾਸ਼ਾਂ ਨੇ ਉਸਦੇ ਸਿਰ ‘ਤੇ ਰਾਡ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ 38 ਸਾਲਾਂ ਸੁਖਵਿੰਦਰ ਸਿੰਘ ਦੀ ਜਾਨ ਚਲੀ ਗਈ। ਇਸ ਮਾਮਲੇ ਵਿੱਚ ਲੁਧਿਆਣਾ ਦਿਹਾਤੀ ਦੇ ਸਿੱਧਵਾਂ ਬੇਟ ਥਾਣੇ ਦੀ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਦੇ ਖਿਲਾਫ਼ FIR ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਗ੍ਰੇਜ਼ ਸਿੰਘ ਦੇ ਬਿਆਨ ਅਨੁਸਾਰ ਘਟਨਾ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਸਵੇਰੇ ਕਰੀਬ 3.45 ਵਜੇ ਦੋ ਬਦਮਾਸ਼ ਕੰਧ ਟੱਪ ਕੇ ਉਨ੍ਹਾਂ ਦੇ ਘਰ ਆ ਵੜੇ। ਕੁਝ ਮਹੀਨੇ ਪਹਿਲਾਂ ਵਿਦੇਸ਼ ਗਏ ਇੱਕ ਗੁਆਂਢੀ ਨੇ ਆਪਣਾ ਬੁਲੇਟ ਮੋਟਰਸਾਈਕਲ ਉਨ੍ਹਾਂ ਦੇ ਘਰ ਛੱਡ ਦਿੱਤਾ ਸੀ। ਚੋਰਾਂ ਨੇ ਬਾਈਕ ਦਾ ਲਾਕ ਖੋਲ੍ਹਿਆ ਤੇ ਉਸਨੂੰ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਸੁਖਵਿੰਦਰ ਤੇ ਅੰਗ੍ਰੇਜ਼ ਸਿੰਘ ਨੇ ਤੁਰੰਤ ਆਪਣੀ ਬੁਲੇਟ ਮੋਟਰਸਾਈਕਲ ‘ਤੇ ਚੋਰਾਂ ਦਾ ਪਿੱਛਾ ਕੀਤਾ। ਪਿੱਛਾ ਕਰਨ ‘ਤੇ ਉਹ ਸਿੱਧਵਾਂ ਬੇਟ ਹੰਬੜਾਂ ਰੋਡ ਵੱਲ ਭੱਜ ਗਏ।
ਇਹ ਵੀ ਪੜ੍ਹੋ: ਪੰਜਾਬ ‘ਚ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ‘ਤੇ ਨਹੀਂ ਰੋਕੇਗੀ ਪੁਲਿਸ, ਸਰਕਾਰ ਵੱਲੋਂ ਸਖਤ ਹੁਕਮ ਜਾਰੀ
ਅੰਗ੍ਰੇਜ਼ ਸਿੰਘ ਨੇ ਦੱਸਿਆ ਕਿ ਚੋਰ ਤੇਜ਼ਧਾਰ ਹਥਿਆਰਾਂ ਤੇ ਲੋਹੇ ਦੀ ਰਾਡ ਨਾਲ ਲੈੱਸ ਸੀ। ਉਨ੍ਹਾਂ ਨੇ ਦੱਸਿਆ ਜਦੋਂ ਉਹ ਉਨ੍ਹਾਂ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਆਪਣੇ ਹਥਿਆਰਾਂ ਨਾਲ ਉਨ੍ਹਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਅੰਗ੍ਰੇਜ਼ ਨੇ ਦੱਸਿਆ ਕਿ ਜਦੋਂ ਉਹ ਬਦਮਾਸ਼ਾਂ ਨੂੰ ਫੜ੍ਹਨ ਲਈ ਨੇੜੇ ਪਹੁੰਚੇ ਤਾਂ ਇੱਕ ਬਦਮਾਸ਼ ਨੇ ਤੇਜ਼ਧਾਰ ਹਥਿਆਰ ਨਾਲ ਸੁਖਵਿੰਦਰ ਦੇ ਸਿਰ ‘ਤੇ ਵਾਰ ਕਰ ਦਿੱਤਾ। ਜਿਸ ਨਾਲ ਦੋਨੋਂ ਬਾਈਕ ਤੋਂ ਹੇਠਾਂ ਡਿੱਗ ਗਏ ਤੇ ਹਮਲਾਵਰ ਭੱਜਣ ਵਿੱਚ ਕਾਮਯਾਬ ਹੋ ਗਏ।
ਜਦੋਂ ਸੁਖਵਿੰਦਰ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਉਸਦੀ ਮੌਤ ਹੋ ਗਈ। ਇਸਦੇ ਬਾਅਦ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਸ਼ਿਕਾਇਤ ਦਰਜ ਕਰਵਾਈ। ਸਿੱਧਵਾਂ ਬੇਟ ਥਾਣੇ ਦੇ SHO ਇੰਸਪੈਕਟਰ ਜਸਵੀਰ ਸਿੰਘ ਨੇ ਪੁਸ਼ਟੀ ਕੀਤੀ ਕਿ ਅਣਪਛਾਤੇ ਮੁਲਜ਼ਮਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਇਲਾਕੇ ਦੇ CCTV ਕੈਮਰੇ ਖੰਗਾਲ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਸਿੱਧਵਾਂ ਬੇਟ ਤੇ ਆਸਪਾਸ ਦੇ ਇਲਾਕਿਆਂ ਵਿੱਚ ਦਹਿਸ਼ਤ ਫੈਲ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: