ਜਬਲਪੁਰ ਦੇ ਡੁਮਨਾ ਹਵਾਈ ਅੱਡੇ ਤੋਂ ਹੈਦਰਾਬਾਦ ਲਈ ਉਡਾਣ ਭਰਨ ਵਾਲੀ ਫਲਾਈਟ ਨੂੰ ਬੰਬ ਦੀ ਧਮਕੀ ਮਿਲੀ, ਜਿਸ ਕਾਰਨ ਇਸ ਦੀ ਨਾਗਪੁਰ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ । ਉਡਾਣ ਭਰਨ ਦੇ ਸਵਾ ਘੰਟੇ ਦੇ ਅੰਦਰ ਹੀ ਜਹਾਜ਼ ਨੂੰ ਨਾਗਪੁਰ ਵੱਲ ਮੋੜ ਦਿੱਤਾ ਗਿਆ ਅਤੇ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇੰਡੀਗੋ ਏਅਰਲਾਈਨ ਮੁਤਾਬਕ ਫਲਾਈਟ 6E 7308 ਨੂੰ ਬੰਬ ਦੀ ਧਮਕੀ ਮਿਲੀ ਸੀ । ਜਹਾਜ਼ ਵਿੱਚ ਜਬਲਪੁਰ ਤੋਂ 62 ਯਾਤਰੀ ਸਵਾਰ ਸਨ। ਹਾਲਾਂਕਿ ਕੰਪਨੀ ਨੇ ਕੁਝ ਸਮੇਂ ‘ਚ ਨਾਗਪੁਰ ਤੋਂ ਹੈਦਰਾਬਾਦ ਤੱਕ ਉਡਾਣ ਭਰਨ ਦਾ ਦਾਅਵਾ ਕੀਤਾ ਹੈ।
ਇੰਡੀਗੋ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ 1 ਸਤੰਬਰ 2024 ਨੂੰ ਬੰਬ ਦੀ ਧਮਕੀ ਦੇ ਕਾਰਨ ਜਬਲਪੁਰ ਤੋਂ ਹੈਦਰਾਬਾਦ ਜਾਣ ਵਾਲੀ ਫਲਾਈਟ 6E 7308 ਨੂੰ ਨਾਗਪੁਰ ਵੱਲ ਮੋੜ ਦਿੱਤਾ ਗਿਆ । ਲੈਂਡਿੰਗ ਹੋਣ ‘ਤੇ ਸਾਰੇ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ ਅਤੇ ਲਾਜ਼ਮੀ ਸੁਰੱਖਿਆ ਜਾਂਚ ਤੁਰੰਤ ਸ਼ੁਰੂ ਕਰ ਦਿੱਤੀ ਗਈ। ਏਅਰਲਾਈਨ ਨੇ ਯਾਤਰੀਆਂ ਨੂੰ ਹੋਣ ਵਾਲੀ ਕਿਸੇ ਵੀ ਅਸੁਵਿਧਾ ਲਈ ਦਿਲੋਂ ਮੁਆਫੀ ਵੀ ਮੰਗੀ।
ਇਹ ਵੀ ਪੜ੍ਹੋ: ਹਰਿਆਣਾ ‘ਚ ਵੋਟਿੰਗ ਦੀ ਤਰੀਕ ਬਦਲੀ, ਹੁਣ 5 ਅਕਤੂਬਰ ਨੂੰ ਹੋਵੇਗੀ ਵੋਟਿੰਗ, 8 ਨੂੰ ਆਉਣਗੇ ਨਤੀਜੇ
ਜ਼ਿਕਰਯੋਗ ਹੈ ਕਿ ਇੰਡੀਗੋ ਦੀ ਫਲਾਈਟ ਐਤਵਾਰ ਸਵੇਰੇ 8.00 ਵਜੇ ਨਿਸ਼ਚਿਤ ਸਮੇਂ ‘ਤੇ ਡੁਮਨਾ ਏਅਰਪੋਰਟ ਤੋਂ ਹੈਦਰਾਬਾਦ ਲਈ ਉਡਾਣ ਭਰਦੀ ਹੈ, ਪਰ ਠੀਕ ਇੱਕ ਘੰਟਾ 20 ਮਿੰਟ ਬਾਅਦ ਯਾਨੀ ਸਵੇਰੇ 9.20 ‘ਤੇ ਜਹਾਜ਼ ਦੀ ਨਾਗਪੁਰ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਦਰਅਸਲ ਫਲਾਈਟ ਦੇ ਕੈਪਟਨ ਨੂੰ ਸੂਚਨਾ ਮਿਲੀ ਕਿ ਫਲਾਈਟ ਵਿੱਚ ਬੰਬ ਹੋ ਸਕਦਾ ਹੈ। ਇਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਨਾਗਪੁਰ ਵਿੱਚ ਜਹਾਜ਼ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਜਾਂਦਾ ਹੈ ਅਤੇ ਜਹਾਜ਼ ਨੂੰ ਸੁਰੱਖਿਅਤ ਥਾਂ ‘ਤੇ ਖੜ੍ਹਾ ਕਰ ਕੇ ਜਾਂਚ ਸ਼ੁਰੂ ਕੀਤੀ ਜਾਂਦੀ ਹੈ ।
ਵੀਡੀਓ ਲਈ ਕਲਿੱਕ ਕਰੋ -: