ਬਰਨਾਲਾ ਦੇ ਪਿੰਡ ਕੁੱਬੇ ਦੀ ਸੁਸਾਇਟੀ ਵਿੱਚ 70 ਤੋਂ 75 ਲੱਖ ਰੁਪਏ ਦੀ ਘਪਲੇ ਦਾ ਮਾਮਲਾ ਗਰਮਾ ਗਿਆ ਹੈ। ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਰੋਸ ਕੀਤਾ ਜਾ ਰਿਹਾ ਹੈ। ਪਿੰਡ ਕੁੱਬੇ ਦੀ ਸੁਸਾਇਟੀ ਵਿੱਚ ਦੋ ਪਿੰਡ ਭੂਰੇ ਅਤੇ ਕੁੱਬੇ ਦੇ ਕੁੱਲ 570 ਦੇ ਕਰੀਬ ਕਾਪੀ ਧਾਰਕ ਮੈਂਬਰ ਹਨ। ਜਿਸਦਾ ਮਾਮਲਾ ਗਰਮਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਘਪਲੇ ਦੇ ਦੌਰਾਨ ਪਿੰਡ ਕੁੱਬੇ ਦੀ ਸੁਸਾਇਟੀ ਵਿੱਚ ਕੰਮ ਕਰਨ ਵਾਲਾ ਇੱਕ ਨੌਜਵਾਨ ਗਗਨ ਖਾਨ ਵੀ ਪਿਛਲੇ 9 ਦਿਨਾਂ ਤੋਂ ਸ਼ੱਕੀ ਹਾਲਾਤਾਂ ਵਿੱਚ ਗਾਇਬ ਦੱਸਿਆ ਜਾ ਰਿਹਾ ਹੈ। ਜਿਸਦੇ ਪਰਿਵਾਰਿਕ ਮੈਂਬਰਾਂ ਵੱਲੋਂ ਦੋਸ਼ ਸੋਸਾਇਟੀ ਦੇ ਸੈਕਟਰੀ ਤੇ ਹੀ ਲੱਗ ਰਹੇ ਹਨ।
ਇਸ ਮੌਕੇ ਸੁਸਾਇਟੀ ਵਿੱਚ ਕੰਮ ਕਰਨ ਵਾਲੇ ਗਗਨ ਖਾਨ ਦੇ ਸ਼ੱਕੀ ਹਾਲਾਤਾਂ ਵਿੱਚ ਗਾਇਬ ਹੋਣ ਤੇ ਉਸਦੀ ਦੀ ਮਾਤਾ ਨਜੀਮਾ ਬੇਗਮ ਅਤੇ ਉਸਦੇ ਪੁੱਤਰ ਅਸਲਮ ਖਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗਗਨ ਖਾਨ ਸੁਸਾਇਟੀ ਵਿੱਚ ਸੈਕਟਰੀ ਬਲਵੀਰ ਸਿੰਘ ਦੇ ਹੇਠ ਦਿਨ ਰਾਤ ਕੰਮ ਕਰਦਾ ਸੀ। ਸੋਸਾਇਟੀ ਵਿੱਚ ਲੋਕਾਂ ਦਾ ਲੱਖਾਂ ਰੁਪਇਆ ਇਕੱਠਾ ਕਰਕੇ ਉਹ ਸੈਕਟਰੀ ਨੂੰ ਹੀ ਦਿੰਦਾ ਸੀ। ਪਿਛਲੀ ਲੰਘੀ 7 ਤਰੀਕ ਨੂੰ ਗਗਨ ਖਾਨ ਸੰਗਰੂਰ ਗਿਆ ਸੀ। ਜਿੱਥੇ ਸੁਸਾਇਟੀ ਦੇ ਸੈਕਟਰੀ ਵੱਲੋਂ ਉਸ ਨੂੰ ਅਖੀਰ ਫੋਨ ਆਇਆ ਅਤੇ ਉਹ ਸੰਗਰੂਰ ਦੇ ਕੋਹਲਾਂ ਪਾਰਕ ਕੋਲੋਂ ਸ਼ੱਕੀ ਹਾਲਾਤਾਂ ਵਿੱਚ ਹੀ ਗਾਇਬ ਹੋ ਗਿਆ।
ਪਰਿਵਾਰਿਕ ਮੈਂਬਰਾਂ ਨੇ ਸੋਸਾਇਟੀ ਦੇ ਸੈਕਟਰੀ ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਉਨਾਂ ਦਾ ਲੜਕਾ ਗਗਨ ਖਾਨ ਸੈਕਟਰੀ ਨੇ ਹੀ ਕੀਤੇ ਗਾਇਬ ਕਰਾਇਆ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਉਂਦੇ ਕਿਹਾ ਕਿ ਗਗਨ ਖਾਨ ਪਿੰਡ ਦੀ ਸੁਸਾਇਟੀ ਵਿੱਚ ਸੈਕਟਰੀ ਬਲਵੀਰ ਸਿੰਘ ਦੇ ਅਧੀਨ ਕੰਮ ਕਰਦਾ ਸੀ। ਪਿਛਲੇ ਦਿਨੀ ਪਿੰਡ ਵਾਸੀਆਂ ਵੱਲੋਂ ਸੁਸਾਇਟੀ ਵਿੱਚ ਲੱਖਾਂ ਰੁਪਏ ਦੀ ਘਪਲੇ ਨੂੰ ਲੈ ਕੇ ਰੋਸ ਕੀਤਾ ਜਾ ਰਿਹਾ ਸੀ। ਸੈਕਟਰੀ ਘਪਲੇ ਦਾ ਸਾਰਾ ਇਲਜ਼ਾਮ ਉਹਨਾਂ ਦੇ ਬੇਟੇ ਗਗਨ ਖਾਨ ਤੇ ਲਾ ਰਿਹਾ ਹੈ ਅਤੇ ਦਬਾਅ ਪਾ ਰਿਹਾ ਹੈ ਕਿ ਤੁਸੀਂ ਲੋਕਾਂ ਨੂੰ ਇਹ ਕਹੋ ਕਿ ਇਹ ਸਾਰਾ ਕੀਤਾ ਕਰਾਇਆ ਤੁਹਾਡੇ ਲੜਕੇ ਦਾ ਹੈ। ਜੋ ਵੀ ਲੋਕਾਂ ਦਾ ਰੁਪਈਆ ਹੋਵੇਗਾ ਉਹ ਘਰ ਵੇਚ ਕੇ ਲੋਕਾਂ ਨੂੰ ਵਾਪਸ ਕਰ ਦੇਣਗੇ। ਉਹਨਾਂ ਕਿਹਾ ਕਿ ਉਹ ਇੱਕ ਅਤਿ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਗਗਨ ਖਾਨ ਦੇ ਸਿਰ ਉੱਪਰ ਪਿਤਾ ਦਾ ਸਾਇਆ ਵੀ ਉੱਠ ਚੁੱਕਾ ਹੈ।
ਪੀੜਿਤ ਪਰਿਵਾਰਿਕ ਮੈਂਬਰਾਂ ਨੇ ਸੋਸਾਇਟੀ ਦੇ ਸੈਕਟਰੀ ਦੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਸੈਕਟਰੀ ਵੱਲੋਂ ਕੀਤੇ ਗਏ ਲੱਖਾਂ ਰੁਪਏ ਦੇ ਘਪਲੇ ਨੂੰ ਲੁਕਾਉਣ ਦੇ ਮਕਸਦ ਨਾਲ ਸੈਕਟਰੀ ਨੇ ਹੀ ਉਹਨਾਂ ਦਾ ਪੁੱਤ ਗਾਇਬ ਕਰਾਇਆ ਹੈ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਸੈਕਟਰੀ ਵੱਲੋਂ ਪੁਲਿਸ ਕੰਮਪਲੇਟ ਕਰਨ ਲਈ ਵੀ ਪਰਿਵਾਰ ਨੂੰ ਜਾ ਰਿਹਾ ਸੀ। ਉਹਨਾਂ ਮੰਗ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਉਹਨਾਂ ਦਾ ਪੁੱਤ ਵਾਪਸ ਲਿਆਂਦਾ ਜਾਵੇ। ਸ਼ੱਕੀ ਹਾਲਾਤਾਂ ਵਿੱਚ ਗਾਇਬ ਹੋਏ ਗਗਨ ਖਾਨ ਦੀ ਮਾਤਾ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਮਾਮਲੇ ਨੂੰ ਲੈ ਕੇ ਸੋਸਾਇਟੀ ਨਾਲ ਸੰਬੰਧਿਤ ਰੱਖਣ ਵਾਲੇ ਪਿੰਡ ਕੁੱਬੇ ਅਤੇ ਭੁਰੇ ਦੇ ਲੋਕਾਂ, ਪਿੰਡ ਪੰਚਾਇਤ ਨੇ ਇਕੱਠੇ ਹੋ ਕੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਕੁੱਝ ਆਗੂ ਨੇ ਦੱਸਿਆ ਕਿ ਇਸ ਸੁਸਾਇਟੀ ਵਿੱਚ 70 ਤੋਂ 75 ਲੱਖ ਰੁਪਏ ਦੇ ਘਪਲੇ ਦਾ ਪਤਾ ਲੱਗਿਆ ਸੀ। ਜਿਸ ਜਾਂਚ ਸਬੰਧਿਤ ਵਿਭਾਗ ਵੱਲੋਂ ਕੀਤੀ ਜਾ ਰਹੀ। ਜਿਸ ਦੌਰਾਨ ਸੋਸਾਇਟੀ ਵਿੱਚ ਆਰਜੀ ਤੌਰ ਤੇ ਕੰਮ ਕਰਨ ਵਾਲੇ ਗਗਨ ਖਾਨ ਸ਼ੱਕੀ ਹਾਲਾਤਾਂ ਵਿੱਚ ਗਾਇਬ ਹੋਇਆ ਹੈ। ਜੋ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਉਹਨਾਂ ਗਗਨ ਖਾਨ ਨੂੰ ਵੀ ਕਿਹਾ ਕਿ ਜੇਕਰ ਉਹ ਉਨਾਂ ਦੀ ਗੱਲ ਸੁਣ ਰਿਹਾ ਹੈ ਤਾਂ ਉਹ ਸੁਸਾਇਟੀ ਘਪਲੇਬਾਜ਼ੀ ਜਾਂਚ ਵਿੱਚ ਆ ਕੇ ਆਪਣਾ ਸਹਿਯੋਗ ਦੇਵੇ। ਉਹਨਾਂ ਇਹ ਵੀ ਕਿਹਾ ਕਿ ਜੇਕਰ ਸੁਸਾਇਟੀ ਦੇ ਸੈਕਟਰੀ ਵੱਲੋਂ ਉਸ ਨੂੰ ਡਰਾਇਆ ਜਾ ਧਮਕਾਇਆ ਜਾ ਰਿਹਾ ਹੈ ਤਾਂ ਦੋਵੇਂ ਪਿੰਡ ਗਗਨ ਖਾਨ ਦੇ ਨਾਲ ਖੜਨਗੇ। ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋਏ ਗਗਨ ਖਾਨ ਦੀ ਜਾਣਕਾਰੀ ਤੋਂ ਬਾਅਦ ਹੀ ਅਸਲ ਸੱਚ ਪਤਾ ਲੱਗ ਸਕੇ।
ਇਸ ਮਾਮਲੇ ਨੂੰ ਲੈ ਕੇ ਜਦ ਸਬੰਧਤ ਸੁਸਾਇਟੀ ਦੇ ਸੈਕਟਰੀ ਬਲਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਗਗਨ ਖਾਨ ਨੂੰ ਉਹਨਾਂ ਨੇ ਗਾਇਬ ਨਹੀਂ ਕਰਾਇਆ ਜੋ ਵੀ ਦੋਸ਼ ਲਾਏ ਜਾ ਰਹੇ ਨੇ ਝੂਠੇ ਅਤੇ ਬੇਬੁਨਿਆਦ ਹਨ। ਇਸ ਮਾਮਲੇ ਨੂੰ ਲੈ ਕੇ ਪਿੰਡ ਕੁੱਬੇ ਅਤੇ ਭੁਰੇ ਦੇ ਲੋਕਾਂ ਵੱਲੋਂ ਜਿੱਥੇ ਰੋਸ ਪਾਇਆ ਜਾ ਰਿਹਾ ਸੀ, ਤਾਂ ਸਬੰਧਿਤ ਵਿਭਾਗ ਵੱਲੋਂ ਜਾਂਚ ਲਈ ਇੱਕ ਪੰਜ ਮੈਂਬਰੀ ਸਪੈਸ਼ਲ ਕਮੇਟੀ ਗਠਿਤ ਕਰ ਦਿੱਤੀ ਹੈ। ਜਾਂਚ ਕਰਨ ਆਏ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਵਿਭਾਗ ਵੱਲੋਂ ਪੰਜ ਮੈਂਬਰੀ ਸਬੰਧਿਤ ਕਮੇਟੀ ਗਠਿਤ ਕੀਤੀ ਗਈ ਹੈ। ਜੋ ਪਿਛਲੇ ਦਿਨਾਂ ਤੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਖੰਨਾ ਦੇ ਪਿੰਡ ਮਾਜਰੀ ‘ਚ ਖੇਤਾਂ ‘ਚੋਂ ਸ਼ੱ/ਕੀ ਹਾਲਾ/ਤਾਂ ‘ਚ ਮਿਲੀ ਨੌਜਵਾਨ ਦੀ ਦੇ/ਹ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਇਹ ਸੁਸਾਇਟੀ ਦੋ ਪਿੰਡਾਂ ਦੀ ਸਾਂਝੀ ਸੁਸਾਇਟੀ ਹੈ ਜਿਸ ਵਿੱਚ 570 ਦੇ ਕਰੀਬ ਕਾਪੀ ਧਾਰਕ ਮੈਂਬਰ ਹਨ। ਸੁਸਾਇਟੀ ਦਾ ਸਾਰਾ ਲੈਣ ਦੇਣ ਦਾ ਰਿਕਾਰਡ ਬੈਂਕ ਨਾਲ ਮਿਲਾਇਆ ਜਾਵੇਗਾ। ਇਹ ਸਪੈਸ਼ਲ ਪੰਜ ਮੈਂਬਰੀ ਇਨਕੁਆਇਰੀ ਟੀਮ ਵਿੱਚ ਤਿੰਨ ਇੰਸਪੈਕਟਰ ਅਤੇ ਦੋ ਨੇੜਲੇ ਸੋਸਾਇਟੀ ਦੇ ਸੈਕਟਰੀ ਇਸ ਦੀ ਜਾਂਚ ਕਰ ਰਹੇ ਹਨ। ਉਹਨਾਂ ਕਿਹਾ ਕਿ ਕੁਝ ਦਿਨਾਂ ਵਿੱਚ ਜਾਂਚ ਪੂਰੀ ਕਰ ਲਈ ਜਾਵੇਗੀ।
ਇਸ ਮਾਮਲੇ ਨੂੰ ਲੈ ਕੇ ਸਿਟੀ ਸੰਗਰੂਰ ਦੇ SHO ਮਲਕੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ ਨਜੀਮਾ ਬੇਗਮ ਪਤਨੀ ਸਵਰਗੀ ਸੱਜੂ ਸਿੰਘ ਵੱਲੋਂ ਉਹਨਾਂ ਦਾ ਲੜਕਾ ਗਗਨ ਖਾਨ, ਕੋਹਲਾ ਪਾਰਕ ਸੰਗਰੂਰ ਵਿਖੇ ਗੁਮਸ਼ੁਦਾ ਦੀ ਸ਼ਿਕਾਇਤ ਮਿਲੀ ਸੀ। ਜਿਸ ਦੀ ਭਾਲ ਲਈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਿੰਡ ਦੀ ਸੁਸਾਇਟੀ ਦਾ ਵੀ ਕੋਈ ਆਪਸੀ ਮਾਮਲਾ ਹੈ। ਜਿਸ ਲਈ ਪੁਲਿਸ ਵੱਲੋਂ ਗੁਮਸ਼ੁਦਾ ਗਗਨ ਖਾਨ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਦੋਵੇਂ ਪਿੰਡਾਂ ਦੀ ਸੋਸਾਇਟੀ ਵਿੱਚ ਜਿੱਥੇ 570 ਦੇ ਕਰੀਬ ਕਾਪੀ ਧਾਰਕ ਮੈਂਬਰ ਆਪਣੇ ਨਾਲ ਲੱਖਾਂ ਰੁਪਏ ਦੀ ਠੱਗੀ ਦਾ ਅਫਸੋਸ ਮਨਾ ਰਹੇ ਹਨ, ਉੱਥੇ ਸੁਸਾਇਟੀ ਵਿੱਚ ਕੰਮ ਕਰਨ ਵਾਲੇ ਲੜਕੇ ਗਗਨ ਖਾਨ ਦੀ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋਣ ਦੀ ਘਟਨਾ ਨਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰ ਇਸ ਜਾਂਚ ਵਿੱਚ ਅੱਗੇ ਸਾਹਮਣੇ ਕੀ ਨਿਕਲ ਕੇ ਆਵੇਗਾ ਉਹ ਆਉਣ ਵਾਲਾ ਸਮਾਂ ਅਤੇ ਜਾਂਚ ਹੀ ਦੱਸ ਸਕੇਗੀ। ਪਰ ਲਗਾਤਾਰ ਸੁਸਾਇਟੀਆ ਅੰਦਰ ਹੋ ਰਹੇ ਲੱਖਾਂ ਰੁਪਏ ਦੇ ਘਪਲਿਆਂ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: