ਆਜ਼ਾਦੀ ਦਿਵਸ 2024 ਮੌਕੇ ਪੁਲਿਸ, ਫਾਇਰ ਬ੍ਰਿਗੇਡ, ਹੋਮਗਾਰਡ ਤੇ ਨਾਗਰਿਕ ਸੁਰੱਖਿਆ ਤੇ ਸੁਧਾਰ ਸੇਵਾਵਾਂ ਦੇ ਕੁੱਲ 1037 ਕਰਮਚਾਰੀਆਂ ਨੂੰ ਬਹਾਦਰੀ ਤੇ ਸੇਵਾ ਮੈਡਲ ਦੇ ਲਈ ਚੁਣਿਆ ਗਿਆ ਹੈ। ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਆਜ਼ਾਦੀ ਦਿਵਸ 2024 ਦੇ ਮੌਕੇ ਸੁਧਾਰਾਤਮਕ ਸੇਵਾਵਾਂ ਦੇ ਲਈ ਰਾਸ਼ਟਰਪਤੀ ਮੈਡਲ ਹਾਸਿਲ ਕਰਨ ਵਾਲਿਆਂ ਦੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਸਾਰਿਆਂ ਨੂੰ 15 ਅਗਸਤ ਦੇ ਮੌਕੇ ਸਨਮਾਨਿਤ ਕੀਤਾ ਜਾਵੇਗਾ।
MHA announces 1037 gallantry awards
ਇਸ ਵਾਰ ਬਹਾਦਰੀ ਦੇ ਲਈ ਰਾਸ਼ਟਰਪਤੀ ਮੈਡਲ 213 ਕਰਮਚਾਰੀਆਂ ਨੂੰ ਦਿੱਤਾ ਜਾਵੇਗਾ। ਇਸ ਵਿੱਚ ਪੁਲਿਸ ਸੇਵਾ ਨੂੰ 208, ਫਾਇਰ ਸਰਵਿਸ ਨੂੰ 4, ਹੋਮਗਾਰਡ ਤੇ ਨਾਗਰਿਕ ਸੁਰੱਖਿਆ ਨੂੰ 1 ਮੈਡਲ ਦਿੱਤਾ ਜਾਵੇਗਾ। ਬਹਾਦਰੀ ਦੇ ਲਈ ਰਾਸ਼ਟਰਪਤੀ ਮੈਡਲ (PMG) ਤੇਲੰਗਾਨਾ ਪੁਲਿਸ ਦੇ ਹੈੱਡ ਕਾਂਸਟੇਬਲ ਚਦੁਵੁ ਯਾਦੈਯਾ ਨੂੰ ਮਿਲੇਗਾ । ਸੁਧਾਰਾਤਮਕ ਸੇਵਾਵਾਂ ਦੇ ਲਈ 94 ਟੇਸ਼ਟ੍ਰਪਤੀ ਮੈਡਲ (PSM0 ਵਿੱਚੋਂ 75 ਪੁਲਿਸ ਸੇਵਾ ਨੂੰ, 8 ਫਾਇਰ ਸੇਵਾ ਨੂੰ, 8 ਨਾਗਰਿਕ ਸੁਰੱਖਿਆ-ਗ੍ਰਹਿ ਰੱਖਿਅਕ ਸੇਵਾ ਨੂੰ ਤੇ 3 ਸੁਧਾਰ ਸੇਵਾ ਨੂੰ ਪ੍ਰਦਾਨ ਕੀਤੇ ਗਏ ਹਨ। ਪ੍ਰਸ਼ੰਸਾਯੋਗ ਸੇਵਾ ਦੇ ਲਈ 729 ਮੈਡਲ (MSM) ਵਿੱਚੋਂ 624 ਪੁਲਿਸ ਸੇਵਾ ਨੂੰ, 47 ਫਾਇਰ ਸਰਵਿਸ ਨੂੰ, 47 ਨਾਗਰਿਕ ਸੁਰੱਖਿਆ ਤੇ ਗ੍ਰਹਿ ਰੱਖਿਅਕ ਸੇਵਾ ਨੂੰ ਤੇ 11 ਸੁਧਾਰ ਸੇਵਾ ਨੂੰ ਪ੍ਰਦਾਨ ਕੀਤੇ ਗਏ ਹਨ।
ਇਹ ਵੀ ਪੜ੍ਹੋ: AGTF ਪੰਜਾਬ ਨੂੰ ਮਿਲੀ ਵੱਡੀ ਸਫਲਤਾ, ਅਪਰਾਧਿਕ ਮਾਮਲਿਆਂ ‘ਚ ਲੋੜੀਂਦੇ 5 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਦੱਸ ਦੇਈਏ ਕਿ ਗੈਲੇਂਟ੍ਰੀ ਐਵਾਰਡ ਸਾਲ ਵਿੱਚ ਦੋ ਵਾਰ ਦਿੱਤੇ ਜਾਂਦੇ ਹਨ। ਹਰ ਵਾਰ ਵੱਖ-ਵੱਖ ਕਰਮਚਾਰੀਆਂ ਨੂੰ ਇਸ ਮੈਡਲ ਦੇ ਲਈ ਚੁਣਿਆ ਜਾਂਦਾ ਹੈ। ਸਭ ਤੋਂ ਪਹਿਲਾਂ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਮੌਕੇ ਤੇ ਦੂਜੀ ਵਾਰ 15 ਅਗਸਤ ਯਾਨੀ ਆਜ਼ਾਦੀ ਦਿਹਾੜੇ ਮੌਕੇ ਇਹ ਮੈਡਲ ਦਿੱਤਾ ਜਾਂਦਾ ਹੈ। ਇਨ੍ਹਾਂ ਵਿੱਚੋਂ ਕੁਝ ਪੁਰਸਕਾਰ ਸਿਰਫ ਸੈਨਿਕਾਂ ਨੂੰ ਦਿੱਤੇ ਜਾਂਦੇ ਹਨ, ਜਦਕਿ ਕੁਝ ਪੁਰਸਕਾਰ ਪੁਲਿਸ, ਜੇਲ੍ਹ ਕਰਮਚਾਰੀਆਂ ਤੇ ਆਮ ਨਾਗਰਿਕਾਂ ਨੂੰ ਮਿਲਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























