ਦਿੱਲੀ ਨੂੰ ਹਰਿਆਣਾ ਤੋਂ ਪਾਣੀ ਦੇਣ ਵਾਲੀ ਬਵਾਨਾ ਮੁਨਕ ਨਹਿਰ ਵਿੱਚ ਦੇਰ ਰਾਤ ਪਾਣੀ ਦਾ ਜ਼ਿਆਦਾ ਦਬਾਅ ਹੋਣ ਕਾਰਨ ਪਾੜ ਪੈ ਗਿਆ। ਜਿਸ ਕਾਰਨ ਜੇਜੇ ਕਾਲੋਨੀ ਇਲਾਕੇ ਵਿੱਚ ਪਾਣੀ ਭਰ ਗਿਆ ਪਾਣੀ ਇੰਨਾ ਜ਼ਿਆਦਾ ਉੱਪਰ ਆ ਗਿਆ ਕਿ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਨਹਿਰ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਰਾਤ ਭਰ ਪਾਣੀ ਦੇ ਵਿੱਚ ਰਹਿਣਾ ਪਿਆ। ਸਵੇਰੇ NDRF ਦੀ ਟੀਮ ਪਹੁੰਚੀ ਤੇ ਫਸੇ ਲੋਕਾਂ ਨੂੰ ਕਿਸ਼ਤੀ ਰਾਹੀਂ ਸੁਰੱਖਿਅਤ ਜਗ੍ਹਾ ‘ਤੇ ਪਹੁੰਚਾ ਰਹੀ ਹੈ। ਸਤਾਹਨਕ ਲੋਕਾਂ ਨੇ ਦੱਸਿਆ ਕਿ 10 ਤੋਂ 15 ਦਿਨ ਪਹਿਲਾਂ ਹੀ ਨਹਿਰ ਦੇ ਕੋਲ ਪਾਣੀ ਲੀਕ ਹੋ ਰਿਹਾ ਸੀ। ਪਿਛਲੇ ਕਈ ਦਿਨਾਂ ਤੋਂ ਮੁਨਕ ਨਹਿਰ ਵਿੱਚ ਹਰਿਆਣਾ ਵੱਲੋਂ ਜ਼ਿਆਦਾ ਪਾਣੀ ਛੱਡਿਆ ਜਾ ਰਿਹਾ ਸੀ, ਪਰ ਇਸ ‘ਤੇ ਧਿਆਨ ਨਹੀਂ ਦਿੱਤਾ ਗਿਆ। ਜਿਸ ਕਾਰਨ ਇਹ ਨੌਬਤ ਆ ਗਈ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਕੱਢਣ ਲਈ ਨਹਿਰ ਦੇ ਟੁੱਟੇ ਹੋਏ ਹਿੱਸੇ ਦੀ ਮੁਰੰਮਤ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਪਾਣੀ ਭਰਨ ਕਾਰਨ ਇੱਥੋਂ ਦੀ ਬਿਜਲੀ ਕੱਟ ਦਿੱਤੀ ਗਈ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਜੇ, ਕੇ, ਐੱਲ ਤੇ ਐੱਮ ਬਲਾਕ ਵੱਲੋਂ ਨਹਿਰ ਟੁੱਟ ਗਈ ਹੈ। ਸ਼ੁਰੂਆਤ ਵਿੱਚ ਚਾਰ ਬਲਾਕਾਂ ਵਿੱਚ ਪਾਣੀ ਭਰ ਰਿਹਾ ਸੀ। ਤਿੰਨ ਫੁੱਟ ਤੱਕ ਪਾਣੀ ਪਹੁੰਚ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਪਾਣੀ ਭਰਨ ਕਾਰਨ ਕਾਲੋਨੀ ਦਾ ਮੁੱਖ ਰਸਤਾ ਵੀ ਬੰਦ ਹੋ ਗਿਆ ਹੈ। ਰਾਤ ਦੇ 12 ਵਜੇ ਦੇ ਕਰੀਬ ਘਰਾਂ ਵਿੱਚ ਪਾਣੀ ਆਉਣਾ ਸ਼ੁਰੂ ਹੋਇਆ ਸੀ ਤੇ ਹੌਲੀ-ਹੌਲੀ ਪਾਣੀ ਦਾ ਪੱਧਰ ਵੱਧਦਾ ਗਿਆ। ਸਵੇਰੇ ਕਰੀਬ 3 ਵਜੇ NDRF ਦੀ ਟੀਮ ਪਹੁੰਚੀ। ਉਦੋਂ ਤੋਂ ਜਿਨ੍ਹਾਂ ਲੋਕਾਂ ਦੇ ਘ੍ਰਿਣਾ ਵਿੱਚ ਪਾਣੀ ਭਰਿਆ ਹੈ, ਉਸਨੂੰ ਕੱਢਣ ਦਾ ਕੰਮ ਚੱਲ ਰਿਹਾ ਹੈ। ਪਾਣੀ ਭਰਨ ਦੀ ਵਜ੍ਹਾ ਨਾਲ ਕੋਈ ਵੀ ਆਪਣੇ ਦਫਤਰ ਨਹੀਂ ਜਾ ਸਕਿਆ।
ਦੱਸ ਦੇਈਏ ਕਿ ਖੇਤਰ ਦੇ ਸਾਂਸਦ ਯੋਗੇਂਦਰ ਚਾਂਦੋਲਿਆ ਲ;ਲੋਕਾਂ ਦੀ ਪਰੇਸ਼ਾਨੀ ਦਾ ਜਾਇਜ਼ਾ ਲੈਣ ਸਵੇਰੇ-ਸਵੇਰੇ ਇੱਥੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਨਹਿਰ ਵਿੱਚ ਪਾੜ ਪੈਣ ਕਾਰਨ ਜੇਜੇ ਕਾਲੋਨੀ ਦੇ ਜੇ, ਕੇ, ਐੱਲ ਤੇ ਐੱਮ ਬਲਾਕ ਵਿੱਚ ਪਾਣੀ ਭਰ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਮਾਨ ਤੇ ਆਪਣੇ ਆਪ ਨੂੰ ਸੰਭਾਲਣ। ਉਹ ਬਿਜਲੀ ਸਪਲਾਈ ਚਾਲੂ ਕਰਨ ਦੀ ਮੰਗ ਨਾ ਕਰਨ ਉਨ੍ਹਾਂ ਦੇ ਖਾਣ ਦੀ ਵਿਵਸਥਾ ਸਰਕਾਰ ਵੱਲੋਂ ਕਰਵਾਈ ਜਾ ਰਹੀ ਹੈ। ਮੁਨਕ ਨਹਿਰ ਦਾ ਕੰਕਰੀਟ ਦਾ ਹਿਸਾ ਟੁੱਟਿਆ ਹੈ, ਜਿਸਨੂੰ ਰਿਪੇਅਰ ਕਰਨ ਲਈ ਕੰਮ ਚੱਲ ਰਿਹਾ ਹੈ। ਇਸਦੇ ਲਈ ਹਰਿਆਣਾ ਸਰਕਾਰ ਤੋਂ ਗੁਜ਼ਾਰਿਸ਼ ਕਰਨਗੇ ਕਿ ਉਹ ਪਾਣੀ ਨਾ ਛੱਡਣ। ਉਦੋਂ ਜਾ ਕੇ ਨਹਿਰ ਦੇ ਟੁੱਟੇ ਹਿੱਸੇ ਨੂੰ ਰਿਪੇਅਰ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: