ਮਾਨਸਾ ਵਿੱਚ ਐਤਵਾਰ ਦੇਰ ਰਾਤ ਘਰ ਦੇ ਬਾਹਰ ਸੁੱਤੇ ਪਏ ਵਿਅਕਤੀ ਦੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਘਟਨਾ ਫੂਲੋਂਵਾਲਾ ਡੋਗਰਾ ਪਿੰਡ ਦੀ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਬੁਢਲਾਡਾ ਪੁਲਿਸ ਮੌਕੇ ‘ਤੇ ਪਹੁੰਚੀ ਤੇ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਵਿਆਕਤੀ ਦੀ ਪਛਾਣ ਲਾਭ ਸਿੰਘ ਦੇ ਰੂਪ ਵਿੱਚ ਹੋਈ ਹੈ। ਉਹ LIC ਵਿੱਚ ਕੈਸ਼ੀਅਰ ਦੇ ਅਹੁਦੇ ‘ਤੇ ਜਗਰਾਓਂ ਵਿੱਚ ਤਾਇਨਾਤ ਸੀ।
ਇਸ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਲਾਭ ਸਿੰਘ ਘਰ ਦੇ ਬਾਹਰ ਸੁੱਤਾ ਪਿਆ ਸੀ। ਇਸੇ ਦੌਰਾਨ ਕਿਸੇ ਅਣਪਛਾਤੇ ਨੇ ਉਸ ‘ਤੇ ਹਮਲਾ ਕਰ ਦਿੱਤਾ। ਪਰਿਵਾਰ ਦੇ ਲੋਕ ਜਦੋਂ ਸਵੇਰੇ ਕਰੀਬ 5 ਵਜੇ ਸੁੱਤੇ ਉੱਥੇ ਤਾਂ ਲਾਭ ਸਿੰਘ ਦੀ ਦੇਹ ਚਾਰਪਾਈ ‘ਤੇ ਪਈ ਸੀ। ਇਸਦੇ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ: ਅੰਬਾਲਾ ‘ਚ ਵੱਡੀ ਵਾ.ਰਦਾ/ਤ, ਰਿਟਾਇਰਡ ਫੌਜੀ ਨੇ ਆਪਣੇ ਹੀ ਪਰਿਵਾਰ ਦੇ 5 ਜੀਆਂ ਦਾ ਕੀਤਾ ਕਤਲ
ਪਿੰਡ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤੱਕ ਲਾਭ ਸਿੰਘ ਦੇ ਪਰਿਵਾਰ ਦੀ ਕਿਸੇ ਨਾਲ ਕੋਈ ਲੜਾਈ ਨਹੀਂ ਹੋਈ। ਉਹ ਬਹੁਤ ਵਧੀਆ ਵਿਅਕਤੀ ਸੀ। ਪਿੰਡ ਵਿੱਚ ਇਨ੍ਹਾਂ ਦੇ ਪਤੀਵਾਰ ਦੀ ਬਹੁਤ ਇੱਜ਼ਤ ਹੈ। ਇਸ ਬਾਰੇ DSP ਮਨਜੀਤ ਸਿੰਘ ਔਲਖ ਨੇ ਦੱਸਿਆ ਕਿ 31 ਜੁਲਾਈ ਨੂੰ ਲਾਭ ਸਿੰਘ ਦੀ ਰਿਆਇਰਮੈਂਟ ਹੋਣੀ ਸੀ। ਬੇਰੇ ਦੀ ਬਿਆਨਾਂ ਦੇ ਆਧਾਰ ‘ਤੇ ਅਣਪਛਾਤਿਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: