ਪੰਜਾਬ ਦੇ CM ਭਗਵੰਤ ਮਾਨ ਅੱਜ ਮਿਸ਼ਨ ਇਨਵੈਸਟਮੈਂਟ ਦੇ ਤਹਿਤ ਮੁੰਬਈ ਵਿੱਚ ਹਨ। ਉਹ ਇਸ ਦੌਰਾਨ ਉਹ ਵੱਡੇ ਕਾਰੋਬਾਰੀਆਂ ਤੇ ਫ਼ਿਲਮੀ ਜਗਤ ਦੀਆਂ ਹਸਤੀਆਂ ਨਾਲ ਮੁਲਾਕਾਤ ਕਰ ਰਹੇ ਹਨ । ਨਾਲ ਹੀ ਉਨ੍ਹਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਵੀ ਦੇ ਰਹੇ ਹਨ। ਇਸ ਤੋਂ ਇਲਾਵਾ CM ਮਾਨ ਦਾ ਕਹਿਣਾ ਹੈ ਕਿ ਮੀਟਿੰਗਾਂ ਵਿੱਚ ਪੰਜਾਬ ਵਿੱਚ ਫਿਲਮ ਸਿਟੀ ਪ੍ਰੋਜੈਕਟ ਸਣੇ ਕੁਝ ਵੱਡੇ ਪ੍ਰੋਜੈਕਟਾਂ ‘ਤੇ ਚਰਚਾ ਹੋਵੇਗੀ।
CM ਮਾਨ ਨੇ ਅੱਜ ਮੁੰਬਈ ਵਿਖੇ Sun Pharma ਦੇ CEO Mr. Damodharan Satagopan ਨਾਲ ਮੁਲਾਕਾਤ ਕੀਤੀ ਹੈ। CM ਮਾਨ ਨੇ ਉਨ੍ਹਾਂ ਨਾਲ ਮੁਲਕਾਤ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਤਸਵੀਰਾਂ ਸਾਂਝੀਆਂ ਕਰ ਕੇ ਲਿਖਿਆ ਹੈ ਕਿ ਅੱਜ ਮੁੰਬਈ ਵਿਖੇ ਵੱਡੇ ਸਨਅੱਤਕਾਰਾਂ ਨਾਲ ਮੀਟਿੰਗ ਦਰਮਿਆਨ Sun Pharma ਦੇ CEO Damodharan Satagopan ਨਾਲ ਮੁਲਾਕਾਤ ਕੀਤੀ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ Sun Pharma ਪਹਿਲਾਂ ਹੀ ਪੰਜਾਬ ‘ਚ ਕੰਮ ਕਰ ਰਹੀ ਹੈ ਤੇ ਇਨ੍ਹਾਂ ਨੇ ਪੰਜਾਬ ਵਿੱਚ ਵਿਸਥਾਰ ਕਰਨ ਦੀ ਗੱਲ ਕੀਤੀ। ਜਿਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਸਿੱਧੇ-ਅਸਿੱਧੇ ਰੋਜ਼ਗਾਰ ਮਿਲੇਗਾ। SunPharma ਦੇ CEO ਨੇ ਪੰਜਾਬ ‘ਚ ਵਪਾਰ ਕਰਨ ਲਈ ਸੁਖਾਵੇਂ ਮਹੌਲ ਦੀ ਗੱਲ ਕਹੀ ਤੇ ਪੰਜਾਬੀਆਂ ਦੀ ਵੀ ਜੰਮ ਕੇ ਸ਼ਲਾਘਾ ਕੀਤੀ।
CM ਮਾਨ ਨੇ Sifytech ਦੇ President Mr. Daleep Kaul ਨਾਲ ਮੁਲਾਕਾਤ ਕੀਤੀ ਤੇ ਮੋਹਾਲੀ ਵਿਖੇ IT ਸੈਕਟਰ ‘ਚ ਨਿਵੇਸ਼ ਲਈ ਸੱਦਾ ਦਿੱਤਾ। ਉੱਥੇ ਹੀ RPG Group ਦੇ Vice Chairman Mr. Anant Goenka ਨਾਲ ਵੀ ਮੁਲਾਕਾਤ ਕੀਤੀ ਤੇ CEAT Tyres ਦਾ ਪਲਾਂਟ ਪੰਜਾਬ ‘ਚ ਲਗਾਉਣ ਲਈ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਲੰਧਰ ‘ਚ ਲੈਦਰ ਇੰਡਸਟਰੀ ਪਹਿਲਾਂ ਹੀ ਕੰਮ ਕਰ ਰਹੀ ਹੈ। ਪਲਾਂਟ ਲੱਗਣ ਨਾਲ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਤੇ ਉੱਤਰ ਭਾਰਤ ‘ਚ CEAT Tyres ਨੂੰ ਹੁਲਾਰਾ ਵੀ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: